USA NEWS - ਅਮਰੀਕਾ ਦੇ ਕਲੱਬ ‘ਚ ਗੋਲੀਬਾਰੀ ਦੌਰਾਨ 1 ਔਰਤ ਦੀ ਮੌਤ, 12 ਜ਼ਖਮੀ
ਵਿਦੇਸ਼ ਡੈਸਕ : ਅਮਰੀਕਾ ਦੇ ਮਿਸੀਸਿੱਪੀ ਰਾਜ ਦੇ ਇਕ ਕਲੱਬ ‘ਚ ਹੋਈ ਗੋਲੀਬਾਰੀ ਵਿਚ ਇਕ ਔਰਤ ਦੇ ਮਾਰੇ ਜਾਣ ਤੇ 12 ਹੋਰਨਾਂ ਦੇ ਜ਼ਖਮੀ ਹੋ ਜਾਣ ਦੀ ਖਬਰ ਹੈ। ਕਲੇਅ ਕਾਊਟੀ ਸ਼ੈਰਿਫ ਈਡੀ ਸਕਾਟ ਨੇ ਕਿਹਾ ਕਿ ਗੋਲੀਬਾਰੀ ਕਲੱਬ ਓਏਸਿਸ ਵਿਚ ਹੋਈ। ਉਨ੍ਹਾਂ ਕਿਹਾ ਕਿ ਜਦੋਂ ਪੁਲਿਸ ਅਫਸਰ ਮੌਕੇ ‘ਤੇ ਪੁੱਜੇ ਤਾਂ ਇਕ ਔਰਤ ਮਿ੍ਤਕ ਹਾਲਤ ਵਿਚ ਮਿਲੀ ਜਦ ਕਿ ਬਾਕੀ 12 ਵਿਅਕਤੀ ਜ਼ਖਮੀ ਹਾਲਤ ਵਿਚ ਮਿਲੇ । ਸਕਾਟ ਨੇ ਕਿਹਾ ਕਿ ਕਲੱਬ ਵਿਚ ਚੱਲ ਰਹੀ ਪਾਰਟੀ ਵਿਚ ਜਿਆਦਾਤਰ ਲੋਕ ਹੋਰ ਕਾਊਾਟੀਆਂ ਤੋਂ ਆਏ ਸਨ । ਸਕਾਟ ਅਨੁਸਾਰ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
Usa news woman died shooting american club latest news livepunjabitv