ਅਮਰੀਕਾ ਦੀ ਸ਼ਹਿਰ ਕੇਂਟ ਵਿਚ ਪੰਜਾਬੀ ਭਾਈਚਾਰੇ ਵੱਲੋਂ ਕੋਚ ਸਰਦਾਰ ਗੁਰਚਰਨ ਸਿੰਘ ਢਿੱਲੋਂ ਦਾ ਸਨਮਾਨ
Admin / International
ਕੇਂਟ : ਅਮਰੀਕਾ ਦੀ ਸ਼ਹਿਰ ਕੇਂਟ ਵਿਚ ਪੰਜਾਬੀ ਭਾਈਚਾਰੇ ਵੱਲੋਂ ਇਕ ਸਨਮਾਨ ਸਮਾਗਮ ਕਰਵਾਇਆ ਗਿਆ, ਜਿਸ 'ਚ ਕੋਚ ਸਰਦਾਰ ਗੁਰਚਰਨ ਸਿੰਘ ਢਿੱਲੋਂ ਦਾ ਸਨਮਾਨ ਕੀਤਾ ਗਿਆ। ਇਹ ਸਮਾਗਮ ਕੇਂਟ ਇਵੇੰਟ ਸੈਂਟਲ 'ਚ ਕਰਵਾਇਆ ਗਿਆ, ਜਿਸ ਵਿਚ ਵਾਸ਼ਿੰਗਟਨ ਤੋਂ ਇਲਾਵਾ ਕੈਨੇਡਾ ਤੋਂ ਵੀ ਭਾਈਚਾਰੇ ਵੱਲੋਂ ਫੈਮਿਲੀ ਸਮੇਤ ਹਿੱਸਾ ਲਿਆ ਗਿਆ। ਸਰਦਾਰ ਗੁਰਚਰਨ ਸਿੰਘ ਢਿੱਲੋਂ ਸਿਆਟਲ ਦਾ ਇਕ ਵੱਡਾ ਨਾਮ ਜੋ ਕਿ ਪੰਜਾਬੀ ਭਾਈਚਾਰੇ ਲਈ ਪਿਛਲੇ ਡੇਢ ਦਰਾਕੇ ਤੋਂ ਸੇਵਾ ਕਰ ਰਹੇ ਹਨ । ਹਰ ਇਕ ਬੱਚੇ ਦੇ ਜੁਬਾਨ 'ਤੇ ਹੈ । ਬੱਚਿਆਂ ਲਈ ਪਿਛਲੇ ਲੰਬੇ ਸਮੇਂ ਤੋਂ ਖੇਡ ਕੈਂਪ ਲਗਵਾਏ ਗਏ ਹਨ, ਜੋ ਕਿ 2 ਮਹੀਨੇ ਚੱਲਦਾ ਤੇ ਬੱਚੇ ਖੁਸ਼ੀ -ਖੁਸ਼ੀ ਇਨ੍ਹਾਂ ਕੈਂਪਾਂ ਦਾ ਹਿੱਸਾ ਬਣਦੇ ਹਨ ਤੇ ਬਹੁਤ ਵਧੀਆ ਖੇਡਾਂ ਦੇ ਗੁਣ ਵੀ ਸਿੱਖਦੇ ਹਨ। ਇਹ ਖੇਡ ਕੈਂਪ ਹੁਣ ਇਕ ਮੇਲੇ ਦਾ ਰੂਪ ਬਣਦਾ ਜਾ ਰਿਹਾ ਹੈ ।
ਸਮਾਗਮ ਦੌਰਾਨ ਵੱਖ-ਵੱਖ ਬੁਲਾਰਿਆਂ ਨੇ ਦੱਸਿਆ ਕਿ ਢਿੱਲੋਂ ਸਾਹਬ ਦੇ ਇਸ ਉਪਰਾਲੇ ਨਾਲ ਜਿੱਥੇ ਬੱਚੇ ਰਲ-ਮਿਲ ਕੇ ਖੇਡ ਤੇ ਸੱਭਿਆਚਾਰ ਨਾਲ ਵੀ ਜੋੜੇ ਰਹਿੰਦੇ, ਓਥੇ ਉਨ੍ਹਾਂ ਸਾਰੇ ਭਾਈਚਾਰੇ ਨੂੰ ਵੀ ਜੋੜ ਕੇ ਰੱਖਿਆ। ਜ਼ਿਕਰਯੋਗ ਹੈ ਕਿ ਪਿਛਲੇ ਕੁਝ ਟਾਈਮ ਤੋੋਂ ਗੁਰਚਰਨ ਸਿੰਘ ਢਿੱਲੋਂ ਦੀ ਸਿਹਤ ਠੀਕ ਨਾ ਹੁਣ ਕਰਕੇ ਜਿਥੇ ਉਹ ਖੇਡਾਂ ਵਾਲ ਪੂਰਾ ਧਿਆਨ ਨਹੀਂ ਦੇ ਪਾ ਰਹੇ, ਓਥੇ ਭਾਈਚਾਰੇ ਨੇ ਉਨ੍ਹਾਂ ਦੀ ਚੰਗੀ ਸਿਹਤ ਲਈ ਅਰਦਾਸ ਕੀਤੀ। ਇਸ ਮੌਕੇ ਹਰਦੇਵ ਸਿੰਘ ਜੱਜ, ਸਤਪਾਲ ਸਿੰਘ ਸਿੱਧੂ, ਹਰਦੀਪ ਗਿੱਲ, ਗੁਰਦੀਪ ਸਿੰਘ ਸਿੱਧੂ ਤੇ ਪਿੰਟੂ ਬਾਠ ਆਦਿ ਹਾਜ਼ਰ ਸਨ।
Gym coach sardar gurcharan singh dhillon honored by the punjabi community in the city of kent usa