ਗਰਮੀਆਂ 'ਚ ਜ਼ਿਆਦਾ ਪਾਣੀ ਪੀਣਾ ਹੋ ਸਕਦਾ ਖ਼ਤਰਨਾਕ! ਜਾਣੋ ਕਿਵੇਂ
LPTV / Chandigarh
ਸਾਡੇ ਸਰੀਰ ਵਿਚ 70 ਫੀਸਦੀ ਤੋਂ ਜ਼ਿਆਦਾ ਪਾਣੀ ਹੁੰਦਾ ਹੈ ਤੇ ਇਸ ਕਾਰਨ ਸਿਹਤ ਮਾਹਿਰ ਵੀ ਜ਼ਿਆਦਾ ਤੋਂ ਜ਼ਿਆਦਾ ਪਾਣੀ ਪੀਣ ਦੀ ਸਲਾਹ ਦਿੰਦੇ ਹਨ ਪਰ ਇਸ ਦੇ ਨਾਲ ਹੀ ਜ਼ਿਆਦਾ ਪਾਣੀ ਪੀਣ ਨਾਲ ਓਵਰਹਾਈਡ੍ਰੇਸ਼ਨ ਵੀ ਹੋ ਸਕਦਾ ਹੈ। ਇੱਥੇ ਜਾਣੋ ਕੀ ਹੈ ਓਵਰਹਾਈਡ੍ਰੇਸ਼ਨ ਦੀ ਸਮੱਸਿਆ ਅਤੇ ਕੀ ਹਨ ਇਸ ਦੇ ਲੱਛਣ-
ਪਾਣੀ ਸਰੀਰ ਲਈ ਬਹੁਤ ਜ਼ਰੂਰੀ ਹੈ ਕਿਉਂਕਿ ਇਹ ਸਰੀਰ ਦੇ ਤਾਪਮਾਨ ਨੂੰ ਕੰਟਰੋਲ ਕਰਨ ਵਿਚ ਮਦਦ ਕਰਦਾ ਹੈ ਤੇ ਕਬਜ਼ ਦੀ ਸਮੱਸਿਆ ਨੂੰ ਵੀ ਰੋਕਦਾ ਹੈ। ਇਸ ਤੋਂ ਇਲਾਵਾ ਸਰੀਰ ਦੇ ਫਾਲਤੂ ਪਦਾਰਥਾਂ ਨੂੰ ਬਾਹਰ ਕੱਢਣ ਦੇ ਨਾਲ-ਨਾਲ ਸਰੀਰ ਦੇ ਸਾਰੇ ਅੰਗਾਂ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਪਾਣੀ ਬਹੁਤ ਜ਼ਰੂਰੀ ਹੈ।
ਜ਼ਿਆਦਾ ਪਾਣੀ ਪੀਣ ਦੇ ਇਹ ਨੁਕਸਾਨ
- ਜ਼ਿਆਦਾ ਪਾਣੀ ਪੀਣ ਨਾਲ ਕਿਡਨੀ 'ਤੇ ਜ਼ਿਆਦਾ ਕੰਮ ਦਾ ਬੋਝ ਆ ਜਾਂਦਾ ਹੈ। ਗੁਰਦੇ ਦੀ ਸਮੱਸਿਆ ਹੋਣ ਦਾ ਖਤਰਾ ਬਣਿਆ ਰਹਿੰਦਾ ਹੈ।
- ਜੇਕਰ ਜ਼ਿਆਦਾ ਮਾਤਰਾ ਵਿਚ ਪਾਣੀ ਪੀਣ ਨਾਲ ਸਰੀਰ ਵਿਚ ਸੋਡੀਅਮ (ਲੂਣ) ਦੀ ਮਾਤਰਾ ਬਹੁਤ ਘੱਟ ਹੋ ਜਾਂਦੀ ਹੈ ਤਾਂ ਹਾਈਪੋਨੇਟ੍ਰੀਮੀਆ ਹੋ ਜਾਂਦਾ ਹੈ। ਇਹ ਓਵਰਹਾਈਡਰੇਸ਼ਨ ਦੀ ਮੁੱਖ ਚਿੰਤਾ ਹੈ। ਜਦੋਂ ਸਰੀਰ ਵਿਚ ਸੋਡੀਅਮ ਦਾ ਪੱਧਰ ਬਹੁਤ ਘੱਟ ਹੋ ਜਾਂਦਾ ਹੈ ਤਾਂ ਸੋਜ ਦੀ ਸਮੱਸਿਆ ਪੈਦਾ ਹੋ ਸਕਦੀ ਹੈ।
- ਬਹੁਤ ਜ਼ਿਆਦਾ ਪਾਣੀ ਪੀਣ ਨਾਲ ਲਿਵਰ ਦੀ ਬਿਮਾਰੀ, ਗੁਰਦੇ ਨਾਲ ਸੰਬੰਧਤ ਸਮੱਸਿਆਵਾਂ, ਐਂਟੀਡਿਊਰੇਟਿਕ ਹਾਰਮੋਨ ਸਿੰਡਰੋਮ ਜਾਂ ਸ਼ੂਗਰ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ।
- ਇਕ ਦਿਨ ਵਿਚ ਕਿੰਨਾ ਪਾਣੀ ਪੀਣਾ ਚਾਹੀਦਾ
- ਸਿਹਤ ਮਾਹਿਰਾਂ ਅਨੁਸਾਰ ਬਾਲਗ ਵਿਅਕਤੀ ਨੂੰ ਇੱਕ ਦਿਨ ਵਿੱਚ ਔਸਤਨ 3 ਤੋਂ 4 ਲੀਟਰ (ਲਗਪਗ 9-13 ਕੱਪ) ਪਾਣੀ ਪੀਣਾ ਚਾਹੀਦਾ ਹੈ।
Drinking more water in summer can be dangerous Know how