Jimmy Carter Passed Away - ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਜਿੰਮੀ ਕਾਰਟਰ ਦਾ ਦੇਹਾਂਤ, 100 ਸਾਲ ਦੀ ਉਮਰ 'ਚ ਲਿਆ ਆਖਰੀ ਸਾਹ
Admin / International
ਲਾਈਵ ਪੰਜਾਬੀ ਟੀਵੀ ਬਿਊਰੋ : ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਜਿੰਮੀ ਕਾਰਟਰ ਦਾ ਐਤਵਾਰ ਨੂੰ 100 ਸਾਲ ਦੀ ਉਮਰ ਵਿਚ ਦੇਹਾਂਤ ਹੋ ਗਿਆ। ਉਹ ਹੁਣ ਤੱਕ ਦੇ ਸਭ ਤੋਂ ਬਜ਼ੁਰਗ ਜੀਵਿਤ ਰਹਿਣ ਵਾਲੇ ਅਮਰੀਕੀ ਰਾਸ਼ਟਰਪਤੀ ਸਨ। ਉਹ ਭਾਰਤ ਦਾ ਦੌਰਾ ਕਰਨ ਵਾਲੇ ਤੀਜੇ ਅਮਰੀਕੀ ਰਾਸ਼ਟਰਪਤੀ ਵੀ ਸਨ। ਕਾਰਟਰ ਦੀ ਦਿਹਾਂਤ ਘਰ ਜਾਰਜੀਆ ਵਿਚ ਹੋਇਆ। ਉਹ ਚਮੜੀ ਦੇ ਕੈਂਸਰ (ਮੇਲਾਨੋਮਾ) ਤੋਂ ਪੀੜਤ ਸੀ, ਜੋ ਉਨ੍ਹਾਂ ਦੇ ਜਿਗਰ ਅਤੇ ਦਿਮਾਗ ਵਿਚ ਫੈਲ ਗਿਆ ਸੀ।
ਉਨ੍ਹਾਂ ਨੇ ਇਲਾਜ ਬੰਦ ਕਰ ਦਿੱਤਾ ਸੀ ਅਤੇ ਘਰ ਵਿਚ ਦੇਖਭਾਲ ਅਧੀਨ ਸੀ। ਉਨ੍ਹਾਂ ਦੀ ਮੌਤ ਦੀ ਜਾਣਕਾਰੀ ਅਟਲਾਂਟਾ ਸਥਿਤ ਕਾਰਟਰ ਸੈਂਟਰ ਨੇ ਦਿੱਤੀ। ਉਨ੍ਹਾਂ ਦੇ ਬੇਟੇ ਚਿੱਪ ਕਾਰਟਰ ਨੇ ਕਿਹਾ ਕਿ ਮੇਰੇ ਪਿਤਾ ਮੇਰੇ ਲਈ ਤੇ ਉਨ੍ਹਾਂ ਸਾਰਿਆਂ ਲਈ ਹੀਰੋ ਸੀ ਜੋ ਸ਼ਾਂਤੀ, ਮਨੁੱਖੀ ਅਧਿਕਾਰਾਂ ਅਤੇ ਨਿਰਸਵਾਰਥ ਪਿਆਰ ਵਿਚ ਵਿਸ਼ਵਾਸ ਰੱਖਦੇ ਹਨ। ਉਨ੍ਹਾਂ ਨੇ ਲੋਕਾਂ ਨੂੰ ਆਪਸ ਵਿਚ ਜੋੜ ਕੇ ਪੂਰੀ ਦੁਨੀਆ ਨੂੰ ਸਾਡਾ ਪਰਿਵਾਰ ਬਣਾ ਦਿੱਤਾ।
Jimmy Carter Passed Away Former US President Jimmy Carter Passes Away Took His Last Breath At The Age Of 100