ਜਾਲੰਧਰ ਵਿੱਚ ਫਰਜ਼ੀ CIA ਕਰਮਚਾਰੀ ਬਣ ਕੇ ਰੈਸਟੋਰੈਂਟ ਵਿੱਚ ਘੁਸੇ 2 ਵਿਅਕਤੀ,
September 7, 2026 / crime
LPTV News /
Jalandhar
ਪਿਸਤੌਲ ਕੱਢ ਕੇ ਸਟਾਫ਼ ਅਤੇ ਮਾਲਕ ਨੂੰ ਧਮਕਾਇਆ
ਸਕੋਰਪੀਓ ਤੇ ਆਏ ਸਨ ਦੋਵੇਂ ਨੌਜਵਾਨ
ਜਾਲੰਧਰ ਦੇ ਅਰਬਨ ਸਟੇਟ ਫੇਜ਼ 2 ਤੋਂ ਇੱਕ ਚੌਂਕਾਉਣ ਵਾਲੀ ਘਟਨਾ ਸਾਹਮਣੇ ਆਈ ਹੈ। ਜਿੱਥੇ 2 ਵਿਅਕਤੀ ਆਪਣੇ ਆਪ ਨੂੰ CIA ਸਟਾਫ਼ ਦਾ ਕਰਮਚਾਰੀ ਦੱਸ ਕੇ Padrino Restaurant ਵਿੱਚ ਘੁਸ ਗਏ। ਜਿਸ ਤੋਂ ਬਾਅਦ ਉਨ੍ਹਾਂ ਨੇ ਰੈਸਟੋਰੈਂਟ ਦੇ ਸਟਾਫ਼ ਅਤੇ ਮਾਲਕ ਨੂੰ ਪਿਸਤੌਲ ਦਿਖਾ ਕੇ ਧਮਕਾਇਆ। ਇਸ ਤੋਂ ਬਾਅਦ ਦੋਵੇਂ ਉੱਥੋਂ ਚਲੇ ਗਏ। ਇਸ ਮਾਮਲੇ ਦੀ ਸ਼ਿਕਾਇਤ ਰੈਸਟੋਰੈਂਟ ਮਾਲਕ ਨੇ ਪੁਲਿਸ ਨੂੰ ਦਿੱਤੀ ਹੈ।

ਰੈਸਟੋਰੈਂਟ ਮਾਲਕ ਅਰੁਣਦੀਪ ਨੇ ਦੱਸਿਆ ਕਿ ਐਤਵਾਰ 7 ਵਜੇ ਕਰੀਬ ਸਕੋਰਪੀਓ ਤੇ ਸਵਾਰ 2 ਵਿਅਕਤੀ ਆਏ ਅਤੇ ਰਸੋਈ ਤੋਂ ਰੈਸਟੋਰੈਂਟ ਦੇ ਅੰਦਰ ਘੁਸੇ। ਅੰਦਰ ਆਉਂਦੇ ਹੀ ਉਨ੍ਹਾਂ ਨੇ ਕਿਹਾ ਕਿ ਉਹ CIA ਸਟਾਫ਼ ਦੇ ਕਰਮਚਾਰੀ ਹਨ ਅਤੇ ਗੁਰਵਿੰਦਰ ਸਿੰਘ ਬਾਰੇ ਪਤਾ ਕਰਨ ਆਏ ਹਨ। ਜਦੋਂ ਉਨ੍ਹਾਂ ਨੇ ਰੈਸਟੋਰੈਂਟ ਦੇ ਮਾਲਕ ਬਾਰੇ ਪੁੱਛਿਆ ਤਾਂ ਮੈਨੂੰ ਸ਼ੱਕ ਹੋਇਆ ਕਿ ਨੌਜਵਾਨ CIA ਸਟਾਫ਼ ਤੋਂ ਨਹੀਂ ਲੱਗ ਰਹੇ। ਕਿਉਂਕਿ ਉਨ੍ਹਾਂ ਦੇ ਹੱਥ ਵਿੱਚ .45 ਬੋਰ ਦੀ ਪਿਸਤੌਲ ਸੀ ਜੋ ਪੁਲਿਸ ਕਰਮਚਾਰੀਆਂ ਕੋਲ ਨਹੀਂ ਹੁੰਦੀ। ਇਸ ਨਾਲ ਸ਼ੱਕ ਹੋਰ ਵੀ ਡੂੰਘਾ ਹੋ ਗਿਆ।
ਉਨ੍ਹਾਂ ਨੇ ਅੱਗੇ ਦੱਸਿਆ ਕਿ ਦੋਵੇਂ ਨੌਜਵਾਨ ਗਲਤ ਸ਼ਬਦਾਵਲੀ ਦੀ ਵਰਤੋਂ ਕਰ ਰਹੇ ਸਨ। ਇਸ ਤੋਂ ਬਾਅਦ ਦੋਸ਼ੀਆਂ ਨੇ ਪਿਸਤੌਲ ਦਿਖਾ ਕੇ ਧਮਕੀ ਦਿੱਤੀ ਅਤੇ ਕਿਹਾ ਕਿ ਗੁਰਵਿੰਦਰ ਨੂੰ ਦੱਸ ਦੇਣਾ ਕਿ ਅਸੀਂ ਰੈਸਟੋਰੈਂਟ ਆਏ ਸੀ। ਇਸ ਤੋਂ ਬਾਅਦ ਦੋਵੇਂ ਉੱਥੋਂ ਚਲੇ ਗਏ। ਇਹ ਪੂਰੀ ਘਟਨਾ ਰੈਸਟੋਰੈਂਟ ਵਿੱਚ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ। ਪਹਿਲਾਂ ਵੀ ਮੇਰੇ ਨਾਲ ਦੋ ਵਾਰ ਹਮਲੇ ਦੀਆਂ ਘਟਨਾਵਾਂ ਹੋ ਚੁੱਕੀਆਂ ਹਨ।
ਉੱਥੇ ਹੀ ਇਸ ਮਾਮਲੇ ਤੇ CIA ਸਟਾਫ਼ ਦੇ ਇੰਚਾਰਜ ਇੰਸਪੈਕਟਰ ਸੁਰਿੰਦਰ ਕੁਮਾਰ ਕੰਬੋਜ ਨੇ ਕਿਹਾ ਕਿ ਉਕਤ ਨੌਜਵਾਨ ਉਨ੍ਹਾਂ ਦੇ ਸਟਾਫ਼ ਵਿੱਚ ਨਹੀਂ ਹੈ। ਉੱਧਰ ਥਾਣਾ 7 ਦੀ ਪੁਲਿਸ ਨੇ ਨੌਜਵਾਨਾਂ ਦੇ ਹੱਥ ਵਿੱਚ ਪਿਸਤੌਲ ਫੜਿਆ ਵੇਖ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੇ ਸੀਸੀਟੀਵੀ ਫੁਟੇਜ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ ਅਤੇ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ।
Two individuals entered a restaurant in jalandhar posing as fake cia personnel