ਮੁੱਖਵਾਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ 02-09-2026 ਪੰਜਾਬ ਵਿੱਚ ਸ਼ੁੱਕਰਵਾਰ ਨੂੰ ਰਹੇਗੀ ਛੁੱਟੀ, ਸਕੂਲ-ਕਾਲਜ ਅਤੇ ਸਰਕਾਰੀ ਦਫ਼ਤਰ ਰਹਿਣਗੇ ਬੰਦ PM ਮੋਦੀ ਦੀ ਅਪੀਲ- ਲੋੜ ਨਾ ਹੋਵੇ ਤਾਂ ਸੋਨਾ ਨਾ ਖਰੀਦੋ, 7.8% ਜੀਡੀਪੀ ਵਿਕਾਸ 'ਤੇ ਦੇਸ਼ ਨੂੰ ਦਿੱਤੀ ਵਧਾਈ ਪਠਾਨਕੋਟ ਦੇ 24 ਸਾਲਾ ਨੌਜਵਾਨ ਦਾ ਕੈਨੇਡਾ ’ਚ ਗੋਲੀ ਮਾਰ ਕੇ ਕਤਲ ਲਿਓਨਲ ਮੇਸੀ ਨੇ ਅੰਤਰਰਾਸ਼ਟਰੀ ਫੁੱਟਬਾਲ ਤੋਂ ਸੰਨਿਆਸ ਲੈ ਲਿਆ Lionel Messi Retires ਮੁੱਖਵਾਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ 01-09-2026 ਲੋਕਾਂ ਦਾ ਪੈਸਾ ਲੋਕਾਂ ਨੂੰ ਮੋੜ ਰਹੀ ਹੈ ਆਪ ਸਰਕਾਰ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਗਾਇਕ ਅੰਕਿਤ ਬਾਲੀਆਨ ਕਤਲ ਕਾਂਡ ਦੇ ਦੋ ਮੁਲਜ਼ਮਾਂ ਨੂੰ ਪੁਲਿਸ ਨੇ ਮੁਕਾਬਲੇ ਵਿੱਚ ਮਾਰ ਦਿੱਤਾ ਜਾਲੰਧਰ ਪੁਲਿਸ ਦੀ ਹੁੱਕਾ ਬਾਰ ਵਿੱਚ ਛਾਪੇਮਾਰੀ, ਗਹਿਣੇ ਅਤੇ 10 ਲੱਖ ਕੈਸ਼ ਸਮੇਤ ਇੱਕ ਮੁਲਜ਼ਮ ਗ੍ਰਿਫ਼ਤਾਰ ਜਾਲੰਧਰ Meriton Hotel ਫਿਰ ਵਿਵਾਦਾਂ ਵਿੱਚ, ਪਾਰਟੀ ਦੌਰਾਨ ਬਾਊਂਸਰਾਂ ਉੱਤੇ ਮਾਰਪੀਟ ਦੇ ਦੋਸ਼

ਪੰਜਾਬੀ ਸਿਨੇਮਾ ਵਿਹੜੇ ਦਸਤਕ ਦੇਣ ਲਈ ਤਿਆਰ ਪਰਮਵੀਰ ਚੀਮਾ

ਪੰਜਾਬੀ ਸਿਨੇਮਾ ਵਿਹੜੇ ਦਸਤਕ ਦੇਣ ਲਈ ਤਿਆਰ ਪਰਮਵੀਰ ਚੀਮਾ


ਚੰਡੀਗੜ੍ਹ , 23 ਜੁਲਾਈ 2025 , (ਨਵਦੀਪ ਕੌਰ ਰਜ਼ਾਦਾ ) : ਹਾਲ ਹੀ ਵਿੱਚ ਰਿਲੀਜ਼ ਹੋਈ ਨੈੱਟਫਲਿਕਸ ਸੀਰੀਜ਼ 'ਬਲੈਕ ਵਾਰੰਟ' ਸਮੇਤ ਕਈ ਵੱਡੇ ਓਟੀਟੀ ਪ੍ਰੋਜੈਕਟਸ ਦਾ ਅਹਿਮ ਹਿੱਸਾ ਰਹੇ ਹਨ ਅਦਾਕਾਰ ਪਰਮਵੀਰ ਚੀਮਾ, ਜੋ ਬਾਲੀਵੁੱਡ ਤੋਂ ਬਾਅਦ ਹੁਣ ਪਾਲੀਵੁੱਡ ਵਿੱਚ ਵੀ ਮਜ਼ਬੂਤ ਪੈੜ੍ਹਾਂ ਸਿਰਜਣ ਲਈ ਤਿਆਰ ਹੈ, ਜੋ ਰਿਲੀਜ਼ ਹੋਣ ਜਾ ਰਹੀ ਪੰਜਾਬੀ ਫਿਲਮ 'ਪਿੱਟ ਸਿਆਪਾ' ਨਾਲ ਪੰਜਾਬੀ ਸਿਨੇਮਾ ਵਿਹੜੇ ਅਪਣੀ ਪ੍ਰਭਾਵੀ ਉਪ-ਸਥਿਤੀ ਦਰਜ ਕਰਵਾਉਣਗੇ।
'ਮੂਵੀਟਨਲ ਪ੍ਰੋਡੋਕਸ਼ਨ' ਵੱਲੋਂ ਪੇਸ਼ ਕੀਤੀ ਜਾ ਰਹੀ ਇਸ ਫਿਲਮ ਦਾ ਨਿਰਦੇਸ਼ਨ ਰੁਪਿੰਦਰ ਚਾਹਲ ਦੁਆਰਾ ਕੀਤਾ ਗਿਆ ਹੈ, ਜਿੰਨ੍ਹਾਂ ਦੀ ਬਿਹਤਰੀਨ ਨਿਰਦੇਸ਼ਨ ਸਮਰੱਥਾ ਦਾ ਇਜ਼ਹਾਰ ਕਰਵਾਉਣ ਜਾ ਰਹੀ ਇਸ ਫਿਲਮ ਦੇ ਨਿਰਮਾਤਾ ਬਲਵਿੰਦਰ ਸਿੰਘ ਜੰਜੂਆ, ਪੰਕਜ ਗੁਪਤਾ, ਸੂਰਿਆ ਗੁਪਤਾ, ਯੋਗੇਸ਼ ਰਾਹਰ, ਸੰਦੀਪ ਵਾਸਵਾਨੀ ਅਤੇ ਕੇਵਲ ਗਰਗ ਜਦਕਿ ਸਹਿ ਨਿਰਮਾਣਕਾਰ ਪ੍ਰਵੀਨ ਗੁਪਤਾ ਅਤੇ ਸੋਨਲ ਮਲਹੋਤਰਾ ਹਨ।
ਰੁਮਾਂਟਿਕ-ਕਾਮੇਡੀ-ਡ੍ਰਾਮੈਟਿਕ ਅਤੇ ਪਰਿਵਾਰਿਕ ਤਾਣੇ ਬਾਣੇ ਅਧੀਨ ਬੁਣੀ ਗਈ ਇਸ ਫਿਲਮ ਵਿੱਚ ਲੀਡ ਰੋਲ ਵਿੱਚ ਹਨ ਅਦਾਕਾਰ ਪਰਮਵੀਰ ਚੀਮਾ, ਜਿੰਨ੍ਹਾਂ ਦੇ ਨਾਲ ਅਦਾਕਾਰਾ ਸੋਨਮ ਬਾਜਵਾ ਨਜ਼ਰ ਆਵੇਗੀ, ਜੋ ਪਹਿਲੀ ਵਾਰ ਇਕੱਠਿਆਂ ਸਕ੍ਰੀਨ ਸਪੇਸ ਸ਼ੇਅਰ ਕਰਨ ਜਾ ਰਹੇ ਹਨ।
ਬਿੱਗ ਸੈੱਟਅੱਪ ਅਤੇ ਵਿਸ਼ਾਲ ਕੈਨਵਸ ਅਧੀਨ ਬਣਾਈ ਗਈ ਇਸ ਫਿਲਮ ਨਾਲ ਬਹੁ-ਪ੍ਰਭਾਵੀ ਪੰਜਾਬੀ ਸਿਨੇਮਾ ਪਾਰੀ ਵੱਲ ਵਧਣ ਜਾ ਰਹੇ ਅਦਾਕਾਰ ਪਰਮਵੀਰ ਚੀਮਾ, ਜਿੰਨ੍ਹਾਂ ਦੀ ਪ੍ਰਭਾਵਪੂਰਨ ਅਦਾਕਾਰੀ ਦਾ ਅਹਿਸਾਸ ਕਰਵਾਉਂਦੀ ਉਕਤ ਫਿਲਮ ਦਾ ਸਟੋਰੀ-ਸਕ੍ਰੀਨ ਲੇਖਣ ਰੁਪਿੰਦਰ ਚਾਹਲ, ਅਨਿਲ ਰੋਧਨ ਅਤੇ ਬਲਵਿੰਦਰ ਸਿੰਘ ਜੰਜੂਆਂ ਦੁਆਰਾ ਅੰਜ਼ਾਮ ਦਿੱਤਾ ਗਿਆ ਹੈ।
ਪੰਜਾਬ ਮੂਲ ਦੇ ਅਦਾਕਾਰ ਪਰਮਵੀਰ ਚੀਮਾ ਅੱਜ ਬਾਲੀਵੁੱਡ ਦੇ ਵੱਡੇ ਅਤੇ ਚਰਚਿਤ ਚਿਹਰੇ ਵਜੋਂ ਅਪਣਾ ਸ਼ੁਮਾਰ ਕਰਵਾਉਣ ਵਿੱਚ ਸਫ਼ਲ ਰਹੇ ਹਨ, ਜਿੰਨ੍ਹਾਂ ਵੱਲੋਂ ਹਾਲੀਆਂ ਕਰੀਅਰ ਪੜਾਅ ਦੌਰਾਨ ਕੀਤੇ ਪ੍ਰੋਜੈਕਟਸ ਵਿੱਚ ਵੈੱਬ ਸੀਰੀਜ਼ 'ਚਮਕ' ਤੋਂ ਇਲਾਵਾ ਸ਼ੋਅ ਸੀਰੀਜ਼ 'ਟੱਬਰ', 'ਜੀਤ ਕੀ ਜ਼ਿੱਦ' ਅਤੇ 'ਸਪਨੇ ਵਰਸਿਸ ਐਵਰੀਵਨ' ਆਦਿ ਸ਼ਾਮਿਲ ਰਹੇ ਹਨ, ਜਿੰਨ੍ਹਾਂ ਵਿੱਚ ਉਨ੍ਹਾਂ ਦੀ ਅਦਾਕਾਰੀ ਨੂੰ ਕਾਫ਼ੀ ਸਰਾਹਿਆ ਗਿਆ ਹੈ।
Read More :







Punjabi cinema is ready to make a mark with paramveer chima


Popular Posts
Just Now