Air Flight Missing- 10 ਲੋਕਾਂ ਨੂੰ ਲੈ ਕੇ ਜਾ ਰਿਹਾ ਜਹਾਜ਼ ਹਵਾ 'ਚ ਲਾਪਤਾ, ਤਲਾਸ਼ੀ ਮੁਹਿੰਮ ਜਾਰੀ
Admin / International
ਲਾਈਵ ਪੰਜਾਬੀ ਟੀਵੀ ਬਿਊਰੋ : ਅਮਰੀਕਾ 'ਚ ਬੇਰਿੰਗ ਏਅਰ ਦਾ ਜਹਾਜ਼ 10 ਲੋਕਾਂ ਨੂੰ ਲੈ ਕੇ ਅਚਾਨਕ ਲਾਪਤਾ ਹੋ ਗਿਆ। ਜਹਾਜ਼ ਲੋਕਾਂ ਨੂੰ ਲੈ ਕੇ ਅਲਾਸਕਾ ਜਾ ਰਿਹਾ ਸੀ। ਇਹ ਜਹਾਜ਼ ਵੀਰਵਾਰ ਦੁਪਹਿਰ ਨੂੰ ਲਾਪਤਾ ਹੋ ਗਿਆ ਸੀ। ਫਲਾਈਟ ਟਰੈਕਿੰਗ ਵੈੱਬਸਾਈਟ ਫਲਾਈਟਰਡਾਰ ਦੇ ਅੰਕੜਿਆਂ ਮੁਤਾਬਕ ਜਹਾਜ਼ ਨੇ ਸਥਾਨਕ ਸਮੇਂ ਮੁਤਾਬਕ ਦੁਪਹਿਰ 2:37 'ਤੇ ਅਲਾਸਕਾ ਦੇ ਅਨਲਾਕਲੀਟ ਤੋਂ ਉਡਾਣ ਭਰੀ ਅਤੇ 3:16 'ਤੇ ਰਡਾਰ ਤੋਂ ਗਾਇਬ ਹੋ ਗਿਆ। ਇਹ ਜਹਾਜ਼ ਸੇਸਨਾ 208ਬੀ ਗ੍ਰੈਂਡ ਕੈਰਾਵੈਨ ਸੀ, ਜਿਸ ਵਿਚ ਪਾਇਲਟ ਸਮੇਤ 10 ਯਾਤਰੀ ਸਵਾਰ ਸਨ।
ਅਲਾਸਕਾ ਡਿਪਾਰਟਮੈਂਟ ਆਫ ਪਬਲਿਕ ਸੇਫਟੀ ਮੁਤਾਬਕ ਖੋਜ ਜਾਰੀ ਹੈ। ਹਾਲਾਂਕਿ ਖਰਾਬ ਮੌਸਮ ਕਾਰਨ ਹਵਾਈ ਖੋਜ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਸਰਚ ਆਪਰੇਸ਼ਨ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਬਰਫਬਾਰੀ ਅਤੇ ਤੂਫਾਨੀ ਮੌਸਮ ਕਾਰਨ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
Air Flight Missing