ਜੇਸਨ ੳਵੇਂਸ ਨਵੇਂ ਯੂ.ਐੱਸ. ਬਾਰਡਰ ਪੈਟਰੋਲ ਦਾ ਚੀਫ ਮੁਖੀ ਨਿਯੁਕਤ
LPTV / Chandigarh
ਵਿਦੇਸ਼ ਡੈਸਕ: ਜੇਸਨ ਓਵੇਂਸ, ਜੋ ਦੱਖਣੀ ਟੈਕਸਾਸ ਸੂਬੇ ਵਿੱਚ ਬਾਰਡਰ ਪੈਟਰੋਲ ਦੇ ਡੇਲ ਰੀਓ ਸੈਕਟਰ ਦੀ ਅਗਵਾਈ ਕਰ ਰਹੇ ਸਨ, ਨੂੰ ਨਵਾਂ ਯੂ.ਐੱਸ. ਬਾਰਡਰ ਪੈਟਰੋਲ ਦਾ ਚੀਫ਼ ਨਿਯੁਕਤ ਕੀਤਾ ਗਿਆ ਹੈ। ਹੋਮਲੈਂਡ ਸਕਿਓਰਿਟੀ ਵਿਭਾਗ ਨੇ ਬੀਤੇ ਦਿਨ ਸ਼ੁੱਕਰਵਾਰ ਨੂੰ ਜਾਣਕਾਰੀ ਸਾਂਝੀ ਕੀਤੀ। ਵੈਬ ਕਾਉਂਟੀ ਸ਼ੈਰਿਫ ਦਾ ਸਹਾਇਕ ਮੁਖੀ ਐੱਫ.ਬੀ.ਆਈ. ਦੇ ਛਾਪੇ ਤੋਂ ਬਾਅਦ ਅਚਾਨਕ ਰਿਟਾਇਰ ਹੋ ਗਿਆ। ਓਵੇਂਸ ਨੇ ਬਾਰਡਰ ਪੈਟਰੋਲ ਦੇ ਚੀਫ ਰਾਉਲ ਔਰਟੀਜ਼ ਦੀ ਥਾਂ ਲੈ ਲਈ ਹੈ ਜੋ ਪਿਛਲੇ ਮਹੀਨੇ ਆਪਣੀ ਸੇਵਾਮੁਕਤੀ ਦਾ ਐਲਾਨ ਕਰਨ ਤੋਂ ਪਹਿਲਾਂ 22 ਮਹੀਨਿਆਂ ਲਈ ਵਿਭਾਗ ਦੀ ਅਗਵਾਈ ਕਰਦਾ ਸੀ। ਓਵੇਂਸ ਨੂੰ ਕਾਨੂੰਨ ਲਾਗੂ ਕਰਨ ਵਾਲੇ 27 ਸਾਲ ਦਾ ਅਨੁਭਵੀ ਤਜਰਬਾ ਹੈ, ਜਿਸਨੇ ਆਪਣੇ ਲਿੰਕਡਇਨ ਖਾਤੇ ਅਨੁਸਾਰ ਯੂ.ਐੱਸ. ਕਸਟਮਜ਼ ਅਤੇ ਬਾਰਡਰ ਪ੍ਰੋਟੈਕਸ਼ਨ ਦੇ ਅਧਿਕਾਰੀ ਵਜੋਂ ਲਗਭਗ 20 ਸਾਲ ਸੇਵਾ ਨਿਭਾਈ। ਉਸਨੇ CBP ਦੇ ਅੰਦਰ ਕਈ ਅਹਿਮ ਅਹੁਦਿਆਂ 'ਤੇ ਕੰਮ ਕੀਤਾ ਹੈ ਅਤੇ ਲੰਘੇ ਨਵੰਬਰ 2021 ਤੋਂ ਡੇਲ ਰੀਓ ਸੈਕਟਰ ਦੀ ਅਗਵਾਈ ਵੀ ਕੀਤੀ ਹੈ। ਉਹ ਆਰਟੇਸੀਆ, ਨਿਊ ਮੈਕਸੀਕੋ ਵਿੱਚ ਯੂ.ਐੱਸ. ਬਾਰਡਰ ਪੈਟਰੋਲ ਅਕੈਡਮੀ ਦੇ ਇੰਚਾਰਜ ਅਤੇ ਮੁੱਖ ਗਸ਼ਤੀ ਵੀ ਰਹੇ ਹਨ, ਜਿੱਥੇ ਸਿਖਲਾਈ ਦਿੱਤੀ ਜਾਂਦੀ ਹੈ।
Jason Owens named new US Border Patrol chief