ਗੁਰਦੁਆਰਾ ਸੱਚਾ ਮਾਰਗ ਸਾਹਿਬ ਔਬਰਨ ਵਾਸ਼ਿੰਗਟਨ ਵਿਖੇ ਸ਼ਹੀਦ ਸਿੰਘਾਂ ਦੀ ਯਾਦ 'ਚ ਸ਼ਰਧਾ ਨਾਲ ਕਰਵਾਇਆ ਧਾਰਮਿਕ ਸਮਾਗਮ
Admin / International
ਗੁਰਪ੍ਰੀਤ ਸਿੰਘ ਧੰਜੂ, ਸਿਆਟਲ ਵਾਸ਼ਿੰਗਟਨ : ਗੁਰਦੁਆਰਾ ਸੱਚਾ ਮਾਰਗ ਸਾਹਿਬ ਔਬਰਨ ਵਾਸ਼ਿੰਗਟਨ ਵਿਖੇ 9 ਜੂਨ ਨੂੰ 1984 ਦੇ ਸਮੂਹ ਸ਼ਹੀਦ ਸਿੰਘਾਂ ਦੀ ਯਾਦ ਵਿਚ ਸ਼ਰਧਾ ਨਾਲ ਧਾਰਮਿਕ ਸਮਾਗਮ ਕਰਵਾਇਆ ਗਿਆ। ਜਿਸ ਵਿਚ ਵੱਡੀ ਗਿਣਤੀ ਵਿਚ ਸੰਗਤਾਂ ਨਤਮਸਤਕ ਹੋਈਆਂ। ਇਹ ਮੌਕੇ ਅਖੰਡ ਪਾਠ ਦੇ ਭੋਗ ਪਏ ਗਏ ਉਸ ਤੋਂ ਬਾਅਦ ਭਾਈ ਕੁਲਵਿੰਦਰ ਸਿੰਘ ਜੀ ਤੇ ਭਾਈ ਸਰਬਜੀਤ ਸਿੰਘ ਦੇ ਜਥੇ ਵਲੋਂ ਕੀਰਤਨ ਕੀਤਾ ਗਿਆ। ਇਸ ਪ੍ਰੋਗਰਾਮ ਤੋਂ ਬਾਅਦ ਸੰਗਤ ਲਈ ਗੁਰੂ ਦਾ ਲੰਗਰ ਲਾਇਆ ਗਿਆ।
A Religious Ceremony Was Held At Gurdwara Sacha Marg Sahib In Auburn Washington In Memory Of Shaheed Singh