ਡੋਨਾਲਡ Trump ਨੇ ਕੀਤੀਆਂ ਨਿਯੁਕਤੀਆਂ, Elon Musk ਤੇ ਵਿਵੇਕ ਰਾਮਾਸਵਾਮੀ ਨੂੰ ਸੌਂਪੀ ਵੱਡੀ ਜ਼ਿੰਮੇਵਾਰੀ
Admin / International
ਲਾਈਵ ਪੰਜਾਬੀ ਟੀਵੀ ਬਿਊਰੋ : ਅਮਰੀਕੀ ਰਾਸ਼ਟਰਪਤੀ ਚੋਣਾਂ ਵਿਚ ਡੋਨਾਲਡ ਟਰੰਪ ਨੇ ਇਤਿਹਾਸਕ ਜਿੱਤ ਹਾਸਲ ਕੀਤੀ ਹੈ। ਇਸ ਤੋਂ ਬਾਅਦ ਟਰੰਪ ਆਪਣੀ ਪ੍ਰਸ਼ਾਸਨਿਕ ਟੀਮ ਬਣਾਉਣ ਲਈ ਅਧਿਕਾਰੀਆਂ ਦੀ ਚੋਣ ਕਰਨ ਵਿਚ ਵੀ ਰੁੱਝੇ ਹੋਏ ਹਨ। ਟਰੰਪ ਨਵੀਂ ਟੀਮ ਬਣਾਉਣ ਵਿਚ ਕੋਈ ਸਮਾਂ ਬਰਬਾਦ ਨਹੀਂ ਕਰ ਰਹੇ ਹਨ। ਟਰੰਪ ਨੇ ਪਹਿਲਾਂ ਅਮਰੀਕਾ ਦਾ ਨਾਅਰਾ ਦਿੱਤਾ ਹੈ। ਉਹ ਅਜਿਹੇ ਲੋਕਾਂ ਦੀ ਚੋਣ ਕਰ ਰਹੇ ਹਨ ਜਿਨ੍ਹਾਂ ਰਾਹੀਂ ਉਹ ਸਰਹੱਦ, ਵਪਾਰ, ਆਰਥ ਵਿਵਸਥਾ ਅਤੇ ਹੋਰ ਖੇਤਰਾਂ ਵਿਚ ਆਪਣੀਆਂ ਨੀਤੀਆਂ ਨੂੰ ਲਾਗੂ ਕਰ ਸਕੇ।
ਐਲਨ ਮਸਕ ਤੇ ਵਿਵੇਕ ਰਾਮਾਸਵਾਮੀ ਨੂੰ ਵਿਭਾਗ
ਡੋਨਾਲਡ ਟਰੰਪ ਨੇ ਬੀਤੇ ਮੰਗਲਵਾਰ ਨੂੰ ਐਲਾਨ ਕੀਤਾ ਕਿ ਟੇਸਲਾ ਦੇ ਮਾਲਕ ਐਲਨ ਮਸਕ ਤੇ ਭਾਰਤੀ-ਅਮਰੀਕੀ ਉਦਯੋਗਪਤੀ ਵਿਵੇਕ ਰਾਮਾਸਵਾਮੀ 'ਡਿਪਾਰਟਮੈਂਟ ਆਫ ਗਵਰਨਮੈਂਟ ਐਫੀਸ਼ੈਂਸੀ' ਜਾਂ DOGE ਦੀ ਅਗਵਾਈ ਕਰਨਗੇ। ਟਰੰਪ ਨੇ ਐਲਾਨ ਕੀਤਾ ਹੈ ਕਿ ਮੈਨੂੰ ਇਹ ਐਲਾਨ ਕਰਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਐਲਨ ਮਸਕ, ਅਮਰੀਕੀ ਦੇਸ਼ ਭਗਤ ਵਿਵੇਕ ਰਾਮਾਸਵਾਮੀ ਦੇ ਨਾਲ ਮਿਲ ਕੇ ਡਿਪਾਰਟਮੈਂਟ ਆਫ ਗਵਰਨਮੈਂਟ ਐਫੀਸ਼ੈਂਸੀ' (ਡੀਓਜੀਈ) ਦੀ ਅਗਵਾਈ ਕਰਨਗੇ। ਰਾਮਾਸਵਾਮੀ ਅਗਲੇ ਸਾਲ 20 ਜਨਵਰੀ ਤੋਂ ਪ੍ਰਭਾਵੀ ਹੋ ਰਹੇ ਟਰੰਪ ਪ੍ਰਸ਼ਾਸਨ ਵਿਚ ਕਿਸੇ ਵੀ ਅਹੁਦੇ 'ਤੇ ਨਿਯੁਕਤ ਕੀਤੇ ਜਾਣ ਵਾਲੇ ਪਹਿਲੀ ਭਾਰਤੀ-ਅਮਰੀਕੀ ਹਨ।
ਟਰੰਪ ਨੇ ਕਿਹਾ ਕਿ ਇਹ ਦੋਵੇਂ ਮਿਲ ਕੇ ਮੇਰੇ ਪ੍ਰਸ਼ਾਸਨ ਲਈ ਸਰਕਾਰੀ ਨੌਕਰਸ਼ਾਹੀ ਨੂੰ ਖਤਮ ਕਰਨ, ਵਾਧੂ ਨਿਯਮਾਂ ਨੂੰ ਘਟਾਉਣ, ਫਾਲਤੂ ਖਰਚਿਆਂ 'ਚ ਕਟੌਤੀ ਕਰਨ ਅਤੇ ਫੈਡਰਲ ਏਜੰਸੀਆਂ ਦਾ ਪੁਨਰਗਠਨ ਕਰਨ ਦਾ ਰਾਹ ਪੱਧਰਾ ਕਰਨਗੇ, ਜੋ ਕਿ ' ਅਮਰੀਕਾ ਬਚਾਓ ਅੰਦੋਲਣ' ਲਈ ਜ਼ਰੂਰੀ ਹੈ। ਉਨ੍ਹਾਂ ਨੇ ਕਿਹਾ ਕਿ ਰਿਪਬਲਿਕਨ ਆਗੂਆਂ ਨੇ ਲੰਬੇ ਸਮੇਂ ਤੋਂ DOGE ਦਾ ਸੁਪਨਾ ਦੇਖਿਆ ਹੈ। 'ਡਿਪਾਰਟਮੈਂਟ ਆਫ ਗਵਰਨਮੈਂਟ ਐਫੀਸ਼ੈਂਸੀ' ਸਰਕਾਰ ਨੂੰ ਬਾਹਰੀ ਸਲਾਹ ਅਤੇ ਮਾਰਗਦਰਸ਼ਨ ਪ੍ਰਦਾਨ ਕਰੇਗਾ ਅਤੇ ਡੇ ਪੱਧਰ 'ਤੇ ਢਾਂਚਾਗਤ ਸੁਧਾਰ ਕਰਨ ਲਈ ਵ੍ਹਾਈਟ ਹਾਊਸ ਅਤੇ ਪ੍ਰਬੰਧਨ ਅਤੇ ਬਜਟ ਦੇ ਦਫ਼ਤਰ ਦੇ ਨਾਲ ਸਾਂਝੇਦਾਰੀ ਕਰੇਗਾ। ਸਰਕਾਰ ਵਿਚ ਅਜਿਹੇ ਉਦਯੋਗਿਕ ਦਿ੍ਸ਼ਟੀਕੋਣ ਪੈਦਾ ਕਰੇਗਾ ਜੋ ਪਹਿਲਾਂ ਕਦੀ ਨਹੀਂ ਦੇਖਿਆ ਹੋਵੇਗਾ।
Appointments Made By Donald Trump Big Responsibility Assigned To Elon Musk And Vivek Ramaswamy