America- ਮਿਸ਼ੇਲ ਓਬਾਮਾ ਨੇ ਮਿਸ਼ੀਗਨ 'ਚ ਕਮਲਾ ਹੈਰਿਸ ਦੇ ਸਮਰਥਨ 'ਚ ਕੀਤੀ ਰੈਲੀ
Admin / International
ਲਾਈਵ ਪੰਜਾਬੀ ਟੀਵੀ ਬਿਊਰੋ : ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਦੀ ਪਤਨੀ ਮਿਸ਼ੇਲ ਓਬਾਮਾ ਨੇ ਮਿਸ਼ੀਗਨ 'ਚ ਕਮਲਾ ਹੈਰਿਸ ਦੇ ਹੱਕ ਵਿਚ ਰੈਲੀ ਕੀਤੀ ਹੈ। ਇਸ ਦੌਰਾਨ ਉਸ ਨੇ ਪੁਰਸ਼ਾਂ ਨੂੰ ਕਮਲਾ ਹੈਰਿਸ ਦਾ ਸਮਰਥਨ ਕਰਨ ਦੀ ਅਪੀਲ ਕੀਤੀ ਹੈ ਤਾਂ ਜੋ ਉਹ ਅਮਰੀਕਾ ਦੀ ਪਹਿਲੀ ਮਹਿਲਾ ਰਾਸ਼ਟਰਪਤੀ ਬਣ ਸਕੇ। ਕਮਲਾ ਹੈਰਿਸ ਅਮਰੀਕਾ ਵਿਚ ਨਵੰਬਰ 'ਚ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਲਈ ਡੈਮੋਕ੍ਰੇਟਿਕ ਪਾਰਟੀ ਦੇ ਉਮੀਦਵਾਰ ਹਨ।
ਮਿਸ਼ੇਲ ਓਬਾਮਾ ਨੇ ਚੇਤਾਵਨੀ ਦਿੱਤੀ ਕਿ ਜੇਕਰ ਡੋਨਾਲਡ ਟਰੰਪ ਦੁਬਾਰਾ ਰਾਸ਼ਟਰਪਤੀ ਬਣਦੇ ਹਨ ਤਾਂ ਔਰਤਾਂ ਦੀ ਜਾਨ ਖਤਰੇ ਵਿਚ ਪੈ ਜਾਵੇਗੀ। ਉਨ੍ਹਾਂ ਗਰਭਪਾਤ ਦੇ ਸੰਵਿਧਾਨਕ ਅਧਿਕਾਰਾਂ ਨੂੰ ਖਤਮ ਕਰਨ ਦੇ ਮੁੱਦੇ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਹ ਔਰਤਾਂ ਦੀ ਸਿਹਤ ਲਈ ਗੰਭੀਰ ਖਤਰਾ ਹੈ।
ਉਨ੍ਹਾਂ ਕਿਹਾ ਕਿ ਕੁਝ ਲੋਕ ਗੁੱਸੇ 'ਚ ਟਰੰਪ ਨੂੰ ਵੋਟ ਦੇ ਸਕਦੇ ਹਨ, ਪਰ ਇਸ ਗੁੱਸੇ ਦਾ ਅਸਰ ਪਰਿਵਾਰਾਂ 'ਤੇ ਪਵੇਗਾ। ਜੇਕਰ ਤੁਸੀਂ ਇਸ ਚੋਣ ਵਿਚ ਸਹੀ ਵਿਅਕਤੀ ਦੀ ਚੋਣ ਨਾ ਕੀਤੀ ਤਾਂ ਤੁਹਾਡੀ ਪਤਨੀ, ਧੀ, ਮਾਂ ਅਤੇ ਅਸੀਂ ਸਾਰੀਆਂ ਔਰਤਾਂ ਨੂੰ ਇਸ ਦਾ ਨਤੀਜਾ ਭੁਗਤਣਾ ਪਵੇਗਾ।
ਕਮਲਾ ਹੈਰਿਸ ਦੀਆਂ ਕਾਬਲੀਅਤਾਂ ਦੀ ਤਾਰੀਫ ਕਰਦਿਆਂ ਮਿਸ਼ੇਲ ਨੇ ਕਿਹਾ ਕਿ ਉਸ ਨੇ ਹਰ ਪੱਧਰ 'ਤੇ ਸਾਬਤ ਕਰ ਦਿੱਤਾ ਹੈ ਕਿ ਉਹ ਰਾਸ਼ਟਰਪਤੀ ਬਣਨ ਲਈ ਤਿਆਰ ਹੈ। ਕੀ ਅਸੀਂ ਇਕ ਦੇਸ਼ ਵਜੋਂ ਇਸ ਪਲ ਲਈ ਤਿਆਰ ਹਾਂ?
ਕਮਲਾ ਹੈਰਿਸ ਨੇ ਰੈਲੀ 'ਚ ਆਪਣੇ ਭਾਸ਼ਣ 'ਚ ਕਿਹਾ ਕਿ ਉਹ ਲੋਕਾਂ ਦੇ ਹਿੱਤਾਂ ਦਾ ਖਿਆਲ ਰੱਖਣਗੇ। ਉਸ ਨੇ ਟਰੰਪ 'ਤੇ ਸਿਰਫ ਆਪਣੇ ਬਾਰੇ ਸੋਚਣ ਦਾ ਦੋਸ਼ ਲਗਾਇਆ ਅਤੇ ਲੋਕਾਂ ਦੇ ਅਧਿਕਾਰਾਂ ਲਈ ਲੜਨ ਦੀ ਲੋੜ 'ਤੇ ਜ਼ੋਰ ਦਿੱਤਾ।
ਇਹ ਰੈਲੀ ਦੋਵਾਂ ਨੇਤਾਵਾਂ ਲਈ ਇਕ ਮਹੱਤਵਪੂਰਨ ਮੌਕਾ ਸੀ ਕਿਉਂਕਿ ਉਨ੍ਹਾਂ ਨੇ ਔਰਤਾਂ ਦੇ ਅਧਿਕਾਰਾਂ ਅਤੇ ਸਮਾਜ ਵਿਚ ਤਬਦੀਲੀ ਲਈ ਸਮਰਥਨ ਪ੍ਰਾਪਤ ਕਰਨ ਦੀ ਕੋਸ਼ਿਸ਼ ਕੀਤੀ।
America Michelle Obama Held A Rally In Michigan In Support Of Kamala Harris