ਮਲੇਰਕੋਟਲਾ ਰਿਆਸਤ ਦੀ ਆਖਰੀ ਬੇਗਮ ਮੁਨਵਰ ਉਨ ਨਿਸ਼ਾ ਨਹੀਂ ਰਹੇ, ਛੋਟੇ ਸਾਹਿਬਜ਼ਾਦਿਆਂ ਲਈ ਮਾਰਿਆ ਸੀ ਹਾਅ ਦਾ ਨਾਅਰਾ
LPTV / Chandigarh
ਸਟੇਟ ਡੈਸਕ: ਛੋਟੇ ਸਾਹਿਬਜ਼ਾਦਿਆਂ ਲਈ ਹਾਅ ਦਾ ਨਾਅਰਾ ਮਾਰਨ ਵਾਲੇ ਨਵਾਬ ਸ਼ੇਰ ਮੁਹੰਮਦ ਖਾਨ ਸਾਹਿਬ ਦੇ ਪਰਿਵਾਰ ਦੀ ਆਖ਼ਰੀ ਬੇਗਮ ਮੁਨੱਬਰ ਉਨ ਨਿਸ਼ਾ ਨਹੀਂ ਰਹੇ। ਜ਼ਿਕਰਯੋਗ ਹੈ ਕਿ ਉਹ 102 ਸਾਲ ਦੇ ਸਨ ਅਤੇ ਕਈ ਦਿਨਾਂ ਤੋਂ ਤਬੀਅਤ ਖਰਾਬ ਹੋਣ ਦੇ ਚੱਲਦਿਆਂ ਮਲੇਰਕੋਟਲਾ ਦੇ ਹਜ਼ਰਤ ਹਲੀਮਾ ਹਸਪਤਾਲ ਵਿਖੇ ਇਲਾਜ ਕਰਵਾ ਰਹੇ ਸਨ, ਜਿਥੇ ਅੱਜ ਉਨ੍ਹਾਂ ਆਖਰੀ ਸਾਹ ਲਏ। ਬੇਗਮ ਮੁਨੱਬਰ ਨਿਸ਼ਾ ਦੀ ਉਮਰ ਕਰੀਬ 103 ਸਾਲ ਤੋਂ ਸੀ ਤੇ ਰਾਜਸਥਾਨ ਦੀ ਟਾਂਕ ਰਿਆਸਤ ਨਾਲ ਸੰਬੰਧਿਤ ਸਨ ਅਤੇ ਮਾਲੇਰਕੋਟਲਾ ਵਿਖੇ ਨਵਾਬ ਸ਼ੇਰ ਮੁਹੰਮਦ ਖਾਨ ਦੇ ਆਖਰੀ ਨਵਾਬ ਇਫਤਖਾਰ ਅਲੀ ਖਾਨ ਦੀ ਪਤਨੀ ਬਣ ਕੇ ਮਲੇਰਕੋਟਲਾ ਵਿਖੇ ਆਏ ਸਨ। ਉਨ੍ਹਾਂ ਦੇ ਇੰਤਕਾਲ ਤੋਂ ਬਾਅਦ ਮਲੇਰਕੋਟਲਾ ਦਾ ਨਵਾਬੀ ਖਾਨਦਾਨ ਖਤਮ ਹੋ ਗਿਆ।
ਦੱਸਿਆ ਜਾ ਰਿਹਾ ਹੈ ਕਿ ਪਿਛਲੇ ਇੱਕ ਹਫਤੇ ਤੋਂ ਬੇਗਮ ਇਨਫੈਕਸ਼ਨ ਅਤੇ ਵਾਇਰਲ ਨਾਲ ਪੀੜਤ ਸਨ ਜਿਨਾਂ ਨੂੰ ਇਸ ਬਿਮਾਰੀ ਦੇ ਚਲਦਿਆਂ ਹਜ਼ਰਤ ਹਲੀਮਾ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਜਿੱਥੇ ਅੱਜ ਸਵੇਰੇ ਤੜਕੇ 4 ਵਜੇ ਉਹਨਾਂ ਆਖਰੀ ਸਾਹ ਲਏ। ਉਹਨਾਂ ਨੂੰ ਸਪੁਰਦੇ ਖਾਕ ਅੱਜ ਜੁਮਾਰਤੁਲਾ ਮੁਬਾਰਕ ਦੀ ਨਮਾਜ਼ ਤੋਂ ਬਾਅਦ 3 ਵਜੇ ਕੀਤਾ ਜਾਵੇਗਾ।
Munwar the last Begum of the Malerkotla princely state raised the slogan of "Yes" for the small Sahibzades