ਸੈਂਟਰਲ America 'ਚ ਫਸੇ ਲੋਕਾਂ ਦੇ ਹੱਕ 'ਚ ਨਿੱਤਰੇ ਅਮਰੀਕਾ ਰਹਿੰਦੇ ਪੰਜਾਬੀ
Admin / International
ਗੁਰਪ੍ਰੀਤ ਸਿੰਘ ਧੰਜੂ, ਸਿਆਟਲ ਵਾਸ਼ਿੰਗਟਨ : ਅਮਰੀਕਾ ਵਿਚ ਟਰੰਪ ਦੀ ਸਰਕਾਰ ਆਉਂਦੇ ਸਾਰ ਹੀ ਸਾਰੇ ਗੈਰ-ਕਾਨੂੰਨੀ ਲੋਕਾਂ ਨੂੰ ਵਾਪਿਸ ਉਨ੍ਹਾਂ ਦੇ ਦੇਸ਼ ਭੇਜ ਰਹੀ ਹੈ ਤੇ ਸਾਰੇ ਬਾਰਡਰ ਵੀ ਸੀਲ ਕਰ ਦਿੱਤੇ ਹਨ। ਇਸੇ ਦੌਰਾਨ ਬਹੁਤ ਸਾਰੇ ਲੋਕ ਸੈਂਟਰਲ ਅਮਰੀਕਾ ਜਿਵੇਂ ਮੈਕਸੀਕੋ, ਗੁਰਟੇਮਾਲਾ, ਏਲਸਾਲਵਾਡੋਰ, ਨਿਕਰਾਰਾਗੁਆ, ਕੋਸਟੋ ਰਿਕਾ, ਪਨਾਮਾ ਆਦਿ ਵਿਚ ਫਸ ਗਏ ਜੋ ਅਮਰੀਕਾ ਨਹੀਂ ਜਾ ਸਕਦੇ ਤੇ ਨਾ ਹੀ ਪਿੱਛੇ ਇੰਡੀਆ ਜਾ ਸਕਦੇ ਕਿਉਂਕਿ ਓਨਾ ਕੋਲ ਪੇਪਰਵਰਕ ਤੇ ਪੈਸਾ ਕੁਝ ਵੀ ਨਹੀਂ ਰਿਹਾ।
ਇਸ ਕਾਰਵਾਈ ਖਿਲਾਫ ਸੈਂਟਰਲ ਅਮਰੀਕਾ 'ਚ ਫਸੇ ਲੋਕਾਂ ਦੇ ਹੱਕ 'ਚ ਅਮਰੀਕਾ ਰਹਿੰਦੇ ਪੰਜਾਬੀਆਂ ਨੇ ਆਵਾਜ਼ ਚੁੱਕੀ ਹੈ। ਕੋਂਸਲਲੇਟ ਜਨਰਲ ਆਫ ਇੰਡੀਅਨ ਸਿਆਟਲ ਆਫ਼ਿਸ ਨਾਲ ਮੁਲਾਕਾਤ ਕੀਤੀ। ਜਿਨ੍ਹਾਂ ਨੇ ਹਰ ਤਰ੍ਹਾਂ ਦੀ ਮਦਦ ਦਾ ਭਰੋਸਾ ਦਿੱਤਾ। ਇਸ ਦੌਰਾਨ ਹਰਜੀ ਪਾਲ ਸਿੰਘ (ਹੈਰੀ ), ਹਰਪ੍ਰੀਤ ਪਰਮਾਰ, ਜਗਦੇਵ ਸਿੰਘ ਸੰਧੂ ਤੇ ਹੋਰ ਹਾਜ਼ਰ ਸਨ।
ਅਮਰੀਕਾ ਰਹਿੰਦੇ ਪੰਜਾਬੀ ਸਾਹਮਣੇ ਆਏ ਹਨ ਜਿਨ੍ਹਾਂ ਇਕ ਗਰੁੱਪ ਬਣਿਆ ਹੈ ਜਿਸ ਵਿਚ ਉਨ੍ਹਾਂ ਵੱਲੋਂ ਇਕ ਹੈਲਪਲਾਈਨ ਨੰਬਰ 206-604-2200 (ਨੰਬਰ ਫਲੈਸ਼ ਆਨ ਸਕਰੀਨ) ਜਿਸ ਨਾਲ ਉਹ ਉਨ੍ਹਾਂ ਲੋਕਾਂ ਦੀ ਮਦਦ ਕਰ ਸਕਦੇ ਹਨ ਜਿਨ੍ਹਾਂ ਨੂੰ ਸੈਂਟਰਲ ਅਮਰੀਕਾ ਵਿਚ ਖਾਣ-ਪੀਣ ਕੱਪੜੇ ਜਾਂ ਹੋਰ ਵਸਤਾਂ ਦੀ ਜ਼ਰੂਰਤ ਪੂਰਾ ਕਰ ਸਕਦੇ ਹਨ।
ਐਡਮ ਸਮਿੱਥ ਨੇ ਪੱਗ ਦੇ ਸਤਿਕਾਰ ਦਾ ਦਿੱਤਾ ਭਰੋਸਾ
ਸਿਆਟਲ ਦੇ ਪੰਜਾਬੀਆਂ ਦਾ ਇਕ ਇੱਕਠ ਸੋਮਵਾਰ ਨੂੰ ਕਾਂਗਰਸ ਮੇਨ ਐਡਮ ਸਮਿੱਥ ਨੂੰ ਵੀ ਮਿਲਿਆ ਜਿਸ ਵਿਚ ਇੰਡਿਆ ਭੇਜੇ ਗਏ ਲੋਕਾਂ ਵਿਚ ਕੁਝ ਸਿੱਖ ਨੌਜਵਾਨਾਂ ਨੂੰ ਬਿਨਾਂ ਪੱਗਾਂ ਜਹਾਜ਼ਾਂ ਵਿਚ ਬੈਠਾਂ ਕੇ ਹੱਥ ਪੈਰ ਬੰਨ੍ਹੇ ਭੇਜੇ ਗਏ ਸਨ ਤੇ ਅਜਿਹੇ ਅਣਮਨੁੱਖੀ ਵਰਤਾਰੇ ਤੋਂ ਜਾਣੂ ਕਰਵਾਇਆ ਗਿਆ ਤੇ ਮੰਗ ਪੱਤਰ ਵੀ ਦਿੱਤਾ ਜਿਸ ਤੋਂ ਬਾਅਦ ਕਾਂਗਰਸ ਮੇਨ ਐਡਮ ਸਮਿੱਥ ਨੇ ਪੱਗ ਦੇ ਸਤਿਕਾਰ ਦਾ ਦਿੱਤਾ ਭਰੋਸਾ।
Punjabis Living In America Stand Up For People Stranded In Central America