ਅੰਮ੍ਰਿਤਸਰ ਵਿੱਚ ਪਿਤਾ ਨੇ ਧੀ ਦੀ ਕੀਤੀ ਹੱਤਿਆ:ਲਾਸ਼ ਘਰ ਦੇ ਨੇੜੇ ਟੋਏ ਵਿੱਚ ਦਫ਼ਨਾਈ ਲੁਧਿਆਣਾ ਵਿੱਚ ਮੁੰਸ਼ੀ ਖ਼ਿਲਾਫ਼ ਮਾਮਲਾ ਦਰਜ ਲੁਧਿਆਣਾ ਵਿੱਚ ਪਿਓ-ਪੁੱਤ 'ਤੇ ਚੱਲੀਆਂ ਗੋਲੀਆਂ, ਕੁੱਤੇ ਨੂੰ ਲੈ ਕੇ ਹੋਈ ਸੀ ਬਹਿਸ ਜਾਲੰਧਰ ਵਿੱਚ ਭਾਜਪਾ ਨੇ ਲਿਆ ਐਕਸ਼ਨ, ਇਸ ਆਗੂ ਨੂੰ ਕੀਤਾ ਪਾਰਟੀ ਤੋਂ ਬਾਹਰ ਮੁੱਖਵਾਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ 03-09-2026 ਲੁਧਿਆਣਾ ਵਿੱਚ ਸਰਕਾਰੀ ਅਧਿਆਪਕ ਦੀ ਮੌਤ, ਰਾਉਂਡ ਦੌਰਾਨ ਹੈੱਡ ਅਧਿਆਪਕ ਨੂੰ ਪਿਆ ਦਿਲ ਦਾ ਦੌਰਾ ਪੰਜਾਬ ਵਿੱਚ ਸਿਆਸੀ ਦਲ ਸਾਧ ਰਹੇ ਆਸਥਾ ਦਾ ਸੰਤੁਲਨ, ਡੇਰਿਆਂ ਦਾ ਜ਼ੋਰ ਹਕੀਕਤ ਜਾਂ ਹਵਾ-ਹਵਾਈ ਗੱਲਾਂ ਪੰਜਾਬ ਵਿੱਚ ਅਕਾਲੀ-ਭਾਜਪਾ ਗਠਜੋੜ ਹੋਵੇਗਾ ਜਾਂ ਨਹੀਂ, ਪੰਜਾਬ ਪ੍ਰਭਾਰੀ ਸਤੀਸ਼ ਪੂਨੀਆ ਨੇ ਕੀਤਾ ਸਪੱਸ਼ਟ 4 ਕਨਾਲ ਜ਼ਮੀਨ ਵੇਚੀ, 6 ਲੱਖ ਦਿੱਤੇ… ਫਿਰ ਵੀ ਨਾ ਮਿਲਿਆ ਵੀਜ਼ਾ ਪੰਜਾਬ ਵਿੱਚ 4 ਜ਼ਿਲ੍ਹਿਆਂ ਦੇ SSP ਦਾ ਟ੍ਰਾਂਸਫਰ

New release date of 'Emergency'- ਇਸ ਦਿਨ ਲੱਗੇਗੀ ਸਿਨਮਾਘਰਾਂ 'ਚ ਐਮਰਜੈਂਸੀ, ਕੰਗਨਾ ਰਣੌਤ ਦੀ ਫਿਲਮ ਨੂੰ ਮਿਲੀ ਨਵੀਂ ਤਰੀਕ

New release date of 'Emergency'- ਇਸ ਦਿਨ ਲੱਗੇਗੀ ਸਿਨਮਾਘਰਾਂ 'ਚ


Admin / Entertainment

ਲਾਈਵ ਪੰਜਾਬੀ ਟੀਵੀ ਬਿਊਰੋ : ਕੰਗਨਾ ਰਣੌਤ ਸਟਾਰਰ ਸਿਆਸੀ ਡਰਾਮਾ ਵਿਵਾਦਗ੍ਰਸਤ ਫਿਲਮ 'ਐਮਰਜੈਂਸੀ' ਨੂੰ ਇੱਕ ਵਾਰ ਫਿਰ ਰਿਲੀਜ਼ ਡੇਟ ਮਿਲ ਗਈ ਹੈ। ਕਈ ਵਾਰ ਟਾਲਣ ਤੋਂ ਬਾਅਦ 'ਐਮਰਜੈਂਸੀ' ਹੁਣ ਸਾਲ 2025 'ਚ ਰਿਲੀਜ਼ ਹੋਣ ਜਾ ਰਹੀ ਹੈ। ਕੰਗਨਾ ਰਣੌਤ ਨੇ ਅੱਜ 18 ਨਵੰਬਰ ਨੂੰ ਸੋਸ਼ਲ ਮੀਡੀਆ 'ਤੇ ਆ ਕੇ ਫਿਲਮ 'ਐਮਰਜੈਂਸੀ' ਦੀ ਨਵੀਂ ਰਿਲੀਜ਼ ਡੇਟ ਦਾ ਐਲਾਨ ਕੀਤਾ ਹੈ। 'ਐਮਰਜੈਂਸੀ' ਲੰਬੇ ਸਮੇਂ ਤੋਂ ਚਰਚਾ ਅਤੇ ਵਿਵਾਦਾਂ 'ਚ ਰਹੀ ਹੈ। ਕੰਗਨਾ ਰਣੌਤ ਨੇ ਕਈ ਦਿਨਾਂ ਬਾਅਦ ਸੀਬੀਐਫਏਸੀ ਯਾਨੀ ਕਿ ਸੇਂਬਰ ਬੋਰਡ ਤੋਂ ਸਰਟੀਫਿਕੇਟ ਮਿਲਣ ਤੋਂ ਬਾਅਦ ਆਪਣੀ ਫਿਲਮ 'ਐਮਰਜੈਂਸੀ' ਦੀ ਰਿਲੀਜ਼ ਡੇਟ ਦਾ ਐਲਾਨ ਕੀਤਾ ਹੈ। 'ਐਮਰਜੈਂਸੀ' 17 ਜਨਵਰੀ 2025 ਨੂੰ ਰਿਲੀਜ਼ ਹੋਣ ਜਾ ਰਹੀ ਹੈ।


ਕੰਗਨਾ ਰਣੌਤ ਨੇ ਫਿਲਮ ਦੀ ਰਿਲੀਜ਼ ਡੇਟ ਦਾ ਐਲਾਨ ਕੀਤਾ


ਕੰਗਨਾ ਰਣੌਤ ਨੇ ਅੱਜ 18 ਨਵੰਬਰ ਨੂੰ ਆਪਣੇ ਇੰਸਟਾਗ੍ਰਾਮ ਅਕਾਊਂਟ ਪੋਸਟ ਵਿਚ ਫਿਲਮ ਐਮਰਜੈਂਸੀ ਦੀ ਰਿਲੀਜ਼ ਡੇਟ ਦਾ ਐਲਾਨ ਕੀਤਾ ਹੈ। ਕੰਗਨਾ ਨੇ ਆਪਣੀ ਪੋਸਟ ਵਿਚ ਲਿਖਿਆ ਹੈ, 17 ਜਨਵਰੀ 2025, ਭਾਰਤ ਦੀ ਸਭ ਤੋਂ ਤਾਕਤਵਰ ਔਰਤ ਦੀ ਵੱਡੀ ਕਹਾਣੀ ਜਿਸਨੇ ਭਾਰਤ ਦੀ ਕਿਸਮਤ ਬਦਲ ਦਿੱਤੀ, ਐਮਰਜੈਂਸੀ ਸਿਨੇਮਾਘਰਾਂ ਵਿਚ ਆ ਰਹੀ ਹੈ। ਫਿਲਮ ਦੀ ਰਿਲੀਜ਼ ਡੇਟ ਦੇ ਐਲਾਨ ਦੇ ਨਾਲ ਹੀ ਫਿਲਮ ਦਾ ਨਵਾਂ ਪੋਸਟਰ ਵੀ ਸ਼ੇਅਰ ਕੀਤਾ ਗਿਆ ਹੈ।


ਫਿਲਮ ਰਿਲੀਜ਼ ਕਿਉਂ ਨਹੀਂ ਹੋਈ?


ਦੱਸਣਯੋਗ ਹੈ ਕਿ ਫਿਲਮ ਐਮਰਜੈਂਸੀ ਦਾ ਟ੍ਰੇਲਰ 14 ਅਗਸਤ 2024 ਨੂੰ ਰਿਲੀਜ਼ ਹੋਇਆ ਸੀ। ਇਸ ਦੇ ਨਾਲ ਹੀ ਐਮਰਜੈਂਸੀ ਦਾ ਟ੍ਰੇਲਰ ਦੇਖਣ ਤੋਂ ਬਾਅਦ ਆਪਣੇ ਆਪ ਨੂੰ ਅੱਤਵਾਦੀ ਦੇ ਅਕਸ 'ਚ ਦੇਖ ਕੇ ਸਿੱਖ ਭਾਈਚਾਰਾ ਗੁੱਸੇ 'ਚ ਆ ਗਿਆ ਅਤੇ ਫਿਲਮ ਰਿਲੀਜ਼ ਹੋਣ 'ਤੇ ਕੰਗਨਾ ਰਣੌਤ ਅਤੇ ਸੈਂਸਰ ਬੋਰਡ ਨੂੰ ਧਮਕੀਆਂ ਦੇਣ ਲੱਗਾ । ਹੌਲੀ-ਹੌਲੀ ਮਾਮਲਾ ਗਰਮਾ ਗਿਆ ਅਤੇ ਫਿਰ ਜਿਵੇਂ ਹੀ ਵਿਵਾਦ ਦੀ ਚੰਗਿਆੜੀ ਸ਼ਾਂਤ ਹੋਈ ਤਾਂ ਸੈਂਸਰ ਬੋਰਡ ਨੇ ਕੁਝ ਸੀਨ ਕੱਟ ਕੇ ਫਿਲਮ ਨੂੰ ਹਰੀ ਝੰਡੀ ਦੇ ਦਿੱਤੀ।

New Release Date Of Emergency On This Day Emergency Will Be Held In Cinemas Kangana Ranaut s Film Got A New Date


Popular Posts
Just Now