ਪੰਜਾਬ ਵਿੱਚ ਸ਼ੁੱਕਰਵਾਰ ਨੂੰ ਰਹੇਗੀ ਛੁੱਟੀ, ਸਕੂਲ-ਕਾਲਜ ਅਤੇ ਸਰਕਾਰੀ ਦਫ਼ਤਰ ਰਹਿਣਗੇ ਬੰਦ PM ਮੋਦੀ ਦੀ ਅਪੀਲ- ਲੋੜ ਨਾ ਹੋਵੇ ਤਾਂ ਸੋਨਾ ਨਾ ਖਰੀਦੋ, 7.8% ਜੀਡੀਪੀ ਵਿਕਾਸ 'ਤੇ ਦੇਸ਼ ਨੂੰ ਦਿੱਤੀ ਵਧਾਈ ਪਠਾਨਕੋਟ ਦੇ 24 ਸਾਲਾ ਨੌਜਵਾਨ ਦਾ ਕੈਨੇਡਾ ’ਚ ਗੋਲੀ ਮਾਰ ਕੇ ਕਤਲ ਲਿਓਨਲ ਮੇਸੀ ਨੇ ਅੰਤਰਰਾਸ਼ਟਰੀ ਫੁੱਟਬਾਲ ਤੋਂ ਸੰਨਿਆਸ ਲੈ ਲਿਆ Lionel Messi Retires ਮੁੱਖਵਾਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ 01-09-2026 ਲੋਕਾਂ ਦਾ ਪੈਸਾ ਲੋਕਾਂ ਨੂੰ ਮੋੜ ਰਹੀ ਹੈ ਆਪ ਸਰਕਾਰ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਗਾਇਕ ਅੰਕਿਤ ਬਾਲੀਆਨ ਕਤਲ ਕਾਂਡ ਦੇ ਦੋ ਮੁਲਜ਼ਮਾਂ ਨੂੰ ਪੁਲਿਸ ਨੇ ਮੁਕਾਬਲੇ ਵਿੱਚ ਮਾਰ ਦਿੱਤਾ ਜਾਲੰਧਰ ਪੁਲਿਸ ਦੀ ਹੁੱਕਾ ਬਾਰ ਵਿੱਚ ਛਾਪੇਮਾਰੀ, ਗਹਿਣੇ ਅਤੇ 10 ਲੱਖ ਕੈਸ਼ ਸਮੇਤ ਇੱਕ ਮੁਲਜ਼ਮ ਗ੍ਰਿਫ਼ਤਾਰ ਜਾਲੰਧਰ Meriton Hotel ਫਿਰ ਵਿਵਾਦਾਂ ਵਿੱਚ, ਪਾਰਟੀ ਦੌਰਾਨ ਬਾਊਂਸਰਾਂ ਉੱਤੇ ਮਾਰਪੀਟ ਦੇ ਦੋਸ਼ ਜਾਲੰਧਰ ਪੁਲਿਸ ਕਮਿਸ਼ਨਰ ਐਕਸ਼ਨ ਵਿੱਚ, SHO ਜੈਇੰਦਰ ਨੂੰ ਕੀਤਾ ਲਾਈਨ ਹਾਜ਼ਿਰ

ਇਜ਼ਰਾਈਲ ਵੱਲੋਂ ਸੀਰੀਆ ’ਤੇ ਵੱਡਾ ਹਮਲਾ, 18 ਹਲਾਕ ਤੇ 43 ਜ਼ਖਮੀ

A-Major-Attack-By-Israel-On-Syri


Admin / International

ਪੰਜਾਬੀ ਪਹਿਚਾਣ ਬਿਊਰੋ : ਇਜ਼ਰਾਈਲ ਵੱਲੋਂ ਸੀਰੀਆ ’ਤੇ ਬੀਤੀ ਰਾਤ ਹਮਲੇ ਕੀਤੇ ਗਏ ਜਿਸ ਵਿਚ ਮ੍ਰਿਤਕਾਂ ਦੀ ਗਿਣਤੀ ਵਧ ਕੇ 18 ਹੋ ਗਈ ਹੈ। ਹਮਲਿਆਂ ’ਚ 43 ਵਿਅਕਤੀ ਜ਼ਖ਼ਮੀ ਹੋਏ ਹਨ। ਇਜ਼ਰਾਈਲ ਨੇ ਐਤਵਾਰ ਦੇਰ ਰਾਤ ਮੱਧ ਸੀਰੀਆ ਦੇ ਕਈ ਇਲਾਕਿਆਂ ਨੂੰ ਨਿਸ਼ਾਨਾ ਬਣਾਇਆ। ਸੀਰੀਆ ਦੀ ਸਰਕਾਰੀ ਖ਼ਬਰ ਏਜੰਸੀ ਸਨਾ ਨੇ ਕਿਹਾ ਕਿ ਹਮਲੇ ’ਚ ਹਾਮਾ ਪ੍ਰਾਂਤ ’ਚ ਇਕ ਹਾਈਵੇਅ ਨੁਕਸਾਨਿਆ ਗਿਆ ਅਤੇ ਅੱਗ ਲੱਗ ਗਈ।

ਪੱਛਮੀ ਹਮਾਸ ਸੂਬੇ ਦੇ ਮੇਯਸਾਫ਼ ਨੈਸ਼ਨਲ ਹਸਪਤਾਲ ਨੇ ਸ਼ੁਰੂ ’ਚ ਮ੍ਰਿਤਕਾਂ ਦੀ ਗਿਣਤੀ ਚਾਰ ਦੱਸੀ ਸੀ। ਖ਼ਬਰ ਏਜੰਸੀ ਸਨਾ ਨੇ ਹਸਪਤਾਲ ਦੇ ਮੁਖੀ ਫ਼ੈਸਲ ਹੈਦਰ ਦੇ ਹਵਾਲੇ ਨਾਲ ਕਿਹਾ ਕਿ ਇਜ਼ਰਾਇਲੀ ਹਮਲੇ ’ਚ 18 ਵਿਅਕਤੀ ਮਾਰੇ ਗਏ ਅਤੇ 43 ਹੋਰ ਜ਼ਖ਼ਮੀ ਹੋਏ ਹਨ। ਮਨੁੱਖੀ ਹੱਕਾਂ ਬਾਰੇ ਸੀਰੀਆ ਦੀ ਜਥੇਬੰਦੀ ਨੇ ਕਿਹਾ ਕਿ ਮ੍ਰਿਤਕਾਂ ’ਚ ਚਾਰ ਆਮ ਨਾਗਰਿਕ ਹਨ। 

ਜਾਣਕਾਰੀ ਮੁਤਾਬਕ ਇਕ ਹਮਲਾ ਮੇਯਸਾਫ਼ ਦੇ ਵਿਗਿਆਨਕ ਖੋਜ ਕੇਂਦਰ ’ਤੇ ਹੋਇਆ, ਜਦਕਿ ਬਾਕੀ ਦੇ ਹਮਲੇ ਇਰਾਨੀ ਮਿਲੀਸ਼ੀਆ ਅਤੇ ਮਾਹਿਰਾਂ ’ਤੇ ਹੋਏ ਜੋ ਸੀਰੀਆ ’ਚ ਹਥਿਆਰ ਵਿਕਸਤ ਕਰ ਰਹੇ ਸਨ। ਇਜ਼ਰਾਇਲੀ ਫੌਜ ਨੇ ਸੀਰੀਆ ’ਤੇ ਹਮਲਿਆਂ ਬਾਰੇ ਫੌਰੀ ਕੋਈ ਪ੍ਰਤੀਕਰਮ ਨਹੀਂ ਦਿੱਤਾ ਹੈ।

A Major Attack By Israel On Syria 18 Killed And 43 Injured


Popular Posts
Just Now