SAD NEWS - ਦੋ ਸਾਲਾਂ ਬੱਚੀ ਤੇ ਮਾਂ ਸਵੀਮਿੰਗ ਪੂਲ ਡਿੱਗੀਆਂ, ਬਚਾਉਣ ਗਏ ਪਿਤਾ ਤੇ ਦਾਦੇ ਹੋਈ ਮੌਤ, ਜਾਣੋ ਪੂਰਾ ਮਾਮਲਾ
ਵਿਦੇਸ਼ ਡੈਸਕ : ਆਸਟ੍ਰੇਲੀਆ ਦੇ ਸੂਬੇ ਕੁਈਨਜ਼ਲੈਂਡ ਤੋਂ ਆਈ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਅਨੁਸਾਰ ਆਪਣੀ ਦੋ ਸਾਲਾਂ ਬੱਚੀ ਅਤੇ ਪਤਨੀ ਨੂੰ ਹੋਟਲ ਦੇ ਸਵੀਮਿੰਗ ਪੂਲ 'ਚੋਂ ਬਾਹਰ ਕੱਢਣ ਅਤੇ ਡੁੱਬਣ ਤੋਂ ਬਚਾਉਣ ਦੀ ਕੋਸ਼ਿਸ਼ ਦੌਰਾਨ ਬੱਚੀ ਦੇ ਪਿਤਾ ਅਤੇ ਦਾਦੇ ਦੀ ਮੌਤ ਹੋ ਗਈ। ਮਰਨ ਵਾਲਿਆਂ ਦੀ ਪਛਾਣ ਧਰਮਵੀਰ ਸਿੰਘ (38) ਅਤੇ ਗੁਰਜਿੰਦਰ ਸਿੰਘ (65) ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਬੱਚੀ ਐਤਵਾਰ ਸ਼ਾਮੀ ਪੈਰ ਤਿਲਕਣ ਤੋਂ ਬਾਅਦ ਹੋਟਲ ਦੇ ਪੂਲ 'ਚ ਡਿੱਗ ਗਈ ਸੀ ਜਿਸਨੂੰ ਬਚਾਉਣ ਲਈ ਉਸਦੀ ਮਾਂ ਨੇ ਵੀ ਪੂਲ 'ਚ ਛਾਲ ਮਾਰ ਦਿੱਤੀ ਪਰ ਤੈਰਨਾ ਨਹੀ ਆਉਂਦਾ ਸੀ ਤੇ ਇੰਨਾ ਦੋਵਾਂ ਨੂੰ ਬਚਾਉਣ ਲਈ ਬੱਚੀ ਦੇ ਪਿਤਾ ਅਤੇ ਦਾਦੇ ਵੱਲੋ ਵੀ ਪੂਲ 'ਚ ਛਾਲ ਮਾਰ ਦਿੱਤੀ ਗਈ। ਇਸ ਘਟਨਾ 'ਚ ਮਾਂ ਅਤੇ ਬੱਚੇ ਨੂੰ ਸੁਰੱਖਿਅਤ ਕੱਢ ਲਿਆ ਗਿਆ ਸੀ ਪਰ ਬੱਚੀ ਦੇ ਪਿਤਾ ਅਤੇ ਦਾਦੇ ਨੂੰ ਬਚਾਇਆ ਨਹੀਂ ਜਾ ਸਕਿਆ। ਪਰਿਵਾਰ ਵਿਕਟੋਰੀਆ ਤੋਂ ਛੁੱਟੀਆਂ ਮਨਾਉਣ ਲਈ ਹੋਟਲ ਵਿੱਚ ਰੁਕਿਆ ਹੋਇਆ ਸੀ।
Sad news two year old girl and mother fell into swimming pool rescued father and grandfather died know the whole case