ਭਾਰਤੀ ਮਹਿਲਾ ਟੀਮ ਨੇ ਚੌਥੀ ਵਾਰ ਚੈਂਪੀਅਨਜ਼ ਟਰਾਫੀ ਜਿੱਤ ਕੇ ਰਚਿਆ ਇਤਿਹਾਸ 14 ਸਾਲ ਦੀ ਉਮਰ ਵਿੱਚ ਜੇਨਸੀ ਕਨਾਬਾਰ ਨੇ ਟੈਨਿਸ ਵਿੱਚ ਰਚਿਆ ਇਤਿਹਾਸ ਮਾਸਕੋ ਤੋਂ ਕੋਚੀ ਤੱਕ ਗੂੰਜਿਆ 'ਏਆਈ ਕਿਡ' ਦਾ ਨਾਮ ਟਰੰਪ ਨੇ ਥੈਂਕਸਗਿਵਿੰਗ ਸੰਦੇਸ਼ ਵਿੱਚ ਡਿਪੋਰਟ ਕੀਤੇ ਲੋਕਾਂ ਨੂੰ ਨਿਸ਼ਾਨਾ ਬਣਾਇਆ ਪੰਜਾਬ ਵਿੱਚ ਪਾਕਿਸਤਾਨੀ ISI ਏਜੰਟ ਗ੍ਰਿਫ਼ਤਾਰ, ਫੌਜ ਦੀ ਭੇਜਦਾ ਸੀ ਜਾਣਕਾਰੀਆਂ ਜਲੰਧਰ ਵਿੱਚ ਦਿਨ-ਦਿਹਾੜੇ ਵਿਅਕਤੀ ਦੀ ਤੇਜ਼ਧਾਰ ਹਥਿਆਰ ਨਾਲ ਹੱਤਿਆ ਪੰਜਾਬ ਵਿੱਚ ਭਾਜਪਾ ਦਾ ਵੱਡਾ ਰਾਜਨੀਤਕ ਬਦਲਾਅ, ਛੇ ਮੋਰਚਿਆਂ ਦੇ ਪ੍ਰਭਾਰੀ ਨਿਯੁਕਤ ਵਰਧਮਾਨ ਗਰੁੱਪ ਦੇ ਐਸਪੀ ਓਸਵਾਲ ਨਾਲ ਡਿਜੀਟਲ ਫ੍ਰਾਡ ਕੇਸ ਵਿੱਚ ਈਡੀ ਦੀ ਕਾਰਵਾਈ ਪਟਿਆਲਾ ਨਗਰ ਨਿਗਮ ਚੋਣ ਵਿੱਚ AAP-ਅਕਾਲੀ ਕਾਰਕੁਨਾਂ ਵਿੱਚ ਤਣਾਅ ਮੁੱਖਵਾਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ 29-11-2026 05:30 AM

ਮਾਸਕੋ ਤੋਂ ਕੋਚੀ ਤੱਕ ਗੂੰਜਿਆ 'ਏਆਈ ਕਿਡ' ਦਾ ਨਾਮ

ਮਾਸਕੋ ਤੋਂ ਕੋਚੀ ਤੱਕ ਗੂੰਜਿਆ 'ਏਆਈ ਕਿਡ' ਦਾ ਨਾਮ


Live Punjabi TV / Moscow

17 ਸਾਲਾ ਭਾਰਤੀ ਵਿਦਿਆਰਥੀ ਨੇ ਪੁਤਿਨ ਨਾਲ ਲਈ ਸੈਲਫੀ

ਰਾਓਲ ਨੇ 9 ਸਾਲ ਦੀ ਉਮਰ ਵਿੱਚ ਖੁਦ ਹੀ AI ਦੀਆਂ ਬਾਰੀਕੀਆਂ ਸਿੱਖਣੀਆਂ ਸ਼ੁਰੂ ਕਰ ਦਿੱਤੀਆਂ ਸਨ

ਆਰਟੀਫੀਸ਼ੀਅਲ ਇੰਟੈਲੀਜੈਂਸ (AI) ਦੀ ਦੁਨੀਆ ਵਿੱਚ ਭਾਰਤ ਦਾ ਨਾਮ ਰੌਸ਼ਨ ਕਰਦਿਆਂ 17 ਸਾਲਾ ਨੌਜਵਾਨ ਉੱਦਮੀ ਰਾਓਲ ਜੌਨ ਅਜੂ ਨੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਸੈਲਫੀ ਲੈਕੇ ਇੰਟਰਨੈੱਟ 'ਤੇ ਤਹਿਲਕਾ ਮਚਾ ਦਿੱਤਾ ਹੈ। ਮਾਸਕੋ ਵਿੱਚ ਚੱਲ ਰਹੀ 'ਏਆਈ ਜਰਨੀ' ਕਾਨਫਰੰਸ ਦੌਰਾਨ ਹੋਈ ਇਸ ਖ਼ਾਸ ਮੁਲਾਕਾਤ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ। ਕਾਨਫਰੰਸ ਵਿੱਚ ਗੱਲਬਾਤ ਦੌਰਾਨ ਜਦੋਂ ਰਾਓਲ ਨੇ ਸੈਲਫੀ ਦੀ ਗੁਜ਼ਾਰਿਸ਼ ਕੀਤੀ, ਤੋ ਰਾਸ਼ਟਰਪਤੀ ਪੁਤਿਨ ਨੇ ਬੜੀ ਖੁਸ਼ੀ ਨਾਲ ਹਾਮੀ ਭਰ ਦਿੱਤੀ। ਭਾਰਤ ਸਥਿਤ ਰੂਸੀ ਦੂਤਾਵਾਸ ਨੇ ਵੀ ਇਸ ਮੁਲਾਕਾਤ ਦੀ ਸ਼ਲਾਘਾ ਕਰਦਿਆਂ ਦੱਸਿਆ ਕਿ ਰਾਓਲ ਉਨ੍ਹਾਂ ਚੋਣਵੇਂ ਨੌਜਵਾਨ AI ਮਾਹਿਰਾਂ ਵਿੱਚ ਸ਼ਾਮਿਲ ਸਨ, ਜਿਨ੍ਹਾਂ ਨੂੰ ਰੂਸ ਅਤੇ ਕਜ਼ਾਕਿਸਤਾਨ ਦੇ ਰਾਸ਼ਟਰਪਤੀਆਂ ਨਾਲ ਰੂ-ਬ-ਰੂ ਹੋਣ ਦਾ ਮੌਕਾ ਮਿਲਿਆ।

ਕੇਰਲ ਦੇ ਕੋਚੀ ਨਾਲ ਸਬੰਧਤ ਰਾਓਲ ਜੌਨ ਅਜੂ ਨੂੰ ਤਕਨੀਕੀ ਜਗਤ ਵਿੱਚ 'ਏਆਈ ਕਿਡ ਆਫ਼ ਇੰਡੀਆ' ਵਜੋਂ ਜਾਣਿਆ ਜਾਂਦਾ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਰਾਓਲ ਅਜੇ 12ਵੀਂ ਜਮਾਤ (ਕਾਮਰਸ) ਦਾ ਵਿਦਿਆਰਥੀ ਹੈ, ਪਰ ਇਸ ਉਮਰ ਵਿੱਚ ਉਹ 'ਏਆਈ ਰੀਅਲ ਐਮ ਟੈਕਨਾਲੋਜੀਜ਼' (AI Realm Technologies) ਨਾਮਕ ਕੰਪਨੀ ਦਾ ਸੰਸਥਾਪਕ ਅਤੇ ਮੁੱਖ ਤਕਨਾਲੋਜੀ ਅਧਿਕਾਰੀ (CTO) ਹੈ।

ਰਾਓਲ ਦੀ ਕਾਮਯਾਬੀ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਉਸਦੇ ਪਿਤਾ ਅਜੂ ਜੋਸਫ਼ ਖੁਦ ਆਪਣੇ ਬੇਟੇ ਦੀ ਕੰਪਨੀ ਵਿੱਚ ਕੰਮ ਕਰਦੇ ਹਨ ਅਤੇ ਉਨ੍ਹਾਂ ਦੀ ਮਹੀਨਾਵਾਰ ਤਨਖਾਹ 2 ਲੱਖ ਰੁਪਏ ਹੈ। 15 ਮੁਲਾਜ਼ਮਾਂ ਵਾਲੀ ਇਹ ਕੰਪਨੀ ਹੁਣ ਤੱਕ ਦੁਨੀਆ ਭਰ ਦੇ ਕਰੀਬ 5 ਲੱਖ ਵਿਦਿਆਰਥੀਆਂ ਨੂੰ AI ਦੀ ਸਿਖਲਾਈ ਦੇ ਚੁੱਕੀ ਹੈ।

ਰਾਓਲ ਨੇ 9 ਸਾਲ ਦੀ ਉਮਰ ਵਿੱਚ ਖੁਦ ਹੀ AI ਦੀਆਂ ਬਾਰੀਕੀਆਂ ਸਿੱਖਣੀਆਂ ਸ਼ੁਰੂ ਕਰ ਦਿੱਤੀਆਂ ਸਨ। ਇੱਕ ਇੰਟਰਵਿਊ ਦੌਰਾਨ ਉਸਨੇ ਦੱਸਿਆ ਸੀ ਕਿ ਵੀਡੀਓ ਐਡੀਟਿੰਗ ਰਾਹੀਂ ਉਸਦੀ ਦਿਲਚਸਪੀ ਤਕਨਾਲੋਜੀ ਵੱਲ ਵਧੀ। ਜਦੋਂ ਉਸਦੇ ਪਿਤਾ ਨੂੰ 'ਅਡੋਬ' (Adobe) ਵਿੱਚ ਨੌਕਰੀ ਮਿਲੀ, ਤੋ ਰਾਓਲ ਨੂੰ ਪ੍ਰੀਮੀਅਮ ਟੂਲਸ ਤੱਕ ਮੁਫ਼ਤ ਪਹੁੰਚ ਮਿਲ ਗਈ, ਜਿਸ ਨੇ ਉਸਦੇ ਹੁਨਰ ਨੂੰ ਨਿਖਾਰਿਆ। ਸਕੂਲ ਦੇ ਸਾਇੰਸ ਪ੍ਰੋਜੈਕਟ ਲਈ 'ਮੀਬੋਟ' (MeBot) ਨਾਮ ਦਾ ਰੋਬੋਟ ਬਣਾਉਣ ਤੋਂ ਬਾਅਦ ਉਸਨੇ ਪੀਛੇ ਮੁੜ ਕੇ ਨਹੀਂ ਦੇਖਿਆ। ਅੱਜ ਉਸਦੇ ਬਣਾਏ ਪ੍ਰੋਜੈਕਟਾਂ ਵਿੱਚ:

ThinkCraft: ਇੱਕ ਪ੍ਰਮੁੱਖ AI ਸਿਖਲਾਈ ਪਲੇਟਫਾਰਮ।

Project 47X: ਆਮ ਲੋਕਾਂ ਲਈ ਕਾਨੂੰਨੀ ਜਾਣਕਾਰੀ ਨੂੰ ਸਰਲ ਬਣਾਉਣ ਵਾਲਾ ਟੂਲ।

ਹੋਰ ਪ੍ਰੋਜੈਕਟ: RESQ AI, JustEase ਅਤੇ NyayaSathi ਵਰਗੇ ਅਹਿਮ ਡਿਜੀਟਲ ਹੱਲ।

26 ਤੋਂ 28 ਨਵੰਬਰ ਤੱਕ ਮਾਸਕੋ ਵਿੱਚ ਆਯੋਜਿਤ ਇਸ ਕਾਨਫਰੰਸ ਵਿੱਚ ਸਮਾਜ, ਵਪਾਰ ਅਤੇ ਵਿਗਿਆਨ 'ਤੇ AI ਦੇ ਪ੍ਰਭਾਵਾਂ ਬਾਰੇ ਡੂੰਘੀ ਵਿਚਾਰ-ਚਰਚਾ ਕੀਤੀ ਗਈ। 26 ਨਵੰਬਰ ਨੂੰ ਹੋਏ ਮੁੱਖ ਸੈਸ਼ਨ ਵਿੱਚ ਵਲਾਦੀਮੀਰ ਪੁਤਿਨ ਅਤੇ ਕਜ਼ਾਕਿਸਤਾਨ ਦੇ ਰਾਸ਼ਟਰਪਤੀ ਕਾਸਿਮ-ਜੋਮਾਰਟ ਟੋਕਾਯੇਵ ਨੇ ਸ਼ਿਰਕਤ ਕੀਤੀ। ਇਸ ਅੰਤਰਰਾਸ਼ਟਰੀ ਮੰਚ 'ਤੇ ਭਾਰਤ, ਰੂਸ, ਚੀਨ, ਬ੍ਰਾਜ਼ੀਲ ਅਤੇ ਸਰਬੀਆ ਸਮੇਤ ਕਈ ਦੇਸ਼ਾਂ ਦੇ 300 ਤੋਂ ਵੱਧ ਤਕਨੀਕੀ ਮਾਹਿਰ ਇਕੱਠੇ ਹੋਏ।

ਆਪਣੀ ਇਸ ਇਤਿਹਾਸਕ ਮੁਲਾਕਾਤ ਤੋਂ ਬਾਅਦ ਰਾਓਲ ਨੇ ਸੋਸ਼ਲ ਮੀਡੀਆ 'ਤੇ ਭਾਵੁਕ ਹੁੰਦਿਆਂ ਲਿਖਿਆ ਕਿ ਬਚਪਨ ਵਿੱਚ ਮਹਿਜ਼ ਸ਼ੌਕ ਲਈ ਵੀਡੀਓ ਬਣਾਉਣ ਤੋਂ ਲੈਕੇ 17 ਸਾਲ ਦੀ ਉਮਰ ਵਿੱਚ ਰੂਸੀ ਰਾਸ਼ਟਰਪਤੀ ਨੂੰ ਮਿਲਣ ਤੱਕ ਦਾ ਇਹ ਸਫਰ ਕਿਸੇ ਸੁਪਨੇ ਦੇ ਸੱਚ ਹੋਣ ਵਰਗਾ ਹੈ। ਰਾਓਲ ਦੀ ਇਹ ਪ੍ਰਾਪਤੀ ਨਾ ਸਿਰਫ਼ ਭਾਰਤੀ ਨੌਜਵਾਨਾਂ ਲਈ ਪ੍ਰੇਰਨਾ ਸਰੋਤ ਹੈ, ਸਗੋਂ ਇਹ ਵੀ ਦਰਸਾਉਂਦੀ ਹੈ ਕਿ ਭਵਿੱਖ ਦੀ ਤਕਨੀਕ ਵਿੱਚ ਭਾਰਤ ਦੀ ਨੌਜਵਾਨ ਪੀੜ੍ਹੀ ਮੋਹਰੀ ਭੂਮਿਕਾ ਨਿਭਾਉਣ ਲਈ ਪੂਰੀ ਤਰ੍ਹਾਂ ਤਿਆਰ ਹੈ।

The Name AI Kid Echoed From Moscow To Kochi


📢

Reach thousands of targeted visitors daily.

Punajb News advertisement banner Punajb News advertisement banner ad banner image ad banner image
Popular Posts
Just Now