ਐਮਰਜੈਂਸੀ ਕਰਜ਼ਾ ਮੋੜਨ ਲਈ ਫੈਡਰਲ ਸਰਕਾਰ ਨੇ ਮਿਆਦ ਵਧਾਈ, ਕੋਰੋਨਾ ਮਹਾਮਾਰੀ ਦੌਰਾਨ ਛੋਟੇ ਕਾਰੋਬਾਰਾਂ ਨੂੰ ਦਿੱਤੇ ਸਨ ਇਹ ਕਰਜ਼ੇ
LPTV / Chandigarh
ਵਿਦੇਸ਼ ਡੈਸਕ: ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵੀਰਵਾਰ ਨੂੰ ਕੋਰੋਨਾ ਮਹਾਮਾਰੀ ਦੌਰਾਨ ਛੋਟੇ ਕਾਰੋਬਾਰਾਂ ਨੂੰ ਦਿੱਤੇ ਗਏ ਐਮਰਜੈਂਸੀ ਕਰਜ਼ਿਆਂ ਦਾ ਭੁਗਤਾਨ ਕਰਨ ਲਈ ਹੋਰ ਵਧੇਰੇ ਸਮਾਂ ਦੇਣ ਦਾ ਐਲਾਨ ਕੀਤਾ ਹੈ। ਕਾਰੋਬਾਰੀਆਂ ਵਲੋਂ ਲਗਾਤਾਰ ਕੀਤੀ ਜਾ ਰਹੀ ਮੰਗ ਦੇ ਮਗਰੋਂ ਲਿਬਰਲਾਂ ਨੇ ਕੈਨੇਡਾ ਐਮਰਜੈਂਸੀ ਬਿਜ਼ਨਸ ਅਕਾਊਂਟ (ਸੀ.ਈ.ਬੀ.ਏ.) ਦੇ ਕਰਜ਼ਿਆਂ ਦੀ ਅਦਾਇਗੀ ਕਰਨ ਲਈ ਇੱਕ ਹੋਰ ਸਾਲ ਦੇਣ ਦਾ ਫੈਸਲਾ ਕੀਤਾ ਹੈ। ਹਾਲਾਂਕਿ ਪਹਿਲਾਂ ਇਹ ਹਾਲਾਤ ਸਨ ਕਿ ਭੁਗਤਾਨ ਦੀ ਸਮਾਂ ਸੀਮਾ ਆਖ਼ਰੀ ਸੀ ਅਤੇ ਇਸ ਨੂੰ ਬਦਲਿਆ ਨਹੀਂ ਜਾ ਸਕਦਾ। ਕੈਨੇਡਾ ਭਰ ’ਚ ਲੱਖਾਂ ਛੋਟੇ ਕਾਰੋਬਾਰਾਂ ਦੀ ਨੁਮਾਇੰਦਗੀ ਕਰਨ ਵਾਲੇ ਸਮੂਹ ਸੰਘੀ ਸਰਕਾਰ ਨੂੰ ਉਨ੍ਹਾਂ ਨੂੰ ਕੁਝ ਹੋਰ ਸਮਾਂ ਦੇਣ ਦੀ ਬੇਨਤੀ ਕਰ ਰਹੇ ਸਨ। ਜਨਵਰੀ 2022 ’ਚ ਓਮਿਕਰੋਨ ਵੇਰੀਐਂਟ ਦੇ ਵਾਧੇ ਅਤੇ ਨਵੀਆਂ ਪਾਬੰਦੀਆਂ ਦੇ ਮੱਦੇਨਜ਼ਰ, ਲਿਬਰਲਾਂ ਨੇ ਘੋਸ਼ਣਾ ਕੀਤੀ ਕਿ ਉਹ ਮੁੜ ਅਦਾਇਗੀ ਦੀ ਸਮਾਂ-ਸੀਮਾ ਨੂੰ ਇੱਕ ਸਾਲ ਤੱਕ ਵਧਾ 2023 ਦੇ ਅੰਤ ਤੱਕ ਕਰ ਦੇਣਗੇ। ਇਸਦਾ ਮਤਲਬ ਸੀ ਕਿ ਕਾਰੋਬਾਰੀਆਂ ਨੂੰ 31 ਦਸੰਬਰ, 2023 ਉਨ੍ਹਾਂ ਦੇ ਕਰਜ਼ੇ ਦਾ ਇੱਕ ਤਿਹਾਈ ਹਿੱਸਾ 20,000 ਡਾਲਰ ਤੱਕ ਚੁਕਾਉਣਾ ਪਏਗਾ ਅਤੇ ਕਰਜ਼ੇ ਦੀ ਮੁਆਫੀ ਲਈ ਯੋਗ ਹੋਣਾ ਪਏਗਾ।
The federal government has extended the period for repayment of emergency loans These loans were given to small businesses during the Corona epidemic