ਅੰਮ੍ਰਿਤਸਰ ਵਿੱਚ ਪਿਤਾ ਨੇ ਧੀ ਦੀ ਕੀਤੀ ਹੱਤਿਆ:ਲਾਸ਼ ਘਰ ਦੇ ਨੇੜੇ ਟੋਏ ਵਿੱਚ ਦਫ਼ਨਾਈ ਲੁਧਿਆਣਾ ਵਿੱਚ ਮੁੰਸ਼ੀ ਖ਼ਿਲਾਫ਼ ਮਾਮਲਾ ਦਰਜ ਲੁਧਿਆਣਾ ਵਿੱਚ ਪਿਓ-ਪੁੱਤ 'ਤੇ ਚੱਲੀਆਂ ਗੋਲੀਆਂ, ਕੁੱਤੇ ਨੂੰ ਲੈ ਕੇ ਹੋਈ ਸੀ ਬਹਿਸ ਜਾਲੰਧਰ ਵਿੱਚ ਭਾਜਪਾ ਨੇ ਲਿਆ ਐਕਸ਼ਨ, ਇਸ ਆਗੂ ਨੂੰ ਕੀਤਾ ਪਾਰਟੀ ਤੋਂ ਬਾਹਰ ਮੁੱਖਵਾਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ 03-09-2026 ਲੁਧਿਆਣਾ ਵਿੱਚ ਸਰਕਾਰੀ ਅਧਿਆਪਕ ਦੀ ਮੌਤ, ਰਾਉਂਡ ਦੌਰਾਨ ਹੈੱਡ ਅਧਿਆਪਕ ਨੂੰ ਪਿਆ ਦਿਲ ਦਾ ਦੌਰਾ ਪੰਜਾਬ ਵਿੱਚ ਸਿਆਸੀ ਦਲ ਸਾਧ ਰਹੇ ਆਸਥਾ ਦਾ ਸੰਤੁਲਨ, ਡੇਰਿਆਂ ਦਾ ਜ਼ੋਰ ਹਕੀਕਤ ਜਾਂ ਹਵਾ-ਹਵਾਈ ਗੱਲਾਂ ਪੰਜਾਬ ਵਿੱਚ ਅਕਾਲੀ-ਭਾਜਪਾ ਗਠਜੋੜ ਹੋਵੇਗਾ ਜਾਂ ਨਹੀਂ, ਪੰਜਾਬ ਪ੍ਰਭਾਰੀ ਸਤੀਸ਼ ਪੂਨੀਆ ਨੇ ਕੀਤਾ ਸਪੱਸ਼ਟ 4 ਕਨਾਲ ਜ਼ਮੀਨ ਵੇਚੀ, 6 ਲੱਖ ਦਿੱਤੇ… ਫਿਰ ਵੀ ਨਾ ਮਿਲਿਆ ਵੀਜ਼ਾ ਪੰਜਾਬ ਵਿੱਚ 4 ਜ਼ਿਲ੍ਹਿਆਂ ਦੇ SSP ਦਾ ਟ੍ਰਾਂਸਫਰ

Indian Idol-15- ਇੰਡੀਅਨ ਆਈਡਲ 15 ਦੀ ਜੇਤੂ ਬਣੀ ਗਾਇਕਾ ਮਾਨਸੀ ਘੋਸ਼, ਜਿੱਤੇ 15 ਲੱਖ ਰੁਪਏ

Indian Idol-15- ਇੰਡੀਅਨ ਆਈਡਲ 15 ਦੀ ਜੇਤੂ ਬਣੀ ਗਾਇਕਾ ਮਾਨਸੀ ਘੋਸ਼,


Admin / Entertainment

ਲਾਈਵ ਪੰਜਾਬੀ ਟੀਵੀ ਬਿਊਰੋ : ਇੰਡੀਅਨ ਆਈਡਲ-15 ਦਾ ਗ੍ਰੈਂਡ ਫਿਨਾਲੇ 6 ਅਪ੍ਰੈਲ 2025 ਨੂੰ ਹੋਇਆ। ਇਸ ਵਿਚ ਟਾਪ 5 ਪ੍ਰਤੀਯੋਗੀਆਂ ਵਿਚ ਸਨੇਹਾ ਸ਼ੰਕਰ ਤੋਂ ਇਲਾਵਾ ਸੁਭਾਜੀਤ ਚੱਕਰਵਰਤੀ, ਅਨਿਰੁਧ ਸੁਸਵਰਾਮ, ਪ੍ਰਿਯਾਂਸ਼ੂ ਦੱਤਾ, ਮਾਨਸੀ ਘੋਸ਼ ਅਤੇ ਚੈਤਨਯ ਦੇਵਧੇ ਸ਼ਾਮਲ ਰਹੇ। ਮਾਨਸੀ ਘੋਸ਼ ਨੇ 'ਇੰਡੀਅਨ ਆਈਡਲ 15' ਦੀ ਟਰਾਫੀ ਦੇ ਨਾਲ 15 ਲੱਖ ਰੁਪਏ ਦਾ ਨਕਦ ਵੀ ਜਿੱਤਿਆ।

ਇਸ ਸੀਜ਼ਨ ਨੂੰ ਬਾਦਸ਼ਾਹ, ਸ਼੍ਰੇਆ ਘੋਸ਼ਾਲ ਅਤੇ ਵਿਸ਼ਾਲ ਡਡਲਾਨੀ ਨੇ ਜੱਜ ਕੀਤਾ ਹੈ। ਜਦਕਿ ਆਦਿਤਿਆ ਨਰਾਇਣ ਨੇ ਇਸ ਨੂੰ ਹੋਸਟ ਕੀਤਾ ਹੈ। ਪਹਿਲਾਂ ਇਸ ਸ਼ੋਅ ਦਾ ਫਿਨਾਲੇ 30 ਮਾਰਚ ਨੂੰ ਹੋਣ ਵਾਲਾ ਸੀ ਪਰ ਬਾਅਦ 'ਚ ਇਸ ਦੀ ਤਰੀਕ ਬਦਲ ਦਿੱਤੀ ਗਈ। ਤਰੀਕ ਇੱਕ ਹਫ਼ਤਾ ਪਹਿਲਾਂ ਬਦਲ ਦਿੱਤੀ ਗਈ ਸੀ।


ਕੌਣ ਹੈ ਮਾਨਸੀ ਘੋਸ਼?

ਮਾਨਸੀ ਘੋਸ਼ ਟਰਾਫੀ ਜਿੱਤਣ ਤੋਂ ਬਾਅਦ ਕਾਫੀ ਖੁਸ਼ ਹੈ। ਪੱਛਮੀ ਬੰਗਾਲ ਦੀ ਰਹਿਣ ਵਾਲੀ ਮਾਨਸੀ ਦੀ ਉਮਰ 24 ਸਾਲ ਹੈ। ਉਹ ਆਪਣੇ ਵਿਲੱਖਣ ਅੰਦਾਜ਼ ਲਈ ਜਾਣੀ ਜਾਂਦੀ ਹੈ। ਸੁਰਾਂ ਨਾਲ ਦਿਲ ਜਿੱਤਣ ਵਾਲੀ ਮਾਨਸੀ ਆਪਣੇ ਐਨਰਜਟਿਕ ਅਤੇ ਸੋਲਫੁਲ ਪ੍ਰਦਰਸ਼ਨ ਲਈ ਮਸ਼ਹੂਰ ਹੈ। ਉਨ੍ਹਾਂ ਦੀ ਆਵਾਜ਼ ਨੂੰ ਦਰਸ਼ਕ ਕਾਫੀ ਪਸੰਦ ਕਰ ਰਹੇ ਹਨ। ਇਸ ਵਾਰ ਫਿਨਾਲੇ 'ਚ ਮੀਕਾ ਸਿੰਘ, ਸ਼ਿਲਪਾ ਸ਼ੈੱਟੀ, ਰਵੀਨਾ ਟੰਡਨ ਮਹਿਮਾਨ ਵਜੋਂ ਮੌਜੂਦ ਰਹੇ। ਸਟੇਜ 'ਤੇ 90 ਦੇ ਦਹਾਕੇ ਦਾ ਮਾਹੌਲ ਦੇਖਣ ਨੂੰ ਮਿਲਿਆ। ਮੁਕਾਬਲੇਬਾਜ਼ਾਂ ਨੇ ਵੀ ਖੂਬ ਮਸਤੀ ਕੀਤੀ।


'ਇੰਡੀਅਨ ਆਈਡਲ' ਇਕ ਸਿੰਗਿੰਗ ਰਿਐਲਿਟੀ ਸ਼ੋਅ ਹੈ ਜਿਸ ਦੇ 15 ਸੀਜ਼ਨ ਹੋ ਚੁੱਕੇ ਹਨ। ਇਹ ਸੋਨੀ ਐਂਟਰਟੇਨਮੈਂਟ ਟੈਲੀਵਿਜ਼ਨ 'ਤੇ ਪ੍ਰਸਾਰਿਤ ਹੁੰਦਾ ਆਇਆ ਹੈ। ਇਸ ਸੀਜ਼ਨ ਦੇ ਜੱਜ ਸ਼੍ਰੇਆ ਘੋਸ਼ਾਲ, ਬਾਦਸ਼ਾਹ ਅਤੇ ਵਿਸ਼ਾਲ ਡਡਲਾਨੀ ਰਹੇ। ਆਦਿਤਿਆ ਨਾਰਾਇਣ ਇਸ ਸ਼ੋਅ ਨੂੰ ਹੋਸਟ ਕਰਦੇ ਨਜ਼ਰ ਆਏ ਸਨ। ਬਾਲੀਵੁੱਡ ਸੰਗੀਤ ਦੇ ਸੁਨਹਿਰੀ ਯੁੱਗ ਦਾ ਜਸ਼ਨ ਮਨਾਉਣ ਲਈ ਫਿਨਾਲੇ ਦੀ ਥੀਮ 'ਦ ਗ੍ਰੇਟੈਸਟ 90 ਨਾਈਟ' ਰਹੀ। ਸਾਰਿਆਂ ਨੇ ਇਸ ਪੂਰੇ ਸੀਜ਼ਨ ਦਾ ਖੂਬ ਆਨੰਦ ਲਿਆ। ਇਹ ਸੀਜ਼ਨ ਵੀ ਕਈ ਕਾਰਨਾਂ ਕਰਕੇ ਸੁਰਖੀਆਂ 'ਚ ਰਿਹਾ।


ਸ਼ੋਅ 'ਚ ਰਹਿ ਕੇ ਸਨੇਹਾ ਸ਼ੰਕਰ ਦੀ ਕਿਸਮਤ ਚਮਕ ਚੁੱਕੀ ਹੈ। ਗ੍ਰੈਂਡ ਫਿਨਾਲੇ ਤੋਂ ਪਹਿਲਾਂ ਹੀ ਉਸ ਨੂੰ ਕਰੀਅਰ ਬਦਲਣ ਦੀ ਪੇਸ਼ਕਸ਼ ਮਿਲੀ ਸੀ। ਟੀ-ਸੀਰੀਜ਼ ਦੇ ਮਾਲਕ ਅਤੇ ਮੈਨੇਜਿੰਗ ਡਾਇਰੈਕਟਰ ਨੇ 19 ਸਾਲ ਦੀ ਸਨੇਹਾ ਸ਼ੰਕਰ ਨੂੰ ਟੀ-ਸੀਰੀਜ਼ ਨਾਲ ਇਕਰਾਰਨਾਮੇ ਦੀ ਪੇਸ਼ਕਸ਼ ਕੀਤੀ ਹੈ ਜੋ ਉਸ ਦੇ ਗਾਇਕੀ ਕਰੀਅਰ ਵਿੱਚ ਇੱਕ ਮੀਲ ਪੱਥਰ ਸਾਬਤ ਹੋ ਸਕਦਾ ਹੈ। ਸਨੇਹਾ ਕੁਝ ਗੀਤ ਗਾਏਗੀ ਅਤੇ ਟੀ-ਸੀਰੀਜ਼ ਲਈ ਕੰਮ ਕਰੇਗੀ

Indian Idol 15 Singer Mansi Ghosh Becomes The Winner Of Indian Idol 15 Wins Rs 15 Lakh


Popular Posts
Just Now