PM Modi's visit to Laos - ਪੀਐੱਮ ਮੋਦੀ ਦਾ ਵਿਅਨਤਿਆਨੇ 'ਚ ਭਰਵਾਂ ਸਵਾਗਤ, ਲਾਓਸ ਪੀਡੀਆਰ ਦੇ ਪ੍ਰਧਾਨ ਮੰਤਰੀ ਨਾਲ ਕਰਨਗੇ ਮੀਟਿੰਗ
Admin / International
ਲਾਈਵ ਪੰਜਾਬੀ ਟੀਵੀ ਬਿਊਰੋ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀਰਵਾਰ ਨੂੰ ਲਾਓਸ ਦੀ ਦੋ ਦਿਨਾਂ ਯਾਤਰਾ 'ਤੇ ਪਹੁੰਚੇ, ਜਿੱਥੇ ਉਹ ਲਾਓਸ ਪੀਡੀਆਰ ਦੇ ਪ੍ਰਧਾਨ ਮੰਤਰੀ ਤੇ ਹੋਰ ਆਗੂਆਂ ਨਾਲ ਦੋ-ਪੱਖੀ ਮੀਟਿੰਗਾਂ ਕਰਨ ਵਾਲੇ ਹਨ ਅਤੇ ਉਹ 10-11 ਅਕਤੂਬਰ ਨੂੰ ਵਿਅਨਤਿਆਨੇ ਵਿਚ ਦੋ ਪ੍ਰਮੁੱਖ ਸੰਮੇਲਨਾਂ ਵਿਚ ਸ਼ਾਮਲ ਹੋਣਗੇ। ਇਥੇ ਪਹੁੰਚਣ 'ਤੇ ਪ੍ਰਧਾਨ ਮੰਤਰੀ ਮੋਦੀ ਦਾ ਵਿਅਨਤਿਆਨੇ ਵਿਚ ਸ਼ਾਨਦਾਰ ਸਵਾਗਤ ਕੀਤਾ ਗਿਆ ਹੈ।
ਦੱਸਣਯੋਗ ਹੈ ਕਿ ਪ੍ਰਧਾਨ ਮੰਤਰੀ ਮੋਦੀ 21ਵੇਂ ਆਸੀਆਨ-ਭਾਰਤ ਅਤੇ 19ਵੇਂ ਪੂਰਬੀ ਏਸ਼ੀਆ ਸੰਮੇਲਨ ਵਿਚ ਹਿੱਸਾ ਲੈਣ ਲਈ ਪ੍ਰਧਾਨ ਮੰਤਰੀ ਸੋਨੇਕਸੇ ਸਿਫੰਡਨ ਦੇ ਸੱਦੇ 'ਤੇ ਵਿਅਨਤਿਆਨੇ, ਲਾਓ ਪੀਡੀਆਰ ਦੇ ਦੋ ਦਿਨਾਂ ਦੌਰੇ 'ਤੇ ਹਨ। ਵਿਅਨਤਿਆਨੇ ਪਹੁੰਚਣ ਤੋਂ ਬਾਅਦ, ਪ੍ਰਧਾਨ ਮੰਤਰੀ ਮੋਦੀ ਨੇ ਹੋਟਲ ਡਬਲ ਟ੍ਰੀ ਵਿਖੇ ਭਾਰਤੀ ਪ੍ਰਵਾਸੀ ਲੋਕਾਂ ਨਾਲ ਗੱਲਬਾਤ ਕੀਤੀ।
ਆਪਣੀ ਰਵਾਨਗੀ ਤੋਂ ਠੀਕ ਪਹਿਲਾਂ ਜਾਰੀ ਇੱਕ ਬਿਆਨ ਵਿਚ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਅੱਜ ਮੈਂ 21ਵੇਂ ਆਸੀਆਨ-ਭਾਰਤ ਅਤੇ 19ਵੇਂ ਪੂਰਬੀ ਏਸ਼ੀਆ ਵਿਚ ਸ਼ਾਮਲ ਹੋਣ ਲਈ ਪ੍ਰਧਾਨ ਮੰਤਰੀ ਸ਼੍ਰੀ ਸੋਨੇਕਸੇ ਸਿਫੰਡਨ ਦੇ ਸੱਦੇ 'ਤੇ ਵਿਅਨਤਿਆਨੇ, ਲਾਓ ਪੀਡੀਆਰ ਦੀ ਦੋ ਦਿਨਾਂ ਯਾਤਰਾ ਕਰ ਰਿਹਾ ਹਾਂ।
ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਇਸ ਸਾਲ ਭਾਰਤ-ਲਾਓਸ ਨੇ ਐਕਟ ਈਸਟ ਨੀਤੀ ਦਾ ਇਕ ਦਹਾਕਾ ਪੂਰਾ ਕਰ ਲਿਆ ਹੈ। ਮੈਂ ਸਾਡੀ ਵਿਆਪਕ ਰਣਨੀਤਕ ਭਾਈਵਾਲੀ ਵਿਚ ਪ੍ਰਗਤੀ ਦੀ ਸਮੀਖਿਆ ਕਰਨ ਅਤੇ ਸਾਡੇ ਸਹਿਯੋਗ ਦੀ ਭਵਿੱਖੀ ਦਿਸ਼ਾ ਨੂੰ ਚਾਰਟ ਕਰਨ ਲਈ ਆਸੀਆਨ ਨੇਤਾਵਾਂ ਨਾਲ ਮੁਲਾਕਾਤ ਕਰਾਂਗਾ।
PM Modi Received A Warm Welcome In Vientiane