ਹਵਾ 'ਚ ਪੰਛੀ ਦੇ ਟਕਰਾਉਣ ਕਾਰਨ ਜਹਾਜ਼ ਦੇ ਇੰਜਣ ਨੂੰ ਲੱਗੀ ਅੱ+ਗ
LPTV / Chandigarh
ਵਾਸ਼ਿੰਗਟਨ: ਬੀਤੇ ਦਿਨ ਅਮਰੀਕਨ ਏਅਰਲਾਈਨਜ਼ ਦੀ ਫਲਾਈਟ 'ਚ ਉਸ ਸਮੇਂ ਹਲਚਲ ਮਚ ਗਈ ਜਦੋਂ ਫਲਾਈਟ 'ਚ ਪੰਛੀ ਦੇ ਟਕਰਾਉਣ ਤੋਂ ਬਾਅਦ ਇੰਜਣ 'ਚ ਅੱਗ ਲੱਗ ਗਈ। ਫਲਾਈਟ 'ਚ ਅੱਗ ਲੱਗਣ ਤੋਂ ਬਾਅਦ ਅਮਰੀਕਾ ਦੇ ਓਹੀਓ ਏਅਰਪੋਰਟ 'ਤੇ ਇਸ ਦੀ ਐਮਰਜੈਂਸੀ ਲੈਂਡਿੰਗ ਕਰਵਾਈ ਗਈ। ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਵੀਡੀਓ 'ਚ ਫਲਾਈਟ ਦੇ ਸੱਜੇ ਇੰਜਣ 'ਚੋਂ ਅੱਗ ਦੀਆਂ ਲਪਟਾਂ ਅਤੇ ਧੂੰਆਂ ਨਿਕਲਦਾ ਦੇਖਿਆ ਜਾ ਸਕਦਾ ਹੈ। ਫੈਡਰਲ ਏਵੀਏਸ਼ਨ ਐਡਮਿਨਿਸਟ੍ਰੇਸ਼ਨ (ਐੱਫਏਏ) ਨੇ ਕਿਹਾ ਕਿ ਫਲਾਈਟ ਸੁਰੱਖਿਅਤ ਲੈਂਡ ਕਰ ਗਈ। ਇਸ ਘਟਨਾ 'ਚ ਕਿਸੇ ਦੇ ਜ਼ਖਮੀ ਹੋਣ ਦੀ ਸੂਚਨਾ ਨਹੀਂ ਹੈ। ਫਿਲਹਾਲ ਘਟਨਾ ਦੀ ਜਾਂਚ ਜਾਰੀ ਹੈ। ਜੌਹਨ ਗਲੇਨ ਕੋਲੰਬਸ ਅੰਤਰਰਾਸ਼ਟਰੀ ਹਵਾਈ ਅੱਡੇ ਨੇ ਟਵਿੱਟਰ 'ਤੇ ਪੋਸਟ ਕੀਤੇ ਇੱਕ ਬਿਆਨ ਵਿੱਚ ਕਿਹਾ, "ਐਮਰਜੈਂਸੀ ਅਮਲੇ ਨੇ ਅੱਜ ਸਵੇਰੇ CMH ਵਿਖੇ ਇੱਕ ਜਹਾਜ਼ ਦੀ ਘਟਨਾ ਦਾ ਜਵਾਬ ਦਿੱਤਾ, ਜਿਸ ਵਿੱਚ ਇੰਜਣ ਵਿੱਚ ਅੱਗ ਲੱਗਣ ਦੀ ਸੂਚਨਾ ਦਿੱਤੀ ਗਈ।" ਫਲਾਈਟ ਸੁਰੱਖਿਅਤ ਉਤਰ ਗਈ ਅਤੇ ਹਵਾਈ ਅੱਡਾ ਖੁੱਲ੍ਹਾ ਅਤੇ ਚਾਲੂ ਹੈ।
Due to the collision of the bird in the air the engine of the plane was damaged