ਪੰਜਾਬ ਵਿੱਚ ਸ਼ੁੱਕਰਵਾਰ ਨੂੰ ਰਹੇਗੀ ਛੁੱਟੀ, ਸਕੂਲ-ਕਾਲਜ ਅਤੇ ਸਰਕਾਰੀ ਦਫ਼ਤਰ ਰਹਿਣਗੇ ਬੰਦ PM ਮੋਦੀ ਦੀ ਅਪੀਲ- ਲੋੜ ਨਾ ਹੋਵੇ ਤਾਂ ਸੋਨਾ ਨਾ ਖਰੀਦੋ, 7.8% ਜੀਡੀਪੀ ਵਿਕਾਸ 'ਤੇ ਦੇਸ਼ ਨੂੰ ਦਿੱਤੀ ਵਧਾਈ ਪਠਾਨਕੋਟ ਦੇ 24 ਸਾਲਾ ਨੌਜਵਾਨ ਦਾ ਕੈਨੇਡਾ ’ਚ ਗੋਲੀ ਮਾਰ ਕੇ ਕਤਲ ਲਿਓਨਲ ਮੇਸੀ ਨੇ ਅੰਤਰਰਾਸ਼ਟਰੀ ਫੁੱਟਬਾਲ ਤੋਂ ਸੰਨਿਆਸ ਲੈ ਲਿਆ Lionel Messi Retires ਮੁੱਖਵਾਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ 01-09-2026 ਲੋਕਾਂ ਦਾ ਪੈਸਾ ਲੋਕਾਂ ਨੂੰ ਮੋੜ ਰਹੀ ਹੈ ਆਪ ਸਰਕਾਰ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਗਾਇਕ ਅੰਕਿਤ ਬਾਲੀਆਨ ਕਤਲ ਕਾਂਡ ਦੇ ਦੋ ਮੁਲਜ਼ਮਾਂ ਨੂੰ ਪੁਲਿਸ ਨੇ ਮੁਕਾਬਲੇ ਵਿੱਚ ਮਾਰ ਦਿੱਤਾ ਜਾਲੰਧਰ ਪੁਲਿਸ ਦੀ ਹੁੱਕਾ ਬਾਰ ਵਿੱਚ ਛਾਪੇਮਾਰੀ, ਗਹਿਣੇ ਅਤੇ 10 ਲੱਖ ਕੈਸ਼ ਸਮੇਤ ਇੱਕ ਮੁਲਜ਼ਮ ਗ੍ਰਿਫ਼ਤਾਰ ਜਾਲੰਧਰ Meriton Hotel ਫਿਰ ਵਿਵਾਦਾਂ ਵਿੱਚ, ਪਾਰਟੀ ਦੌਰਾਨ ਬਾਊਂਸਰਾਂ ਉੱਤੇ ਮਾਰਪੀਟ ਦੇ ਦੋਸ਼ ਜਾਲੰਧਰ ਪੁਲਿਸ ਕਮਿਸ਼ਨਰ ਐਕਸ਼ਨ ਵਿੱਚ, SHO ਜੈਇੰਦਰ ਨੂੰ ਕੀਤਾ ਲਾਈਨ ਹਾਜ਼ਿਰ

Health benefits of watermelon - ਤਰਬੂਜ਼ ਦੇ ਛਿਲਕਿਆਂ ਦੇ ਸਰੀਰ ਨੂੰ ਕੀ -ਕੀ ਨੇ ਫ਼ਾਇਦੇ

Https-livepunjabitv-com-control-


17 ਮਈ : ਗਰਮੀਆਂ ਦੇ ਵਿੱਚ ਕੁੱਝ ਠੰਡਾ  ਖਾਣ ਨੂੰ ਮਨ ਕਰਦਾ ਹੈ । ਗਰਮੀ ਵਧਣ ਦੇ ਨਾਲ ਹਰ ਵਿਅਕਤੀ ਕੁੱਝ  ਠੰਡਾ ਖਾਂਦਾ ਜਾਂ ਕੁੱਝ  ਠੰਡਾ ਪੀਂਦਾ ਹੈ । ਜਿਸ ਨਾਲ ਗਰਮੀ ਤੋਂ  ਰਾਹਤ ਮਿਲਦੀ ਹੈ।  ਗਰਮੀਆਂ ਵਿੱਚ ਪਾਣੀ ਵਾਲੀਆਂ  ਚੀਜ਼ਾਂ ਬਹੁਤ ਮਾਤਰਾ 'ਚ ਪੀਤੀਆਂ ਜਾਂਦੀਆਂ ਹਨ ।  ਗਰਮੀਆਂ ਵਿਚ ਤਰਬੂਜ਼ ਖਾਣ ਦਾ ਇਕ ਵਖਰਾ ਹੀ ਮਜ਼ਾ ਹੁੰਦਾ ਹੈ। ਸਰੀਰ ਵਿਚ ਠੰਢਕ ਬਣਾਏ ਰੱਖਣ ਲਈ ਲੋਕ ਇਸ ਨੂੰ ਖਾਣਾ ਪਸੰਦ ਕਰਦੇ ਹਨ। ਤਰਬੂਜ਼ ਪਾਣੀ ਨਾਲ ਭਰਪੂਰ ਹੁੰਦਾ ਹੈ। ਲੋਕ ਇਸ ਨੂੰ ਖਾ ਲੈਂਦੇ ਹਨ ਪਰ ਇਸ ਦੇ ਛਿਲਕੇ ਨੂੰ ਸੁੱਟ ਦਿੰਦੇ ਹਨ। ਗਰਮੀਆਂ ਵਿਚ ਇਸ ਨੂੰ ਖਾਣ ਨਾਲ ਬਹੁਤ ਸਾਰੇ ਫ਼ਾਇਦੇ ਤੁਹਾਨੂੰ ਦੇਖਣ ਨੂੰ ਮਿਲਦੇ ਹਨ।

ਗਰਮੀਆਂ ਦੇ ਆਉਂਦੇ ਹੀ ਲੋਕ ਅਜਿਹੀਆਂ ਚੀਜ਼ਾਂ ਡਾਇਟ ਵਿਚ ਸ਼ਾਮਲ ਕਰਦੇ ਹਨ ਜੋ ਸਰੀਰ ਨੂੰ ਤਾਜ਼ਗੀ ਨਾਲ ਭਰ ਦੇਣ ਤੇ ਸਰੀਰ ਵਿਚ ਪਾਣੀ ਦੀ ਬਿਲਕੁਲ ਵੀ ਕਮੀ ਨਾ ਹੋਣ ਦੇਣ। ਤਰਬੂਜ਼ ਦੇ ਛਿਲਕਿਆਂ ਵਿਚ ਬਹੁਤ ਸਾਰੇ ਫ਼ਾਇਦੇ ਦੇਖਣ ਨੂੰ ਮਿਲ ਜਾਂਦੇ ਹਨ। ਤਰਬੂਜ਼ ਦੇ ਛਿਲਕੇ ਤੁਸੀ ਚੰਗੀ ਤਰ੍ਹਾਂ ਸਾਫ਼ ਕਰ ਲੈਣੇ ਹਨ। ਉਸ ਤੋਂ ਬਾਅਦ ਪਕਾ ਕੇ ਵੀ ਇਸ ਨੂੰ ਆਸਾਨੀ ਨਾਲ ਖਾ ਸਕਦੇ ਹੋ। ਇਸ ਨੂੰ ਖਾਣ ਨਾਲ ਤੁਹਾਡੀ ਰੋਗ ਰੋਕੂ ਸਮਰੱਥਾ ਵੀ ਕਾਫ਼ੀ ਵੱਧ ਜਾਂਦੀ ਹੈ। ਇਸ ਨੂੰ ਡਾਇਟ ਵਿਚ ਸ਼ਾਮਲ ਕਰਨ ਨਾਲ ਭਰਪੂਰ ਮਾਤਰਾ ਵਿਚ ਤੁਹਾਨੂੰ ਵਿਟਾਮਿਨ ਮਿਲਦਾ ਹੈ। ਸਰੀਰ ਵਿਚ ਬਹੁਤ ਸਾਰੇ ਇੰਫ਼ੈਕਸ਼ਨਸ ਤੋਂ ਬਚਾਉਣ ਲਈ ਇਹ ਤੁਹਾਡੀ ਕਾਫ਼ੀ ਮਦਦ ਕਰਦੇ ਹਨ। ਬਲੱਡ ਪ੍ਰੈਸ਼ਰ ਨੂੰ ਘੱਟ ਕਰਨ ਲਈ ਵੀ ਇਹ ਤੁਹਾਡੀ ਮਦਦ ਕਰਦੇ ਹਨ। ਤਰਬੂਜ਼ ਦੇ ਛਿਲਕਿਆਂ ਨੂੰ ਤੁਹਾਨੂੰ ਪਕਾ ਕੇ ਖਾਣਾ ਚਾਹੀਦਾ ਹੈ। ਛਿਲਕਿਆਂ ਵਿਚ ਪੋਟਾਸ਼ੀਅਮ ਦੀ ਕਾਫ਼ੀ ਮਾਤਰਾ ਹੁੰਦੀ ਹੈ। ਦਿਲ ਦੀ ਸਿਹਤ ਚੰਗੀ ਰੱਖਣ ਲਈ ਤੁਹਾਨੂੰ ਇਸ ਦਾ ਇਸਤੇਮਾਲ ਕਰਨਾ ਚਾਹੀਦਾ ਹੈ।

ਗ਼ਲਤ ਖਾਣ-ਪੀਣ ਨਾਲ ਲੋਕਾਂ ਨੂੰ ਭਾਰ ਵਧਣ ਵਰਗੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਤਰਬੂਜ਼ ਦੇ ਛਿਲਕੇ ਦਾ ਸੇਵਨ ਕਰਨ ਨਾਲ ਤੁਸੀਂ ਇਸ ਸਮੱਸਿਆ ਤੋਂ ਛੁਟਕਾਰਾ ਪਾ ਸਕਦੇ ਹੋ। ਛਿਲਕਿਆਂ ਵਿਚ ਫ਼ਾਈਬਰ ਦੀ ਜ਼ਿਆਦਾ ਮਾਤਰਾ ਪਾਈ ਜਾਂਦੀ ਹੈ। ਛਿਲਕੇ ਮੈਟਾਬਾਲਿਜ਼ਮ ਨੂੰ ਬਿਹਤਰ ਬਣਾਉਣ ਲਈ ਕਾਫ਼ੀ ਜ਼ਿਆਦਾ ਫ਼ਾਇਦੇਮੰਦ ਹੁੰਦੀ ਹੈ। ਇਸ ਦੇ ਸੇਵਨ ਨਾਲ ਪੇਟ ਭਰਿਆ-ਭਰਿਆ ਰਹਿੰਦਾ ਹੈ। ਲੋਕਾਂ ਨੂੰ ਕੁੱਝ ਵੀ ਬਾਹਰ ਦਾ ਜਾਂ ਮਸਾਲੇਦਾਰ ਖਾਣਾ ਖਾਣ ਨਾਲ ਪੇਟ ਨਾਲ ਜੁੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਤਰਬੂਜ਼ ਦੇ ਛਿਲਕਿਆਂ ਦਾ ਸੇਵਨ ਕਰਨ ਨਾਲ ਇਹ ਸਾਰੀਆਂ ਮੁਸ਼ਕਲਾਂ ਦੂਰ ਹੋ ਜਾਂਦੀਆਂ ਹਨ। ਕਬਜ਼ ਤੋਂ ਰਾਹਤ ਵੀ ਮਿਲ ਸਕਦੀ ਹੈ। ਜਿਸ ਨਾਲ ਸਰੀਰ ਤੰਦਰੁਸਤ ਰਹਿੰਦਾ ਹੈ। ਗਰਮੀਆਂ ਦੇ ਵਿੱਚ ਕਿਸੇ ਤਰ੍ਹਾਂ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪੈਂਦਾ । ਅਜਿਹੇ ਵਿੱਚ ਸਰੀਰ 'ਚ ਪਾਣੀ ਦੀ ਕਮੀ ਨਹੀਂ ਆਉਂਦੀ।  

Https livepunjabitv com control add posts php


Popular Posts
Just Now