ਵੀਰ ਦਾਸ ਦੀ ਕਵਿਤਾ ਸੁਣ ਭੜਕੀ ਕੰਗਨਾ ਰਣੌਤ, 'ਅਜਿਹਾ ਕੰਮ ਅੱਤਵਾਦ ਤੋਂ ਘੱਟ ਨਹੀਂ'…
LPTV / Chandigarh
ਕਾਮੇਡੀਅਨ ਵੀਰ ਦਾਸ ਭਾਰਤ 'ਚ ਔਰਤਾਂ ਦੀ ਹਾਲਤ 'ਤੇ ਆਪਣੀ ਇੱਕ ਕਵਿਤਾ ਕਾਰਨ ਵਿਵਾਦਾਂ 'ਚ ਘਿਰ ਗਏ ਹਨ। ਹਾਲਾਂਕਿ ਉਨ੍ਹਾਂ ਇੱਕ ਬਿਆਨ ਜਾਰੀ ਕਰਕੇ ਮੁਆਫੀ ਮੰਗੀ ਹੈ, ਪਰ ਅਦਾਕਾਰਾ ਕੰਗਨਾ ਰਣੌਤ ਨੇ ਵੀਰ ਦਾਸ 'ਤੇ ਨਿਸ਼ਾਨਾ ਸਾਧਿਆ ਹੈ ਤੇ ਉਨ੍ਹਾਂ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ। ਕੰਗਨਾ ਨੇ ਆਪਣੀ ਇੰਸਟਾ ਸਟੋਰੀ 'ਤੇ ਲੰਬੀ ਪੋਸਟ ਸ਼ੇਅਰ ਕੀਤੀ ਹੈ, ਜਿਸ 'ਚ ਉਨ੍ਹਾਂ ਵੀਰ ਦਾਸ ਦੇ ਕੰਮ ਦੀ ਤੁਲਨਾ ਅੱਤਵਾਦ ਨਾਲ ਕੀਤੀ ਹੈ।
ਕੰਗਨਾ ਨੇ ਲਿਖਿਆ- ਜਦੋਂ ਤੁਸੀਂ ਸਾਰੇ ਭਾਰਤੀ ਪੁਰਸ਼ਾਂ ਨੂੰ ਗੈਂਗ-ਰੇਪਿਸਟ ਦੇ ਤੌਰ 'ਤੇ ਜਨਰਲਾਈਜ਼ ਕਰਦੇ ਹੋ ਤਾਂ ਇਹ ਦੁਨੀਆ ਭਰ 'ਚ ਭਾਰਤੀਆਂ ਖਿਲਾਫ ਨਸਲਵਾਦ ਨੂੰ ਉਤਸ਼ਾਹਤ ਕਰਦੀ ਹੈ। ਬੰਗਾਲ 'ਚ ਅਕਾਲ ਦੌਰਾਨ ਮਦਦ ਕਰਨ 'ਤੇ ਚਰਚਿਲ ਦੇ ਵਿਚਾਰ ਚਰਚਾ ਦੌਰਾਨ ਕਿਹਾ ਗਿਆ ਕਿ ਭਾਰਤ ਲਈ ਕੋਈ ਵੀ ਮਦਦ ਨਾਕਾਫੀ ਹੋਵੇਗੀ ਕਿਉਂਕਿ ਭਾਰਤੀ ਖਰਗੋਸ਼ਾਂ ਵਾਂਗ ਬੱਚੇ ਪੈਦਾ ਕਰਦੇ ਹਨ। ਉਹ ਇਸ ਤਰ੍ਹਾਂ ਮਰਨ ਲਈ ਬੰਨ੍ਹੇ ਹੋਏ ਹਨ। ਉਨ੍ਹਾਂ ਭੁੱਖਮਰੀ ਕਾਰਨ ਲੱਖਾਂ ਲੋਕਾਂ ਦੀ ਮੌਤ ਲਈ ਭਾਰਤੀਆਂ ਦੀ ਜਣਨ ਸ਼ਕਤੀ ਨੂੰ ਜ਼ਿੰਮੇਵਾਰ ਠਹਿਰਾਇਆ।
ਬੰਬੇ ਹਾਈ ਕੋਰਟ ਦੇ ਐਡਵੋਕੇਟ ਆਸ਼ੂਤੋਸ਼ ਜੇ ਦੂਬੇ ਤੇ ਭਾਜਪਾ ਮਹਾਰਾਸ਼ਟਰ ਦੇ ਕਾਨੂੰਨੀ ਸਲਾਹਕਾਰ ਨੇ ਵੀਰ ਦਾਸ ਖਿਲਾਫ ਸ਼ਿਕਾਇਤ ਦਰਜ ਕਰਵਾਈ ਹੈ। ਇਸ ਦੇ ਨਾਲ ਹੀ ਸ਼ਿਕਾਇਤ ਦੀ ਕਾਪੀ ਟਵਿਟਰ 'ਤੇ ਸ਼ੇਅਰ ਕੀਤੀ ਗਈ ਹੈ। ਐਫਆਈਆਰ ਦੀ ਕਾਪੀ ਸਾਂਝੀ ਕਰਨ ਦੇ ਨਾਲ, ਉਨ੍ਹਾਂ ਲਿਖਿਆ ਕਿ 'ਮੈਂ ਵੀਰ ਦਾਸ ਦੇ ਖਿਲਾਫ ਅਮਰੀਕਾ ਵਿੱਚ ਭਾਰਤ ਦੀ ਤਸਵੀਰ ਨੂੰ ਖਰਾਬ ਕਰਨ ਲਈ ਮੁੰਬਈ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ। ਵੀਰ ਦਾਸ ਨੇ ਜਾਣਬੁੱਝ ਕੇ ਭਾਰਤ, ਭਾਰਤੀ ਔਰਤਾਂ ਅਤੇ ਭਾਰਤ ਦੇ ਪ੍ਰਧਾਨ ਮੰਤਰੀ ਵਿਰੁੱਧ ਭੜਕਾਊ ਤੇ ਅਪਮਾਨਜਨਕ ਬਿਆਨ ਦਿੱਤੇ ਹਨ।
ਦੱਸ ਦਈਏ ਕਿ ਅਮਰੀਕਾ ਦੇ ਵਾਸ਼ਿੰਗਟਨ ਡੀ.ਸੀ. ਵਿੱਚ ਇੱਕ ਸਟੈਂਡਅੱਪ ਕਾਮੇਡੀ ਦੌਰਾਨ ਵੀਰ ਦਾਸ ਨੇ ‘ਟੂ ਇੰਡੀਆਜ਼’ ਨਾਂ ਦੀ ਕਵਿਤਾ ਸੁਣਾਈ। ਜਿਸ ਦਾ ਵੀਡੀਓ ਵਾਇਰਲ ਹੋਣ ਤੋਂ ਬਾਅਦ ਉਸ ਨੂੰ ਦੇਸ਼ ਵਿਰੋਧੀ ਕਿਹਾ ਜਾ ਰਿਹਾ ਹੈ। ਇੰਨਾ ਹੀ ਨਹੀਂ ਦੇਸ਼ ਦੇ ਸਾਰੇ ਹਿੱਸਿਆਂ 'ਚ ਉਸ ਖਿਲਾਫ ਸ਼ਿਕਾਇਤਾਂ ਵੀ ਦਰਜ ਹਨ।
Kangana Ranaut was shocked after hearing Veer Dass poem such an act is no less than terrorism