4500 ਕਰੋੜ ਦਾ ਤਾਜ਼ ਪਹਿਨਦੀ ਸੀ ਕੁਈਨ ਐਲਿਜ਼ਾਬੇਥ, ਜੜ੍ਹਿਆ ਸੀ ਭਾਰਤ ਦਾ ਕੋਹਿਨੂਰ ਹੀਰਾ, ਰਾਇਲ ਫੈਮਿਲੀ ਕੋਲ ਹੈ 2.23 ਲੱਖ ਕਰੋੜ ਤੋਂ ਵੱਧ ਦੀ ਸੰਪਤੀ
LPTV / Chandigarh
ਵੈੱਬ ਡੈਸਕ, ਕੁਲਵਿੰਦਰ ਮਾਹੀ: 9 ਸਤੰਬਰ ਨੂੰ ਸਕਾਟਲੈਂਡ ਦੇ ਬਾਲਮਾਰਲ ਕੈਸਲ ਵਿਚ ਬ੍ਰਿਟੇਨ ਦੀ ਮਹਾਰਾਣੀ ਐਲਿਜ਼ਾਬੇਥ ਦੂਜੀ ਦਾ ਦੇਹਾਂਤ ਹੋ ਗਿਆ। ਇਹ ਮਹਿਲ ਕਰੀਬ 50 ਹਜ਼ਾਰ ਏਕੜ ਵਿਚ ਫੈਲਿਆ ਸੀ, ਜਿਸ ਦੀ ਕੀਮਤ 1116 ਕਰੋੜ ਰੁਪਏ ਸੀ। ਇਸ ਸ਼ਾਨਦਾਰ ਮਹਿਲ ਦੀ ਮਾਲਕ ਐਲਿਜ਼ਾਬੇਥ ਦੂਜੀ ਹੀ ਸੀ। ਇਹ ਕਿਲਾ ਤਾਂ ਮਹਿਜ਼ ਇਕ ਉਦਾਹਰਣ ਹੈ । ਲੰਡਨ ਦੀ ਰਾਇਲ ਫੈਮਿਲੀ ਤੇ ਕੁਈਨ ਦੀ ਸ਼ਾਹੀ ਜ਼ਿੰਦਗੀ ਵਿਚ ਅਜਿਹੇ ਕਈ ਮਹਿਲ , ਤਾਜ਼ ਤੇ ਬੱਗੀ ਤੇ ਕਈ ਲਗਜ਼ਰੀ ਗੱਡੀਆਂ ਮੌਜੂਦ ਹਨ, ਜਿਸ ਤੋਂ ਸ਼ਾਹੀ ਪਰਿਵਾਰ ਦੇ ਸ਼ਾਹੀ ਠਾਠ-ਬਾਠ ਬਾਰੇ ਪਤਾ ਲੱਗਦਾ ਹੈ।
ਸ਼ਾਹੀ ਪਰਿਵਾਰ ਦੀ ਸੰਪੱਤੀ ਦੀ ਗੱਲ ਕਰੀਏ ਤਾਂ ਫੋਰਬਸ ਦੀ ਰਿਪੋਰਟ ਦੇ ਮੁਤਾਬਕ ਬ੍ਰਿਟੇਨ ਦੇ ਸ਼ਾਹੀ ਪਰਿਵਾਰ ਦੇ ਸਭ ਤੋਂ ਵੱਡੇ ਅਹੁਦੇ 'ਤੇ ਬੈਠਣ ਵਾਲੇ ਰਾਜਾ ਜਾਂ ਰਾਣੀ ਦੇ ਨਾਲ ਤੇ ਕੁੱਲ 28 ਬਿਲੀਅਨ ਡਾਲਰ ਯਾਨੀ ਕਿ 2.23 ਲੱਖ ਕਰੋੜ ਰੁਪਏ ਦੀ ਸੰਪੱਤੀ ਹੈ। ਹਾਲਾਂਕਿ ਕਰਾਊਨ ਦੇ ਨਾਂ 'ਤੇ ਜੋ ਸੰਪੱਤੀ ਹੁੰਦੀ ਹੈ, ਉਹ ਇਸ ਅਹੁਦੇ 'ਤੇ ਬੈਠਣ ਵਾਲੇ ਵਿਅਕਤੀ ਦੀ ਨਿੱਜੀ ਸੰਪੱਤੀ ਨਹੀਂ ਹੁੰਦੀ ਤੇ ਨਾ ਹੀ ਇਹ ਸੰਪੱਤੀ ਸਰਕਾਰ ਦੀ ਹੁੰਦੀ ਹੈ। ਇਸ ਸੰਪੱਤੀ 'ਤੇ ਕਰਾਊਨ ਸਟੇਟ ਬੋਰਡ ਦਾ ਕੰਟਰੋਲ ਹੁੰਦਾ ਹੈ।
ਬ੍ਰਿਟੇਨ ਦੇ ਰਾਜਾ-ਰਾਣੀ ਦੇ ਨਾਮ 'ਤੇ ਜੋ ਸੰਪੱਤੀ ਹੁੰਦੀ ਹੈ, ਉਸ ਵਿਚ ਜਾਣੋ ਕੀ-ਕੀ ਹੁੰਦਾ ਹੈ
-ਰਾਜਾ ਜਾਂ ਰਾਣੀ ਦੇ ਕਰਾਊਨ ਅਹੁਦੇ ਦੇ ਨਾਮ ਤੇ 1.55 ਲੱਖ ਕਰੋੜ ਦੀ ਸੰਪੱਤੀ।
-ਬਕਿੰਘਸ ਪੈਲਸ ਦੀ ਕੁੱਲ ਕੀਮਤ 39 ਹਜ਼ਾਰ ਕਰੋੜ ਰੁਪਏ। ਇਸ ਮਹਿਲ ਵਿਚ 774 ਕਮਰੇ ਤੇ 78 ਬਾਥਰੂਮ। ਸ਼ਾਹੀ ਪਰਿਵਾਰ ਇਸੇ ਮਹਿਲ ਵਿਚ ਰਹਿੰਦਾ ਹੈ।
-ਡਚੀ ਆਫ ਕਾਰਨਵਾਲ ਦੇ ਨਾਮ 'ਤੇ 10 ਹਜ਼ਾਰ ਕਰੋੜ ਦੀ ਸੰਪੱਤੀ ।
-ਕੇਨਸਿੰਗਟਨ ਪੈਲੇਸ ਦੀ 5 ਹਜ਼ਾਰ ਕਰੋੜ ਰੁਪਏ ।
-ਡਚੀ ਆਫ ਲੈਂਕਾਸਟਰਪ ਦੇ ਨਾਮ 'ਤੇ 5.96 ਹਜ਼ਾਰ ਕਰੋੜ ਦੀ ਸੰਪੱਤੀ ।
'ਸਕਾਟਲੈਂਡ ਵਿਚ ਕਰਾਊਨ ਦੇ ਨਾਮ ਤੇ 4.71 ਹਜ਼ਾਰ ਕਰੋੜ ਦੀ ਸੰਪੱਤੀ।
ਕੁਈਨ ਐਲਿਜ਼ਾਬੇਥ ਦੀ ਨਿੱਜੀ ਸੰਪਤੀ
ਕੁਈਨ ਐਲਿਜ਼ਾਬੇਥ ਦੀ ਨਿੱਜੀ ਸੰਪੱਤੀ ਦੀ ਗੱਲ਼ ਕਰੀਏ ਤਾਂ ਉਨ੍ਹਾਂ ਕੋਲ ਕੁਲ 4 ਹਜ਼ਾਰ ਕਰੋੜ ਦੀ ਨਿੱਜੀ ਸੰਪੱਤੀ ਹੈ। ਇਸ ਵਿਚ ਉਨ੍ਹਾਂ ਦਾ ਨਿਵੇਸ਼, ਆਰਟ, ਕੀਮਤੀ ਪੱਥਰ 'ਤੇ ਰੀਅਲ ਅਸਟੇਟ ਸ਼ਾਮਲ ਹੈ। ਸੈਂਡਰਿੰਘਮ ਹਾਊਸ 'ਤੇ ਬਾਲਮਾਰਲ ਕਿਲਾ ਜਿਥੇ ਕੁਈਨ ਨੇ ਆਖਰੀ ਸਾਹ ਲਏ ਉਹ ਵੀ ਉਨ੍ਹਾਂ ਦੀ ਨਿੱਜੀ ਸੰਪੱਤੀ ਹੈ।
4500 ਕਰੋੜ ਰੁਪਏ ਦਾ ਤਾਜ਼ ਪਹਿਨਦੀ ਸੀ ਕੁਈਨ
ਕੁਈਨ ਐਲਿਜ਼ਾਬੇਥ ਦਾ ਤਾਜ਼ ਵੀ ਬੇਹੱਦ ਆਲੀਸ਼ਾਨ ਤੇ ਖੂਬਸੂਰਤ ਹੈ। ਇਸ ਤਾਜ਼ ਦੀ ਖਾਸੀਅਤ ਭਾਰਤ ਦਾ ਕੋਹਿਨੂਰ ਹੀਰਾ ਹੈ। ਇਹ 105.6 ਕੈਰੇਟ ਦਾ ਬੇਸ਼ਕੀਮਤੀ ਹੀਰਾ ਹੈ। ਜੋ ਮਹਾਰਾਣੀ ਵਿਕਟੋਰੀਆ ਨੇ ਆਪਣੇ ਤਾਜ਼ ਵਿਚ ਜੜ੍ਹਵਾ ਲਿਆ ਸੀ। 1849 ਵਿਚ ਸਿੱਖਾਂ ਨਾਲ ਹੋਏ ਦੂਜੇ ਯੁੱਧ ਤੋਂ ਬਾਅਦ ਈਸਟ ਇੰਡੀਆਂ ਕੰਪਨੀ ਨੇ ਸਿੱਖ ਸਾਮਰਾਜ ਦੇ ਨਾਲ ਨਾਲ ਕੋਹਿਨੂਰ ਹੀਰੇ ਤੇ ਵੀ ਕਬਜ਼ਾ ਕਰ ਲਿਆ ਸੀ। ਬਾਅਦ ਵਿਚ ਲਾਰਡ ਡਲਹੌਜੀ ਨੇ ਪਾਣੀ ਦੇ ਜਹਾਜ਼ ਰਾਹੀਂ ਕੋਹਿਨੂਰ ਹੀਰੇ ਨੂੰ ਬ੍ਰਿਟਿਸ਼ ਮਹਾਰਾਣੀ ਵਿਕਟੋਰੀਆ ਲਈ ਭੇਜ ਦਿੱਤਾ ਸੀ। ਕੁਈਨ ਦੇ ਤਾਜ਼ ਨੂੰ 2900 ਕੀਮਤੀ ਪੱਥਰਾਂ ਨਾਲ ਸਜਾਇਆ ਗਿਆ ਸੀ। ਇਸ ਤਾਜ਼ ਦੀ ਕੀਮਤ ਕਰੀਬ 4500 ਕਰੋੜ ਰੁਪਏ ਹੈ।
ਮਹਾਰਾਣੀ ਕੋਲ 31 ਹਜ਼ਾਰ ਕਰੋੜ ਦੇ ਦੂਜੇ ਕੀਮਤੀ ਪੱਥਰ ਵੀ ਹਨ ਮੌਜੂਦ
-ਮਹਾਰਾਣੀ ਦੇ ਕੋਲ 200 ਤੋਂ ਜ਼ਿਆਦਾ ਪਰਸ ਹਨ, ਜਿਨ੍ਹਾਂ ਨੂੰ ਅਕਸਰ ਆਪਣੀ ਡਰੈੱਸ ਦੇ ਨਾਲ ਮੈਚ ਕਰਕੇ ਬਾਹਰ ਨਿਕਲਦੀ ਸੀ।
-ਮਹਾਰਾਣੀ ਐਲਿਜ਼ਾਬੇਥ ਨੂੰ ਕਾਰਾਂ ਵਿਚ ਲੈਂਡ ਰੋਵਰ ਕਾਰ ਬੇਹੱਦ ਪਸੰਦ ਸੀ, ਜਿਸ ਦਾ ਨਾਮ ਡਿਫੈਂਡਰ ਸੀ।
-ਕੁਈਨ ਐਲਿਜ਼ਾਬੇਥ ਕੋਲ ਸ਼ਾਹੀ ਬੱਗੀ ਹੈ, 4 ਟਨ ਦੀ ਇਸ ਬੱਗੀ ਨੂੰ 8 ਘੋੜੇ ਖਿੱਚਦੇ ਸੀ।ਕੁਈਨ ਦਾ ਕਹਿਣਾ ਸੀ ਕਿ ਇਸ ਵਿਚ ਸਫਰ ਕਰਨਾ ਬੇਹੱਦ ਮੁਸ਼ਕਿਲ ਹੁੰਦਾ ਸੀ।
-ਮਹਾਰਾਣੀ ਨੇ 1947 ਵਿਚ ਆਪਣੇ ਹਨੀਮੂਨ ਦੇ ਲਈ ਗਲੋਬ ਟਰਾਟਰ ਸੂਟਕੇਸ ਖਰੀਦਿਆ ਸੀ, ਉਦੋਂ ਤੋ ਉਹ ਉਸੇ ਬੈਗ ਦਾ ਇਸਤੇਮਾਲ ਕਰਦੀ ਸੀ।
25 ਸਾਲ ਦੀ ਉਮਰ ਵਿਚ ਸ਼ਾਸ਼ਨ ਸੰਭਾਲਿਆ
ਕੁਈਨ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਮਹਿਜ਼ 25 ਸਾਲ ਦੀ ਉਮਰ ਵਿਚ ਸ਼ਾਸ਼ਨ ਸੰਭਾਲਿਆ ਸੀ, ਉਦੋਂ ਤੋਂ 70 ਸਾਲਾਂ ਤੱਕ ਉਨ੍ਹਾਂ ਨੇ ਰਾਜ ਕੀਤਾ। ਕੁਈਨ ਐਲਿਜ਼ਾਬੇਥ ਨੇ ਹੁਣ ਤੱਕ ਸਭ ਤੋਂ ਲੰਬਾ ਸਮਾਂ ਰਾਜ਼ ਕੀਤਾ। ਮਹਾਰਾਣੀ ਦੀ ਮੌਤ ਤੋਂ ਬਾਅਦ ਹੁਣ ਕੋਹਿਨੂਰ ਤਾਜ ਨੂੰ ਲੈ ਕੇ ਵੱਡਾ ਸਵਾਲ ਖੜ੍ਹਾ ਹੋ ਗਿਆ ਹੈ, ਕਿ ਉਸ ਤੋਂ ਬਾਅਦ ਕੋਹਿਨੂਰ ਤਾਜ ਉੱਤੇ ਕਿਸ ਦਾ ਹੱਕ ਹੋਵੇਗਾ? ਹਾਲਾਂਕਿ, ਇਸ ਸਾਲ ਦੇ ਸ਼ੁਰੂ ਵਿੱਚ, ਮਹਾਰਾਣੀ ਨੇ ਖੁਦ ਘੋਸ਼ਣਾ ਕੀਤੀ ਸੀ ਕਿ ਡਚੇਸ ਆਫ ਕੋਰਨਵਾਲ ਕੈਮਿਲਾ ਨੂੰ ਆਖਰਕਾਰ ਰਾਣੀ ਪਤਨੀ ਵਜੋਂ ਮਾਨਤਾ ਦਿੱਤੀ ਜਾਣੀ ਚਾਹੀਦੀ ਹੈ। ਪ੍ਰਿੰਸ ਚਾਰਲਸ ਦੀ ਪਤਨੀ ਕੈਮਿਲਾ ਨੂੰ ਮਸ਼ਹੂਰ ਕੋਹਿਨੂਰ ਹੀਰੇ ਵਾਲਾ ਤਾਜ ਮਿਲ ਸਕਦਾ ਹੈ।
4500 Crore Crown was worn by Queen Elizabeth Indias Kohinoor Diamond was studded with the Royal Family has assets worth more than 223 Lakh Crore