ਪੰਜਾਬ ਵਿੱਚ ਸ਼ੁੱਕਰਵਾਰ ਨੂੰ ਰਹੇਗੀ ਛੁੱਟੀ, ਸਕੂਲ-ਕਾਲਜ ਅਤੇ ਸਰਕਾਰੀ ਦਫ਼ਤਰ ਰਹਿਣਗੇ ਬੰਦ PM ਮੋਦੀ ਦੀ ਅਪੀਲ- ਲੋੜ ਨਾ ਹੋਵੇ ਤਾਂ ਸੋਨਾ ਨਾ ਖਰੀਦੋ, 7.8% ਜੀਡੀਪੀ ਵਿਕਾਸ 'ਤੇ ਦੇਸ਼ ਨੂੰ ਦਿੱਤੀ ਵਧਾਈ ਪਠਾਨਕੋਟ ਦੇ 24 ਸਾਲਾ ਨੌਜਵਾਨ ਦਾ ਕੈਨੇਡਾ ’ਚ ਗੋਲੀ ਮਾਰ ਕੇ ਕਤਲ ਲਿਓਨਲ ਮੇਸੀ ਨੇ ਅੰਤਰਰਾਸ਼ਟਰੀ ਫੁੱਟਬਾਲ ਤੋਂ ਸੰਨਿਆਸ ਲੈ ਲਿਆ Lionel Messi Retires ਮੁੱਖਵਾਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ 01-09-2026 ਲੋਕਾਂ ਦਾ ਪੈਸਾ ਲੋਕਾਂ ਨੂੰ ਮੋੜ ਰਹੀ ਹੈ ਆਪ ਸਰਕਾਰ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਗਾਇਕ ਅੰਕਿਤ ਬਾਲੀਆਨ ਕਤਲ ਕਾਂਡ ਦੇ ਦੋ ਮੁਲਜ਼ਮਾਂ ਨੂੰ ਪੁਲਿਸ ਨੇ ਮੁਕਾਬਲੇ ਵਿੱਚ ਮਾਰ ਦਿੱਤਾ ਜਾਲੰਧਰ ਪੁਲਿਸ ਦੀ ਹੁੱਕਾ ਬਾਰ ਵਿੱਚ ਛਾਪੇਮਾਰੀ, ਗਹਿਣੇ ਅਤੇ 10 ਲੱਖ ਕੈਸ਼ ਸਮੇਤ ਇੱਕ ਮੁਲਜ਼ਮ ਗ੍ਰਿਫ਼ਤਾਰ ਜਾਲੰਧਰ Meriton Hotel ਫਿਰ ਵਿਵਾਦਾਂ ਵਿੱਚ, ਪਾਰਟੀ ਦੌਰਾਨ ਬਾਊਂਸਰਾਂ ਉੱਤੇ ਮਾਰਪੀਟ ਦੇ ਦੋਸ਼ ਜਾਲੰਧਰ ਪੁਲਿਸ ਕਮਿਸ਼ਨਰ ਐਕਸ਼ਨ ਵਿੱਚ, SHO ਜੈਇੰਦਰ ਨੂੰ ਕੀਤਾ ਲਾਈਨ ਹਾਜ਼ਿਰ

ਅਮਰੀਕਾ 'ਚ ਆਪਣੇ ਹੀ ਘਰ ਵੀ ਵਾਪਸ ਪਾਉਣ ਲਈ 'ਵੀਕੈਂਡ ਧਰਨੇ' 'ਤੇ ਬੈਠਾ ਪੰਜਾਬੀ

Landlord-Finally-Confronts-Squat


2 ਮਿਲੀਅਨ ਡਾਲਰ ਦਾ ਘਰ, 50,000 ਡਾਲਰ ਤੋਂ ਵੱਧ ਦਾ ਕਿਰਾਇਆ ਪੈਂਡਿਗ

ਪੰਜਾਬੀ ਭਾਈਚਾਰਾਂ ਡੱਟਿਆ ਸਿੰਘ ਦੇ ਨਾਲ, ਵੱਡੇ ਪੰਜਾਬੀ ਲੀਡਰ 'ਗਾਇਬ'

ਗੁਰਪੀਤ ਸਿੰਘ ਧੰਜੂ, ਸਿਆਟਲ ਵਾਸ਼ਿੰਗਟਨ :  ਵਾਸ਼ਿੰਗਟਨ ਦੇ ਬੇਲੇਵਿਊ 'ਚ ਇਕ ਪੰਜਾਬੀ ਸਿੰਘ ਵੱਲੋਂ ਆਪਣੇ ਹੱਕਾਂ ਲਈ ਵੀਕੈਂਡ ਰੋਸ ਪ੍ਰਦਰਸ਼ਨ ਸ਼ੁਰੂ ਕੀਤਾ ਗਿਆ ਹੈ। ਬੇਲੇਵਿਊ 'ਚ ਜਸਕਰਨ ਸਿੰਘ ਨਾਮ ਦੇ ਇਕ ਵਿਅਕਤੀ ਦਾ 2 ਮਿਲੀਅਨ ਡਾਲਰ ਦਾ ਘਰ ਹੈ, ਜਿਸ ਨੂੰ ਉਸਨੇ ਕਿਮ ਨਾਂ ਦੇ ਵਿਅਕਤੀ ਨੂੰ ਕਿਰਾਏ 'ਤੇ ਦਿੱਤਾ ਹੋਇਆ ਸੀ। ਕਿਰਾਏਦਾਰ ਨੇ  ਲੀਜ਼ ਸਮਝੌਤੇ ਦੇ ਪਹਿਲੇ ਮਹੀਨੇ ਲਈ ਰੈਂਟ ਦਿੱਤਾ ਸੀ ਪਰ ਬਾਅਦ 'ਚ ਉਸਨੇ ਰੰਗ ਬਦਲਣਾ ਸ਼ੁਰੂ ਕਰ ਦਿੱਤਾ। ਫਿਰ ਉਸਨੇ ਕਿਰਾਇਆ ਦੇਣਾ ਬੰਦ ਕਰਕੇ ਮੁਫਤ 'ਚ ਘਰ ਰਹਿਣਾ ਸ਼ੁਰੂ ਕਰ ਦਿੱਤਾ, ਜਿਸ ਨੂੰ ਕਾਨੂੰਨ ਦਾ ਸਹਾਰਾ ਮਿਲ ਰਿਹਾ ਹੈ ਅਤੇ ਜਸਕਰਨ ਸਿੰਘ ਨੂੰ ਆਪਣੀ ਹੀ ਪ੍ਰਾਪਟੀ ਮੁੜ ਪ੍ਰਾਪਤ ਕਰਨ ਲਈ ਮੁਸ਼ਕਿਲਾਂ ਨਾਲ ਦੋ-ਚਾਰ ਹੋਣ ਪੈ ਰਿਹਾ ਹੈ। ਇਸ ਤੋਂ ਦੁਖੀ ਹੋ ਕੇ ਉਸ ਵੱਲੋਂ ਹੁਣ ਵੀਕੈਂਡ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੱਤਾ । ਜਸਕਰਨ ਸਿੰਘ ਉਨ੍ਹਾਂ ਮਕਾਨ ਮਾਲਕਾਂ ਵਿੱਚੋ ਇਕ ਹੈ ਜਿਸ ਵੱਲੋਂ ਆਪਣੇ ਘਰ ਨੂੰ ਖਾਲੀ ਕਰਵਾਉਣ ਲੀਏ ਜੱਦੋ-ਜਹਿਦ ਕਰ ਰਿਹਾ ਹੈ । ਆਉ ਜਾਣਦੇ ਹਾਂ ਕੀ ਹੈ ਪੂਰਾ ਮਾਮਲਾ।


 ਪਿਛਲੇ ਦੋ ਸਾਲਾਂ ਤੋਂ ਜਸਕਰਨ ਸਿੰਘ ਦੇ ਘਰ 'ਚ ਰਹਿ ਰਿਹਾ ਕਿਰਾਏਦਾਰ
ਪਿਛਲੇ ਸਾਲ ਤੋਂ ਇੱਕ ਸੀਏਟਲ-ਖੇਤਰ ਦਾ ਮਕਾਨ-ਮਾਲਕ ਜਸਕਰਨ ਸਿੰਘ ਆਪਣੇ ਕਿਰਾਏਦਾਰ ਨੂੰ ਕੱਢਣ ਦੀ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ, ਜੋ ਕਿ ਕਿਰਾਏ ਦਿੱਤੇ ਬਿਨਾਂ ਲਗਭਗ ਦੋ ਸਾਲਾਂ ਤੋਂ 2 ਮਿਲੀਅਨ ਡਾਲਰ ਦੇ ਘਰ ਵਿੱਚ ਰਹਿ ਰਿਹਾ ਹੈ। ਸਕੁਆਟਰ ਸਾਂਗ ਕਿਮ ਤੇ ਉਸਦਾ ਪਰਿਵਾਰ ਪਹਿਲੀ ਵਾਰ 2022 ਦੀਆਂ ਗਰਮੀਆਂ ਵਿੱਚ ਬੇਲੇਵਿਊ, ਵਾਸ਼ਿੰਗਟਨ ਜਸਕਰਨ ਸਿੰਘ ਦੇ ਘਰ ਵਿਚ  ਕਿਰਾਏ 'ਤੇ ਆਇਆ ਸੀ । ਕਿਮ ਨੇ ਲੀਜ਼ ਸਮਝੌਤੇ ਦੇ ਪਹਿਲੇ ਮਹੀਨੇ ਲਈ ਰੈਂਟ ਦਿੱਤਾ ਸੀ , ਜਿਸਦੀ ਮਿਆਦ ਅਪ੍ਰੈਲ 2023 ਵਿੱਚ ਸਮਾਪਤ ਹੋ ਗਈ ਸੀ ਅਤੇ ਹੁਣ ਇਸ ਤੋਂ ਬਾਅਦ ਖੁਦ ਕੋਈ ਹੋਰ ਭੁਗਤਾਨ ਨਹੀਂ ਕੀਤਾ। ਇਸ ਦੀ ਬਜਾਏ ਉਹ ਆਪਣੀ ਸਥਿਤੀ ਪ੍ਰਤੀ ਹਮਦਰਦੀ ਰੱਖਣ ਵਾਲੇ ਇੱਕ ਕਾਨੂੰਨੀ ਸੰਸਥਾ  ਤੋਂ ਮਦਦ ਲੈ ਰਾਹਾਂ ਹੈ ।

 $50,000 ਤੋਂ ਵੱਧ ਦਾ ਭੁਗਤਾਨ ਹਾਲੇ ਵੀ ਪੈਂਡਿਗ
ਤੁਹਾਨੂੰ ਦੱਸ ਦਈਏ ਕਿ ਕਿਮ ਵਰਤਮਾਨ 'ਚ ਜਸਕਰਨ ਸਿੰਘ ਦਾ $50,000 ਤੋਂ ਵੱਧ ਦਾ ਭੁਗਤਾਨ ਨਾ ਕੀਤੇ ਕਿਰਾਏ ਵਿੱਚ ਬਕਾਇਆ ਹੈ ਕਿਉਂਕਿ ਘਰ ਦਾ ਰੈਂਟ  $4,400 ਪ੍ਰਤੀ ਮਹੀਨਾ ਹੈ। ਜਦੋਂ ਕਾਨੂੰਨੀ ਫੀਸਾਂ ਨੂੰ ਧਿਆਨ ਵਿੱਚ ਰੱਖਿਆ ਜਾਂਦਾ ਹੈ ਤਾਂ ਜਸਕਰਨ ਸਿੰਘ ਦਾ ਕੁੱਲ ਵਿੱਤੀ ਨੁਕਸਾਨ $90,000 ਤੋਂ ਵੱਧ ਹੈ ਕਿਰਾਏਦਾਰ ਇਹ  ਭੁਗਤਾਨ ਕਰਨ ਲਈ ਤਿਆਰ ਨਹੀਂ ਹੈ। ਜਸਕਰਨ ਸਿੰਘ ਦਾ ਕਹਿਣਾ ਹੈ ਕਿਰਾਏਦਾਰ ਅਸਲ ਸਿਸਟਮ ਦਾ ਸ਼ੋਸ਼ਣ ਕਰ ਰਿਹਾ ਹੈ।ਇਹ ਪਹਿਲੀ ਵਾਰ ਨਹੀਂ ਹੈ ਜਦੋਂ ਕਿਮ ਨੇ ਇਸ ਤਰ੍ਹਾਂ ਦਾ ਸਟੰਟ ਕੀਤਾ ਹੈ। ਉਸਨੇ ਸਿਆਟਲ  ਖੇਤਰ ਵਿੱਚ ਹੋਰ ਮਕਾਨ ਮਾਲਕਾਂ ਦੇ ਕਈ ਹਜ਼ਾਰਾਂ ਡਾਲਰ ਕਿਰਾੲਾ ਦੇਣ ਤੋਂ ਇਨਕਾਰ ਕਰ ਦਿੱਤਾ ਹੈ।
<blockquote class="twitter-tweet"><p lang="en" dir="ltr">BREAKING: Huge neighborhood protest about to begin in Bellevue. <br>Angry neighbors want serial squatter Sang Kim out of this house. He’s allegedly skipped out on thousands of dollars in rent since last year. But the broken King County court system remains backed up with evictions.… <a href="https://t.co/UpgmHBzGIY">pic.twitter.com/UpgmHBzGIY</a></p>&mdash; Jonathan Choe (@choeshow) <a href="https://twitter.com/choeshow/status/1769071379658551783?ref_src=twsrc%5Etfw">March 16, 2024</a></blockquote> <script async src="https://platform.twitter.com/widgets.js" charset="utf-8"></script>

ਕਿਰਾਏਦਾਰ ਨੂੰ ਮਿਲ ਰਹੀ ਹੈ ਮੁਫਤ ਕਾਨੂੰਨੀ ਸਹਾਇਤਾ  
ਜਸਕਰਨ ਸਿੰਘ ਮੀਡੀਆ  ਨੂੰ ਦੱਸਿਆ  "ਬਹੁਤ ਸਾਰੇ ਲੋਕ ਅਜਿਹੇ  ਦੇ ਕਾਨੂੰਨਾਂ ਤੇ ਸਵਾਲ ਕਰ ਰਹੇ ਹਨ,  ਜਿੱਥੇ ਬਿਨਾ ਕਿਰਾੲਾ ਦਿੱਤੇ ਸਕੁਐਟਰ ਵਰਗੇ ਲੰਬੇ ਸਮੇਂ ਤੋਂ ਬੇਲੇਵਿਊ ਸ਼ਹਿਰ  'ਚ ਲੋਕਾਂ ਦੇ ਘਰਾਂ 'ਚ ਰਹਿ ਰਹੇ ਹਨ ਤੇ ਸਾਰੀਆਂ ਸਹੂਲਤਾਂ ਵੀ ਪ੍ਰਾਪਤ ਕਰ ਰਹੇ ਹਨ ਤੇ ਇੱਥੋਂ ਤੱਕ ਕਿ ਮੁਫਤ ਕਾਨੂੰਨੀ ਸਹਾਇਤਾ  ਵੀ ਮਿਲ ਰਹੀ ਹੈ, ਜਦੋਂ ਕਿ ਮਿਹਨਤੀ ਲੋਕ  ਇਨ੍ਹਾਂ ਦੀ ਬੇਇਨਸਾਫੀਆਂ ਦਾ ਵਿੱਤੀ ਬੋਝ ਝੱਲਦੇ ਹਨ।" ਕਾਨੂੰਨ ਦੇ ਅਨੁਸਾਰ ਮਕਾਨ ਮਾਲਕ ਨੂੰ ਘਰ ਦੇ ਨੇੜੇ ਘੰਮਣ ਦੀ ਵੀ ਮਨਾਹੀ ਹੈ। 

ਜਸਕਰਨ ਸਿੰਘ ਨੂੰ ਪੰਜਾਬੀ ਭਾਈਚਾਰੇ ਦਾ ਮਿਲ ਰਿਹਾ ਪੂਰਾ ਸਾਥ 
ਜਸਕਰਨ ਸਿੰਘ ਦੀ ਪਤਨੀ ਮਨਪ੍ਰੀਤ ਕੌਰ ਦਾ ਕਹਿਣਾ ਹੈ ਇਹ ਜੋ ਧਰਨਾ ਪ੍ਰਦਸ਼ਨ ਉਹ ਕਰ ਰਹੇ ਹਨ ਹੁਣ ਇਕੱਲੇ ਉਨ੍ਹਾਂ ਦੀ ਨਹੀਂ ਸਗੋਂ ਹੋਰ ਲੋਕ ਵੀ ਉਨ੍ਹਾਂ ਨਾਲ ਜੁੜ ਰਹੇ ਹਨ, ਜੋ ਸਿਸਟਮ ਤੋਂ ਤੰਗ ਹਨ ਤੇ ਸਿਸਟਮ ਨੂੰ ਵਿਚ ਬਦਲਾਅ ਚਾਹੁੰਦੇ ਹਨ ਤੇ ਮਨਪ੍ਰੀਤ ਕੌਰ ਦਾ ਕਹਿਣਾ ਇਹ ਧਰਨਾ ਪ੍ਰਦਸ਼ਨ ਓਦੋ ਤਕ ਚਲੇਗਾ, ਜਿਨ੍ਹਾਂ ਟਾਈਮ ਕਾਨੂੰਨਾਂ ਵਿਚ ਸੋਧ ਨਹੀਂ ਹੁੰਦੀ। ਇਹ ਧਾਰਨਾ ਹਰ ਸ਼ਨੀਵਾਰ ਨੂੰ ਹੁੰਦਾ ਹੈ ਤੇ ਇਸ ਪ੍ਰਦਸ਼ਨ 'ਤੇ ਆਏ ਪੰਜਾਬੀਆ ਨੇ ਸਾਰੇ ਭਾਈਚਾਰੇ ਨੂੰ ਜਸਕਰਨ ਦਾ ਸਾਥ ਦੇਣ ਦੇ ਬੇਨਤੀ ਕੀਤੀ ।

ਵੱਡੇ ਪੰਜਾਬੀ ਲੀਡਰ ਕਰ ਰਹੇ ਨੇ ਕਿਨਾਰਾ
 ਇਸ ਧਰਨਾ ਪ੍ਰਦਸ਼ਨ ਜਿਥੇ ਜਸਕਰਨ ਸਿੰਘ ਨੂੰ ਪੰਜਾਬੀ ਭਾਈਚਾਰੇ ਦਾ ਪੂਰਾ ਸਾਥ ਮਿਲ ਰਿਹਾਂ ਹੈ, ਓਥੇ ਹੋਰ ਭਾਈਚਾਰੇ ਵੀ ਉਨ੍ਹਾਂ ਨਾਲ ਜੋੜ ਰਹੇ ਹਨ ਪਰ ਬਾਦਕਸਮਤੀ ਇਹ ਹੈ ਕਿ ਬਾਰ - ਬਾਰ ਕੋਸ਼ਿਸ਼ ਕਰਨ ਦੇ ਬਾਵਜੂਦ ਅਜੇ ਤਕ ਕੋਈ ਵੀ ਪੰਜਾਬੀ ਲੀਡਰ ਨਹੀਂ ਪੁੰਚਿਆ। ਇਹ ਵੀ ਕਿਹਾ ਜਾ ਸਕਦੇ ਹੈ ਕਿ ਵੱਡੇ ਲੀਡਰ ਆਪਣੀਆਂ ਕੁਰਸੀਆਂ ਬਚਾਉਣ ਲਈ ਆਪਣੇ ਹੀ ਲੋਕਾਂ ਅਤੇ ਅਜਿਹੇ ਕਾਲੇ ਕਾਨੂੰਨਾਂ ਖ਼ਿਲਾਫ਼ ਆਵਾਜ਼ ਚੁੱਕਣ ਤੋਂ ਡਰ ਰਹੇ ਹਨ। ਲੋਕਾਂ ਨੇ ਵੀ ਅਪੀਲ ਕੀਤੀ ਕਿ ਵੱਡੇ ਪੰਜਾਬੀ ਲੀਡਰ ਵੀ ਇਨ੍ਹਾਂ ਲੋਕਾਂ ਦਾ ਸਾਥ ਦੇਣ ਤੋਂ ਜੋ ਅਸਲ ਮਾਲਕਾਂ ਨੂੰ ਉਨ੍ਹਾਂ ਦਾ ਹੱਕ ਮਿਲ ਸਕੇ। ਜੋ ਹੱਡ ਤੋੜਵੀ ਮਿਹਨਤ ਕਰ ਕੇ ਪੈਸਾ-ਪੈਸਾ ਜੋੜ ਕੇ ਆਪਣਾ ਤੇ ਬੱਚਿਆਂ ਦਾ ਭਵਿੱਖ ਬਿਹਤਰ ਬਣਾਉਣ ਦਾ ਯਤਨ ਕਰਦੇ ਹਨ। 

Landlord Finally Confronts Squatter Who Owes Him 80000 In Rent

ਅਮਰੀਕਾ 'ਚ ਆਪਣੇ ਹੀ ਘਰ ਵੀ ਵਾਪਸ ਪਾਉਣ ਲਈ 'ਵੀਕੈਂਡ ਧਰਨੇ' 'ਤੇ ਬੈਠਾ
ਅਮਰੀਕਾ 'ਚ ਆਪਣੇ ਹੀ ਘਰ ਵੀ ਵਾਪਸ ਪਾਉਣ ਲਈ 'ਵੀਕੈਂਡ ਧਰਨੇ' 'ਤੇ ਬੈਠਾ


Popular Posts
Just Now