US Presidential Election - ਅਮਰੀਕਾ 'ਚ ਚੋਣਾਂ ਤੋਂ ਪਹਿਲਾਂ ਕਈ ਬੈਲਟ ਬਾਕਸਾਂ ਨੂੰ ਲੱਗੀ ਅੱਗ, ਐੱਫਬੀਆਈ ਨੇ ਸ਼ੁਰੂ ਕੀਤੀ ਜਾਂਚ
Admin / International
ਲਾਈਵ ਪੰਜਾਬੀ ਟੀਵੀ ਬਿਊਰੋ : ਅਮਰੀਕਾ ਵਿਚ 5 ਨਵੰਬਰ ਨੂੰ ਰਾਸ਼ਟਰਪਤੀ ਚੋਣਾਂ ਹੋਣ ਜਾ ਰਹੀਆਂ ਹਨ। ਚੋਣਾਂ ਵਿਚ ਡੈਮੋਕਰੇਟਸ ਅਤੇ ਰਿਪਬਲਿਕਨਾਂ ਵਿਚਾਲੇ ਕਰੀਬੀ ਮੁਕਾਬਲਾ ਹੁੰਦਾ ਨਜ਼ਰ ਆ ਰਿਹਾ ਹੈ। ਦੋਵੇਂ ਪਾਰਟੀਆਂ ਦੇ ਆਗੂ ਪ੍ਰਚਾਰ ਵਿਚ ਆਪਣੀ ਪੂਰੀ ਤਾਕਤ ਲਗਾ ਰਹੇ ਹਨ। ਇਸ ਦੌਰਾਨ ਪ੍ਰੀ-ਇਲੈਕਸ਼ਨ ਵਿਚ ਵੀ ਵੱਡੇ ਪੱਧਰ 'ਤੇ ਵੋਟਿੰਗ ਹੋ ਰਹੀ ਹੈ। ਪਰ, ਕਈ ਰਾਜਾਂ ਵਿਚ ਬੈਲਟ ਬਾਕਸ ਨੂੰ ਅੱਗ ਲੱਗਣ ਦੀਆਂ ਘਟਨਾਵਾਂ ਤੋਂ ਬਾਅਦ ਸ਼ੱਕ ਦੀ ਸਥਿਤੀ ਪੈਦਾ ਹੋ ਗਈ ਹੈ।
ਅਮਰੀਕਾ ਦੇ ਓਰੇਗਨ ਸੂਬੇ ਦੇ ਪੋਰਟਲੈਂਡ ਇਲਾਕੇ ਅਤੇ ਵਾਸ਼ਿੰਗਟਨ ਦੇ ਵੈਨਕੂਵਰ ਸ਼ਹਿਰ ਵਿਚ ਬੈਲਟ ਡਰਾਪ ਬਾਕਸਾਂ ਵਿਚ ਅੱਗ ਲੱਗਣ ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ। ਇਹ ਬੈਲਟ ਬਾਕਸ ਚੋਣਾਂ ਤੋਂ ਪਹਿਲਾਂ ਲਈ ਵਰਤੇ ਗਏ ਸਨ, ਜੋ ਕਿ ਵੋਟਾਂ ਨਾਲ ਭਰੇ ਹੋਏ ਸਨ। ਅੱਗ ਲੱਗਣ ਕਾਰਨ ਡੱਬੇ ਸੜ ਕੇ ਸੁਆਹ ਹੋ ਗਏ ਹਨ। ਘਟਨਾ ਦੀ ਗੰਭੀਰਤਾ ਨੂੰ ਦੇਖਦੇ ਹੋਏ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
Many Ballot Boxes Caught Fire Before The Elections In America