China ਨੇ ਨਾਬਾਲਗਾਂ ਦੇ video games ਖੇਡਣ 'ਤੇ ਲਗਾਈ ਸਮੇਂ ਦੀ ਪਾਬੰਦੀ, ਜਾਣੋ ਕਿਉਂ ਲੈਣਾ ਪਿਆ ਫ਼ੈਸਲਾ
Admin / International
ਲਾਈਵ ਪੰਜਾਬੀ ਟੀਵੀ ਬਿਊਰੋ : ਚੀਨ ਨੇ ਨਾਬਾਲਗਾਂ 'ਤੇ ਆਨਲਾਈਨ ਗੇਮ ਖੇਡਣ 'ਤੇ ਸਖਤ ਪਾਬੰਦੀਆਂ ਲਾਗੂ ਕੀਤੀਆਂ ਹਨ ਪਰ ਬੱਚੇ ਇਨ੍ਹਾਂ ਪਾਬੰਦੀਆਂ ਤੋਂ ਬਚਣ ਲਈ ਨਵੇਂ-ਨਵੇਂ ਤਰੀਕੇ ਲੱਭ ਲੈਂਦੇ ਹਨ। ਇਹ ਸਥਿਤੀ ਆਸਟ੍ਰੇਲੀਆ ਸਮੇਤ ਹੋਰਨਾਂ ਦੇਸ਼ਾਂ ਲਈ ਵੀ ਇਕ ਮਹੱਤਵਪੂਰਨ ਸਬਕ ਹੈ, ਜਿੱਥੇ ਸੋਸ਼ਲ ਮੀਡੀਆ ਅਤੇ ਗੇਮਿੰਗ ਦੀ ਵਰਤੋਂ 'ਤੇ ਕੰਟਰੋਲ ਵਧਾਉਣ ਦੀਆਂ ਯੋਜਨਾਵਾਂ ਬਣਾਈਆਂ ਜਾ ਰਹੀਆਂ ਹਨ। ਚੀਨ ਨੇ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੇ ਵੀਡੀਓ ਗੇਮ ਖੇਡਣ ਦੇ ਸਮੇਂ ਨੂੰ ਬੇਹੱਦ ਸੀਮਤ ਕਰ ਦਿੱਤਾ ਹੈ।
2019 ਦੇ ਨਿਯਮ
ਰੋਜ਼ਾਨਾ 90 ਮਿੰਟ।
ਸ਼ਨੀਵਾਰ ਤੇ ਛੁੱਟੀਆਂ ਵਿਚ 3 ਘੰਟੇ।
ਰਾਤ 10 ਵਜੇ ਤੋਂ ਸਵੇਰੇ 8 ਵਜੇ ਤੱਕ ਖੇਡਣ ਦੀ ਪੂਰੀ ਮਨਾਹੀ।
2021 ਸੋਧਾਂ
- ਸਿਰਫ ਸ਼ੁੱਕਰਵਾਰ, ਸ਼ਨੀਵਾਰ, ਐਤਵਾਰ ਤੇ ਜਨਤਕ ਛੁੱਟੀਆਂ 'ਤੇ 8 ਤੋਂ 9 ਵਜੇ ਤੱਕ ਦੀ ਇਜਾਜ਼ਤ।
2023 ਦਾ ਵਿਸਤਾਰ
- ਇਹ ਨਿਯਮ ਵੀਡੀਓ-ਸ਼ੇਅਰਿੰਗ ਸਾਈਟਾਂ, ਲਾਈਵ ਸਟ੍ਰੀਮਿੰਗ ਪਲੇਟਫਾਰਮਾਂ ਤੇ ਸੋਸ਼ਲ ਮੀਡੀਆ 'ਤੇ ਵੀ ਲਾਗੂ ਕੀਤਾ ਗਿਆ।
ਪਾਬੰਦੀਆਂ ਨੂੰ ਲਾਗੂ ਕਰਨ ਦੇ ਉਪਾਅ
ਚੀਨੀ ਸਰਕਾਰ ਅਤੇ ਤਕਨੀਕੀ ਕੰਪਨੀਆਂ ਨਿਯਮਾਂ ਦੀ ਪਾਲਣਾ ਲਈ ਤਕਨੀਕੀ ਹੱਲ ਲਾਗੂ ਕਰ ਰਹੀਆਂ ਹਨ ਕਿ ਖਿਡਾਰੀਆਂ ਨੂੰ ਆਪਣਾ ਅਸਲੀ ਨਾਮ ਅਤੇ ਪਛਾਣ ਪੱਤਰ ਪੇਸ਼ ਕਰਨਾ ਹੁੰਦਾ ਹੈ। ਕੁਝ ਗੇਮ ਪਲੇਟਫਾਰਮਾਂ ਵਿਚ ਚਿਹਰੇ ਦੀ ਪਛਾਣ ਦੁਆਰਾ ਉਮਰ ਦੀ ਪੁਸ਼ਟੀ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ, ਮੋਬਾਈਲ ਡਿਵਾਈਸ ਨਿਰਮਾਤਾਵਾਂ ਅਤੇ ਐਪ ਸਟੋਰਾਂ ਨੇ 'ਮਾਈਨਰ ਮੋਡ' ਲਾਂਚ ਕੀਤਾ, ਜੋ ਨਾਬਾਲਗਾਂ ਦੇ ਗੇਮਿੰਗ ਸਮੇਂ ਨੂੰ ਸੀਮਤ ਕਰਦਾ ਹੈ।
ਚੀਨ ਵਿਚ ਸਖ਼ਤ ਨਿਯਮਾਂ ਦੇ ਬਾਵਜੂਦ ਨਾਬਾਲਗ ਇਨ੍ਹਾਂ ਤੋਂ ਬਚਣ ਲਈ ਵੱਖ-ਵੱਖ ਤਰੀਕੇ ਅਪਣਾਉਂਦੇ ਹਨ ਜਿਵੇਂ :-
- ਉਹ ਫਰਜ਼ੀ ਖਾਤਾ ਬਣਾ ਰਹੇ ਹਨ ਅਤੇ ਵੱਡੇ ਰਿਸ਼ਤੇਦਾਰਾਂ ਜਾਂ ਦੋਸਤਾਂ ਦੇ ਨਾਂ 'ਤੇ ਖਾਤੇ ਰਜਿਸਟਰ ਕਰ ਰਹੇ ਹਨ।
- ਪਾਬੰਦੀਆਂ ਤੋਂ ਬਚਣ ਲਈ ਬੱਚਿਆਂ ਨੂੰ ਖਾਤੇ ਕਿਰਾਏ 'ਤੇ ਦਿੱਤੇ ਜਾਂਦੇ ਹਨ।
- ਚਿਹਰੇ ਦੀ ਪਛਾਣ ਤਕਨੀਕ ਨੂੰ ਵੱਡੇ ਲੋਕਾਂ ਦੀਆਂ ਤਸਵੀਰਾਂ ਨਾਲ ਮਾਤ ਦੇਣਾ।
- ਇਹਨਾਂ ਉਪਾਵਾਂ ਨੇ ਗੋਪਨੀਯਤਾ ਅਤੇ ਸੁਰੱਖਿਆ ਚਿੰਤਾਵਾਂ ਨੂੰ ਜਨਮ ਦਿੱਤਾ ਹੈ।
- ਅਕਾਊਂਟ ਕਿਰਾਏ 'ਤੇ ਦੇਣ ਦੀ ਪ੍ਰਕਿਰਿਆ 'ਚ ਧੋਖਾਧੜੀ ਦੇ ਕਈ ਮਾਮਲੇ ਸਾਹਮਣੇ ਆਏ ਹਨ।
- ਇਕ ਘਟਨਾ ਵਿਚ ਲਗਪਗ 3,000 ਨਾਬਾਲਗਾਂ ਤੋਂ 86,000 ਯੂਆਨ (ਲਗਭਗ $18,500) ਠੱਗੇ ਗਏ।
China Imposes Time Limit On Minors Playing Video Games