ਖੇਡ ਮੰਤਰੀ ਮੀਤ ਹੇਅਰ ਨੇ ਦਿੱਤੀ ਆਜ਼ਾਦੀ ਦਿਵਸ ਦੀਆਂ ਵਧਾਈਆਂ, ਕਿਹਾ- ਤੰਦਰੁਸਤ ਪੰਜਾਬ ਸਾਡਾ ਸੁਪਨਾ ਹੈ
LPTV / Chandigarh
ਲਾਈਵ ਪੰਜਾਬੀ ਟੀਵੀ ਬਿਊਰੋ, ਚੰਡੀਗੜ੍ਹ: ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਟਵੀਟ ਕਰਕੇ ਸਾਰਿਆਂ ਨੂੰ ਆਜ਼ਾਦੀ ਦਿਵਸ ਦੀਆਂ ਵਧਾਈਆਂ ਦਿੱਤੀਆਂ ਹਨ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਇਸ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਮੌਕੇ ਭਗਵੰਤ ਮਾਨ ਸਰਕਾਰ ਵੱਲੋਂ ਪੰਜਾਬੀਆਂ ਦੀ ਸਿਹਤ ਸੰਭਾਲ ਲਈ ਖੋਲ੍ਹੇ ਗਏ 75 ਆਮ ਆਦਮੀ ਕਲੀਨਿਕ ਸਿਰਫ਼ ਸ਼ੁਰੂਆਤ ਹਨ। ਪੰਜਾਬ ਦੇ ਹਰ ਨਾਗਰਿਕ ਦਾ ਮੁਫਤ ਅਤੇ ਵਧੀਆ ਇਲਾਜ ਹੋਵੇਗਾ। ਤੰਦਰੁਸਤ ਪੰਜਾਬ ਸਾਡਾ ਸੁਪਨਾ ਹੈ।
ਦੱਸ ਦੇਈਏ ਕਿ ਅੱਜ ਲੁਧਿਆਣਾ ਵਿੱਚ ਸੀਐੱਮ ਮਾਨ ਵੱਲੋਂ ਆਮ ਆਦਮੀ ਕਲੀਨਿਕ ਦੀ ਸ਼ੁਰੂਆਤ ਕੀਤੀ ਗਈ ਹੈ। ਪੰਜਾਬ ਵਿਚ ਇਸ ਸਮੇਂ 75 ਮੁਹੱਲਾ ਕਲੀਨਿਕ ਤਿਆਰ ਹਨ। ਇੱਥੇ ਸਾਰਾ ਕੰਮ ਆਨਲਾਈਨ ਹੋਵੇਗਾ। ਇੱਕ ਆਮ ਆਦਮੀ ਕਲੀਨਿਕ ਵਿੱਚ ਲਗਭਗ 3 ਤੋਂ 4 ਸਟਾਫ ਮੌਜੂਦ ਰਹੇਗਾ।
Sports Minister Meet Hare congratulated on the Independence Day and said A healthy Punjab is our dream