ਪੰਜਾਬ ਵਿੱਚ ਸ਼ੁੱਕਰਵਾਰ ਨੂੰ ਰਹੇਗੀ ਛੁੱਟੀ, ਸਕੂਲ-ਕਾਲਜ ਅਤੇ ਸਰਕਾਰੀ ਦਫ਼ਤਰ ਰਹਿਣਗੇ ਬੰਦ PM ਮੋਦੀ ਦੀ ਅਪੀਲ- ਲੋੜ ਨਾ ਹੋਵੇ ਤਾਂ ਸੋਨਾ ਨਾ ਖਰੀਦੋ, 7.8% ਜੀਡੀਪੀ ਵਿਕਾਸ 'ਤੇ ਦੇਸ਼ ਨੂੰ ਦਿੱਤੀ ਵਧਾਈ ਪਠਾਨਕੋਟ ਦੇ 24 ਸਾਲਾ ਨੌਜਵਾਨ ਦਾ ਕੈਨੇਡਾ ’ਚ ਗੋਲੀ ਮਾਰ ਕੇ ਕਤਲ ਲਿਓਨਲ ਮੇਸੀ ਨੇ ਅੰਤਰਰਾਸ਼ਟਰੀ ਫੁੱਟਬਾਲ ਤੋਂ ਸੰਨਿਆਸ ਲੈ ਲਿਆ Lionel Messi Retires ਮੁੱਖਵਾਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ 01-09-2026 ਲੋਕਾਂ ਦਾ ਪੈਸਾ ਲੋਕਾਂ ਨੂੰ ਮੋੜ ਰਹੀ ਹੈ ਆਪ ਸਰਕਾਰ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਗਾਇਕ ਅੰਕਿਤ ਬਾਲੀਆਨ ਕਤਲ ਕਾਂਡ ਦੇ ਦੋ ਮੁਲਜ਼ਮਾਂ ਨੂੰ ਪੁਲਿਸ ਨੇ ਮੁਕਾਬਲੇ ਵਿੱਚ ਮਾਰ ਦਿੱਤਾ ਜਾਲੰਧਰ ਪੁਲਿਸ ਦੀ ਹੁੱਕਾ ਬਾਰ ਵਿੱਚ ਛਾਪੇਮਾਰੀ, ਗਹਿਣੇ ਅਤੇ 10 ਲੱਖ ਕੈਸ਼ ਸਮੇਤ ਇੱਕ ਮੁਲਜ਼ਮ ਗ੍ਰਿਫ਼ਤਾਰ ਜਾਲੰਧਰ Meriton Hotel ਫਿਰ ਵਿਵਾਦਾਂ ਵਿੱਚ, ਪਾਰਟੀ ਦੌਰਾਨ ਬਾਊਂਸਰਾਂ ਉੱਤੇ ਮਾਰਪੀਟ ਦੇ ਦੋਸ਼ ਜਾਲੰਧਰ ਪੁਲਿਸ ਕਮਿਸ਼ਨਰ ਐਕਸ਼ਨ ਵਿੱਚ, SHO ਜੈਇੰਦਰ ਨੂੰ ਕੀਤਾ ਲਾਈਨ ਹਾਜ਼ਿਰ

Sonu Sood ਨੇ ਬੱਚੇ ਦੀ ਜਾਨ ਬਚਾਉਣ ਲਈ ਲੋਕਾਂ ਨੂੰ ਮਦਦ ਦੀ ਕੀਤੀ ਅਪੀਲ , ਜਾਣੋ ਪੂਰਾ ਮਾਮਲਾ

Sonu-Sood-appealed-to-people-for


LPTV / Chandigarh

ਮਨੋਰੰਜਨ ਡੈਸਕ, ਪ੍ਰਿਆ ਪਰਮਾਰ: ਬਾਲੀਵੁੱਡ ਅਦਾਕਾਰ ਸੋਨੂ ਸੂਦ ਵੱਲੋਂ ਕੋਰੋਨਾ ਕਾਲ ਵਿਚ ਕਈ ਲੋਕਾਂ ਦੀ ਮਦਦ ਕੀਤੀ ਗਈ । ਸੋਨੂ ਸੂਦ ਗਰੀਬਾਂ ਲਈ ਮਸੀਹਾ ਵਜੋਂ ਜਾਣੇ ਜਾਂਦੇ ਤੇ ਕਈ ਗਰੀਬ ਲੋਕਾਂ ਦਾ ਉਹ ਇਲਾਜ ਕਰਵਾ ਚੁਕੇ ਹਨ ਪਰ ਅਚਾਨਕ ਸੋਨੂ ਸੂਦ ਵੱਲੋਂ ਇਕ ਵੀਡੀਓ ਜਾਰੀ ਕਰ 16 ਕਰੋੜ ਰੁਪਏ ਦੀ ਮਦਦ ਲਈ ਲੋਕਾਂ ਕੋਲੋਂ ਅਪੀਲ ਕੀਤੀ ਗਈ ਹੈ।
ਪੂਰਾ ਕੀ ਮਾਮਲਾ ਹੈ ਉਹ ਵੀ ਤੁਹਾਨੂੰ ਦਸ ਦਿੰਦੇ ਹਾਂ। ਦਰਅਸਲ ਆਪ ਦੇ ਰਾਜ ਸਭਾ ਮੈਂਬਰ ਸੰਜੇ ਸਿੰਘ ਵੱਲੋਂ ਇਕ ਟਵੀਟ share ਕੀਤਾ ਗਿਆ, ਜਿਸ ਵਿੱਚ ਬਾਲੀਵੁੱਡ ਅਦਾਕਾਰ ਸੋਨੂੰ ਸੂਦ ਇੱਕ ਬੱਚੇ ਦੀ ਮਦਦ ਲਈ 16 ਕਰੋੜ ਰੁਪਏ ਇੱਕਠੇ ਕਰਨ ਲਈ ਲੋਕਾਂ ਤੋਂ ਮਦਦ ਦੀ ਅਪੀਲ ਕਰ ਰਹੇ ਹਨ।
'ਆਪ' ਦੇ ਰਾਜ ਸਭਾ ਮੈਂਬਰ ਨੇ ਵੀਡੀਓ ਦੇ ਕੈਪਸ਼ਨ ਵਿੱਚ ਲਿਖਿਆ- ਮਾਸੂਮ ਅਨਮਯ ਨੂੰ ਅਜਿਹੀ ਬਿਮਾਰੀ ਹੈ ਜੋ ਦੁਨੀਆ ਵਿੱਚ ਬਹੁਤ ਘੱਟ ਲੋਕਾਂ ਨੂੰ ਹੁੰਦੀ ਹੈ - SMA ਟਾਈਪ 1 ਜੇ 16 ਕਰੋੜ ਰੁਪਏ ਦਾ ਟੀਕਾ ਜਲਦੀ ਨਾ ਲਾਇਆ ਗਿਆ ਤਾਂ ਬੱਚਾ ਦੂਜਾ ਜਨਮਦਿਨ ਨਹੀਂ ਮਨਾ ਸਕੇਗਾ।
ਤੁਹਾਡੀ ਮਦਦ ਦੀ ਲੋੜ ਹੈ @ਸੋਨੂਸੂਦ ਸਰ ਤੁਹਾਡੀ ਮਦਦ ਦੀ ਅਪੀਲ ਕਰਦਾ ਹੈ। ਇਸਦੇ ਨਾਲ ਹੀ ਉਨ੍ਹਾਂ ਅਕਾਊਂਟ ਦੀ ਡਿਟੇਲਸ ਵੀ ਦਿਤੀ ਹੋਈ ਹੈ। ਦਸ ਦਈਏ ਕਿ ਸੋਨੂ ਸੂਦ ਵੱਲੋਂ ਇਹ ਵੀਡੀਓ ਜਾਰੀ ਕਰ 7 ਮਹੀਨੇ ਦੀ ਅਨਮਯ ਦੀ ਜਾਨ ਬਚਾਉਣ ਲਈ ਲੋਕਾਂ ਤੋਂ ਮਦਦ ਦੀ ਅਪੀਲ ਕੀਤੀ ਜਾ ਰਹੀ ਹੈ। ਅਦਾਕਾਰ ਵਲੋਂ ਅਜੇ ਤਕ ਕਈ ਲੋਕਾਂ ਦੀ ਮਦਦ ਕੀਤੀ ਜਾ ਚੁਕੀ ਹੈ ਤੇ ਹੁਣ ਇਕ ਹੋਰ ਬੱਚੇ ਨੂੰ ਮਦਦ ਦੀ ਲੋੜ ਹੈ ਜਿਸਦੇ ਚਲਦਿਆਂ ਸੋਨੂ ਸੂਦ ਨੇ ਇਕ ਵੀਡੀਓ ਬਣਾ 16 ਕਰੋੜ ਰੁਪਏ ਦੀ ਮਦਦ ਲਈ ਲੋਕਾਂ ਨੂੰ ਅਪੀਲ ਕੀਤੀ ਹੈ ਤੇ ਇਸਦੇ ਨਾਲ ਹੀ ਆਪ ਦੇ ਰਾਜ ਸਭਾ ਮੈਂਬਰ ਸੰਜੇ ਸਿੰਘ ਨੇ ਟਵੀਟ ਕਰ ਲੋਕਾਂ ਤੋਂ ਮਦਦ ਮੰਗੀ ਹੈ ਤੇ ਅਕਾਊਂਟਸ ਦੀ ਸਾਰੀ ਡਿਟੈਲਸ ਸਾਂਝੀ ਕੀਤੀ ਹੈ, ਜਿਸ ਵਿਚ ਤੁਹਾਡੇ ਕੋਲ ਜਿੰਨਾ ਬਣਦਾ ਤੁਸੀਂ ਓਨੀਂ ਮਦਦ ਕਰ ਸਕਦੇ ਹੋ ।

Sonu Sood appealed to people for help to save the life of the child Know the whole matter


Popular Posts
Just Now