H1B ਵੀਜ਼ਾ ਲਾਟਰੀ ਪ੍ਰਣਾਲੀ 'ਚ ਧੋਖਾਧੜੀ, USCIS ਲਿਆਏਗੀ ਕਾਨੂੰਨ
LPTV / Chandigarh
ਵਿਦੇਸ਼ ਡੈਸਕ : ਕਈ ਲੋਕਾਂ ਦਾ ਅਮਰੀਕਾ ਜਾ ਕੇ ਕੰਮ ਕਰਨ ਦਾ ਸੁਪਨਾ ਹੁੰਦਾ ਏ ਤੇ ਅਮਰੀਕਾ ਦਾ H1B ਵੀਜ਼ਾ ਇਨ੍ਹਾਂ ਲੋਕਾਂ ਦਾ ਇਹ ਸੁਪਨਾ ਪੂਰਾ ਕਰਦਾ ਹੈ। H1B ਵੀਜ਼ਾ ਲਈ ਇੱਕ ਲਾਟਰੀ ਪ੍ਰਣਾਲੀ ਵੀ ਹੈ, ਜਿਸ ਵਿੱਚ ਕੰਪਿਊਟਰ ਡਰਾਅ ਰਾਹੀਂ ਲੋਕਾਂ ਦੀ ਚੋਣ ਕੀਤੀ ਜਾਂਦੀ ਹੈ। ਹਾਲਾਂਕਿ, ਹੁਣ ਯੂਐਸ ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਸਰਵਿਸਿਜ਼ (ਯੂਐਸਸੀਆਈਐਸ) ਨੇ ਮੰਨਿਆ ਹੈ ਕਿ ਐਚ1ਬੀ ਵੀਜ਼ਾ ਦੀ ਲਾਟਰੀ ਪ੍ਰਣਾਲੀ ਵਿੱਚ ਧੋਖਾਧੜੀ ਹੈ। ਇਸਦੇ ਨਾਲ ਹੀ, USCIS ਇਸ ਧੋਖਾਧੜੀ ਨੂੰ ਰੋਕਣ ਲਈ ਜਲਦੀ ਹੀ ਕਾਨੂੰਨ ਨੂੰ ਲਾਗੂ ਕਰਨ ਦੀ ਤਿਆਰੀ ਕਰ ਰਿਹਾ ਹੈ।
ਇਸ ਸਬੰਧੀ ਯੂਐਸ ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਸਰਵਿਸਿਜ਼ ਨੇ ਸ਼ੁੱਕਰਵਾਰ ਨੂੰ ਇੱਕ ਬਿਆਨ ਜਾਰੀ ਕਰਕੇ ਕਿਹਾ ਕਿ ਐੱਚ-1ਬੀ ਵੀਜ਼ਾ ਲਈ ਅਰਜ਼ੀਆਂ ਵਿੱਚ ਧੋਖਾਧੜੀ ਦੇ ਮਾਮਲੇ ਹਰ ਸਾਲ ਵੱਧ ਰਹੇ ਹਨ। ਉਨ੍ਹਾਂ ਕਿਹਾ ਕਿ ਸਬੂਤਾਂ ਤੋਂ ਪਤਾ ਲੱਗਾ ਹੈ ਕਿ ਹੁਣ ਤੱਕ ਵਿੱਤੀ ਸਾਲ 2023 ਅਤੇ ਵਿੱਤੀ ਸਾਲ 2024 'ਚ ਐੱਚ-1ਬੀ ਵੀਜ਼ਾ ਦੀ ਲਾਟਰੀ ਪ੍ਰਣਾਲੀ 'ਚ ਧੋਖਾਧੜੀ ਦੀ ਜਾਂਚ ਲਈ ਕਈ ਪਟੀਸ਼ਨਾਂ ਦਾਇਰ ਕੀਤੀਆਂ ਗਈਆਂ ਹਨ। USCIS ਨੇ ਕਿਹਾ ਕਿ 'H-1B ਪ੍ਰੋਗਰਾਮ ਸਾਡੇ ਦੇਸ਼ ਦੀ ਇਮੀਗ੍ਰੇਸ਼ਨ ਪ੍ਰਣਾਲੀ, ਅਰਥਵਿਵਸਥਾ ਦਾ ਜ਼ਰੂਰੀ ਹਿੱਸਾ ਹੈ। ਅਜਿਹੀ ਸਥਿਤੀ ਵਿੱਚ, USCIS ਅਮਰੀਕੀ ਲੇਬਰ ਮਾਰਕੀਟ ਦੀਆਂ ਬਦਲਦੀਆਂ ਜ਼ਰੂਰਤਾਂ ਦੇ ਅਨੁਸਾਰ ਕਾਨੂੰਨਾਂ ਨੂੰ ਲਾਗੂ ਕਰਨ ਲਈ ਵਚਨਬੱਧ ਹੈ।
Fraud in H1B Visa Lottery System USCIS Will Bring Law