ਪੰਜਾਬ ਵਿੱਚ ਸ਼ੁੱਕਰਵਾਰ ਨੂੰ ਰਹੇਗੀ ਛੁੱਟੀ, ਸਕੂਲ-ਕਾਲਜ ਅਤੇ ਸਰਕਾਰੀ ਦਫ਼ਤਰ ਰਹਿਣਗੇ ਬੰਦ PM ਮੋਦੀ ਦੀ ਅਪੀਲ- ਲੋੜ ਨਾ ਹੋਵੇ ਤਾਂ ਸੋਨਾ ਨਾ ਖਰੀਦੋ, 7.8% ਜੀਡੀਪੀ ਵਿਕਾਸ 'ਤੇ ਦੇਸ਼ ਨੂੰ ਦਿੱਤੀ ਵਧਾਈ ਪਠਾਨਕੋਟ ਦੇ 24 ਸਾਲਾ ਨੌਜਵਾਨ ਦਾ ਕੈਨੇਡਾ ’ਚ ਗੋਲੀ ਮਾਰ ਕੇ ਕਤਲ ਲਿਓਨਲ ਮੇਸੀ ਨੇ ਅੰਤਰਰਾਸ਼ਟਰੀ ਫੁੱਟਬਾਲ ਤੋਂ ਸੰਨਿਆਸ ਲੈ ਲਿਆ Lionel Messi Retires ਮੁੱਖਵਾਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ 01-09-2026 ਲੋਕਾਂ ਦਾ ਪੈਸਾ ਲੋਕਾਂ ਨੂੰ ਮੋੜ ਰਹੀ ਹੈ ਆਪ ਸਰਕਾਰ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਗਾਇਕ ਅੰਕਿਤ ਬਾਲੀਆਨ ਕਤਲ ਕਾਂਡ ਦੇ ਦੋ ਮੁਲਜ਼ਮਾਂ ਨੂੰ ਪੁਲਿਸ ਨੇ ਮੁਕਾਬਲੇ ਵਿੱਚ ਮਾਰ ਦਿੱਤਾ ਜਾਲੰਧਰ ਪੁਲਿਸ ਦੀ ਹੁੱਕਾ ਬਾਰ ਵਿੱਚ ਛਾਪੇਮਾਰੀ, ਗਹਿਣੇ ਅਤੇ 10 ਲੱਖ ਕੈਸ਼ ਸਮੇਤ ਇੱਕ ਮੁਲਜ਼ਮ ਗ੍ਰਿਫ਼ਤਾਰ ਜਾਲੰਧਰ Meriton Hotel ਫਿਰ ਵਿਵਾਦਾਂ ਵਿੱਚ, ਪਾਰਟੀ ਦੌਰਾਨ ਬਾਊਂਸਰਾਂ ਉੱਤੇ ਮਾਰਪੀਟ ਦੇ ਦੋਸ਼ ਜਾਲੰਧਰ ਪੁਲਿਸ ਕਮਿਸ਼ਨਰ ਐਕਸ਼ਨ ਵਿੱਚ, SHO ਜੈਇੰਦਰ ਨੂੰ ਕੀਤਾ ਲਾਈਨ ਹਾਜ਼ਿਰ

Federal elections in Canada- ਕੈਨੇਡਾ 'ਚ ਫੈਡਰਲ ਚੋਣਾਂ 28 ਨੂੰ; ਵੋਟਰਾਂ ਨੂੰ ਲੁਭਾਉਣ 'ਚ ਜੁਟੀਆਂ ਸਿਆਸੀ ਪਾਰਟੀਆਂ

Federal-Elections-In-Canada-Fede


Admin / International

ਸਰੀ (ਸੁਰਿੰਦਰ ਸਿੰਘ ਬੱਬੂ) : ਕੈਨੇਡਾ ਵਿਚ ਫੈਡਰਲ ਚੋਣਾਂ 28 ਅਪ੍ਰੈਲ ਨੂੰ ਹੋਣ ਜਾ ਰਹੀਆਂ ਹਨ ਅਤੇ ਫੈਡਰਲ ਚੋਣਾਂ ਲਈ ਹਰ ਪਾਰਟੀ ਵੱਲੋਂ ਵੋਟਰਾਂ ਨੂੰ ਲੁਭਾਉਣ ਲਈ ਵਾਅਦੇ ਕੀਤੇ ਜਾ ਰਹੇ ਹਨ। ਹਰ ਪਾਰਟੀ ਵਲੋਂ ਕਈ ਚੋਣ ਵਾਅਦੇ ਕੀਤੇ ਜਾ ਰਹੇ ਹਨ ਪਰ ਕਿਸੇ ਵੀ ਪਾਰਟੀ ਵੱਲੋਂ ਇਹ ਸਪੱਸ਼ਟ ਨਹੀਂ ਕੀਤਾ ਗਿਆ ਕਿ ਉਹ ਇਹ ਪੈਸਾ ਲਿਆਉਣਗੀਆਂ ਕਿਥੋਂ ? ਜਦੋਂ ਕਿ ਰਿਪੋਰਟਾਂ ਅਨੁਸਾਰ ਕੈਨੇਡਾ ਸਿਰ ਪਹਿਲਾਂ ਹੀ ਕਰਜ਼ਾ 14.4 ਬਿਲੀਅਨ ਤੱਕ ਪਹੁੰਚ ਚੁੱਕਾ ਹੈ। ਜਿਸ ਦਾ ਅਰਥ ਹੈ ਕਿ ਹਰ ਦਿਨ ਕਰੀਬ 136.7 ਮਿਲੀਅਨ ਡਾਲਰ ਕਰਜ਼ੇ ‘ਤੇ ਵਿਆਜ਼ ਲੱਗ ਰਿਹਾ ਹੈ।


ਕਰਜ਼ੇ ਦੀ ਵਾਧਾ ਦਰ 'ਤੇ ਵਿੱਤ ਮਾਹਿਰ ਚਿੰਤਤ


ਇਸ ਕਰਜ਼ੇ ਦੀ ਵਾਧਾ ਦਰ 'ਤੇ ਵਿੱਤ ਮਾਹਿਰਾਂ ਨੇ ਚਿੰਤਾ ਜਤਾਈ ਹੈ, ਕਿਉਂਕਿ ਇਹ ਨਵੇਂ ਵਿੱਤ ਵਰ੍ਹੇ ਦੇ ਬਜਟ ਅਤੇ ਸਰਕਾਰੀ ਖਰਚਿਆਂ ਲਈ ਵੱਡੀ ਚੁਣੌਤੀਆਂ ਖੜ੍ਹੀਆਂ ਹੋ ਸਕਦੀਆਂ ਹਨ। ਵਿੱਤੀ ਵਿਭਾਗ ਅਨੁਸਾਰ, ਸਰਕਾਰ ਵੱਲੋਂ ਕੁਝ ਨਵੇਂ ਆਮਦਨ ਸਰੋਤ 'ਤੇ ਪਾਬੰਦੀਆਂ ਵੀ ਲਗਾਈਆਂ ਜਾ ਰਹੀਆਂ ਹਨ, ਤਾਂ ਜੋ ਇਹ ਕਰਜ਼ੇ ਦੀ ਗਤੀ ਨੂੰ ਹੌਲੀ ਕੀਤਾ ਜਾ ਸਕੇ ਪਰ ਇਹ ਕਾਫ਼ੀ ਨਹੀਂ। ਹਮੇਸ਼ਾ ਦੀ ਤਰ੍ਹਾਂ ਪਾਰਟੀਆਂ ਵੱਲੋਂ ਵਾਅਦੇ ਤਾਂ ਕੀਤੇ ਜਾਂਦੇ ਹਨ ਪਰ ਕੋਈ ਵੀ ਸਮੇਂ-ਸੀਮਾਂ ਨਿਰਧਾਰਤ ਨਹੀਂ ਕੀਤੀ ਜਾਂਦੀ ਕਿ ਇਹ ਵਾਅਦੇ ਪੂਰੇ ਕਦੋਂ ਤੱਕ ਕੀਤੇ ਜਾਣਗੇ।


ਲਿਬਰਲ ਪਾਰਟੀ ਆਗੂ ਮਾਰਕ ਕਾਰਨੀ ਨੇ 'ਮੱਧ-ਵਰਗ-ਟੈਕਸ ਕਟੌਤੀ' ਦਾ ਕੀਤਾ ਐਲਾਨ


ਲਿਬਰਲ ਪਾਰਟੀ ਆਗੂ ਮਾਰਕ ਕਾਰਨੀ ਨੇ ਔਟਵਾ ਵਿਚ ਚੋਣ ਮੁਹਿੰਮ ਦੀ ਸ਼ੁਰੂਆਤ ਕਰਦਿਆਂ 'ਮੱਧ-ਵਰਗ-ਟੈਕਸ ਕਟੌਤੀ' ਦਾ ਐਲਾਨ ਕੀਤਾ। ਉਨ੍ਹਾਂ ਮੁਤਾਬਕ, ਲਿਬਰਲ ਸਰਕਾਰ ਟੈਕਸ ਦਰਾ ‘ਤੇ 1 ਫੀਸਦੀ ਦੀ ਕਟੌਤੀ ਕਰੇਗੀ, ਜਿਸ ਨਾਲ ਦੋ-ਕਮਾਈ ਵਾਲੇ ਪਰਿਵਾਰ ਸਾਲਾਨਾ 825 ਡਾਲਰ ਤੱਕ ਦੀ ਬਚਤ ਕਰ ਸਕਣਗੇ। ਲਿਬਰਲ ਪਾਰਟੀ ਨੇ ਦਾਅਵਾ ਕੀਤਾ ਕਿ 22 ਮਿਲੀਅਨ ਤੋਂ ਵੱਧ ਕੈਨੇਡੀਅਨ ਇਸ ਟੈਕਸ ਕਟੌਤੀ ਦਾ ਲਾਭ ਉਠਾਉਣਗੇ। ਕਾਰਨੀ ਨੇ ਕਿਹਾ ਕਿ “ਸਾਡਾ ਆਟੋ ਸੈਕਟਰ ਹਮੇਸ਼ਾ ਸਾਡੇ ਦੇਸ਼ ਲਈ ਮੌਜੂਦ ਰਿਹਾ ਹੈ, ਇਸ ਲਈ ਅਨਿਸ਼ਚਿਤਤਾ ਅਤੇ ਲੋੜ ਦੇ ਇਸ ਸਮੇਂ ਵਿਚ, ਕੈਨੇਡਾ ਸਾਡੇ ਆਟੋ ਵਰਕਰਾਂ ਲਈ ਮੌਜੂਦ ਰਹੇਗਾ।

ਕੰਜ਼ਰਵਟਿਵ ਪਾਰਟੀ ਆਗੂ ਪੀਅਰ ਪੌਲੀਵੀਅਰ ਨੇ ਵੀ ਚੋਣ ਮੁਹਿੰਮ ਦੀ ਸ਼ੁਰੂਆਤੀ ਦਿਨ ਇਕ ਵੱਡਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਜੇਕਰ ਕੰਜ਼ਰਵਟਿਵ ਸਰਕਾਰ ਬਣੀ ਤਾਂ ਉਹ ਪਹਿਲੀ ਦੇ ਆਧਾਰ ‘ਤੇ ਟੈਕਸ ਦਰਾ 15% ਤੋਂ ਘਟਾ ਕੇ 12.75% ਕਰ ਦੇਣਗੇ। ਇਸ ਨਾਲ ਇਕ ਆਮ ਕੈਨੇਡੀਅਨ, ਜੋ 57,000 ਡਾਲਰ ਸਾਲਾਨਾ ਕਮਾਈ ਕਰਦਾ ਹੈ, ਉਹ ਲਗਪਗ 900 ਡਾਲਰ ਬਚਾ ਸਕੇਗਾ। ਦੋ-ਕਮਾਈ ਵਾਲੇ ਪਰਿਵਾਰ ਲਈ ਇਹ ਬਚਤ 1,800 ਡਾਲਰ ਤੱਕ ਹੋ ਸਕਦੀ ਹੈ।

ਕੰਜ਼ਰਵੇਟਿਵ ਲੀਡਰ ਪੀਅਰ ਪੌਲੀਐਵ ਦੀ ਕੈਂਪੇਨ ਦਾ ਮੁੱਖ ਟਾਰਗੇਟ ਕੰਮ ਕਰ ਰਹੇ ਸੀਨੀਅਰ ਹਨ। ਉਹ ਇਹ ਵਾਅਦਾ ਕਰ ਰਹੇ ਹਨ ਕਿ ਟੈਕਸ ਭਰਨ ਤੋਂ ਪਹਿਲਾਂ ਸੀਨੀਅਰਾਂ ਦੀ ਕਮਾਈ ਵਿੱਚ 10,000 ਡਾਲਰ ਦਾ ਵਾਧਾ ਹੋ ਸਕੇਗਾ।

ਯੋਜਨਾ ਮੁਤਾਬਕ, ਪਾਰਟੀ ਦਾ ਕਹਿਣਾ ਹੈ ਕਿ ਜਿਨ੍ਹਾਂ ਸੀਨੀਅਰਾਂ ਦੀ ਸਾਲਾਨਾ ਆਮਦਨ 42,000 ਡਾਲਰ ਤੋਂ ਘੱਟ ਹੈ, ਉਹ ਹੁਣ ਟੈਕਸ ਦੇ ਬਿਨਾਂ 34,000 ਡਾਲਰ ਤੱਕ ਕਮਾਈ ਕਰ ਸਕਣਗੇ, ਜਿਸ ਨਾਲ ਉਹਨਾਂ ਨੂੰ ਸਾਲਾਨਾ 1,300 ਡਾਲਰ ਤੱਕ ਦੀ ਬਚਤ ਹੋਵੇਗੀ।


ਐਨਡੀਪੀ ਵੱਲੋਂ ਟੈਕਸ 'ਚ ਰਾਹਤ ਦੇਣ ਦਾ ਪ੍ਰਸਤਾਵ ਪੇਸ਼


ਐਨ.ਡੀ.ਪੀ. ਨੇ ਆਪਣੇ ਫੈਡਰਲ ਚੋਣ ਮੈਨਫੈਸਟੋ ਵਿਚ ਆਮਦਨ ‘ਤੇ ਲਾਗੂ ਟੈਕਸ ‘ਚ ਰਾਹਤ ਦੇਣ ਦਾ ਪ੍ਰਸਤਾਵ ਪੇਸ਼ ਕੀਤਾ ਹੈ। ਜਿਸ ਵਿਚ ਬੇਸਿਕ ਪਰਸਨਲ ਅਮਾਊਂਟ ਵਿਚ ਵਾਧਾ, ਜ਼ਰੂਰੀ ਚੀਜ਼ਾਂ ‘ਤੇ ਜੀਐਸਟੀ ਹਟਾਉਣ ਅਤੇ ਸਮਾਜਿਕ ਭਲਾਈ ਯੋਜਨਾਵਾਂ ਨੂੰ ਵਧਾਉਣ ਜਿਹੇ ਐਲਾਨ ਕੀਤੇ ਹਨ।

ਕੈਨੇਡਾ ਵਿਚ ਬੇਸਿਕ ਪਰਸਨਲ ਅਮਾਊਂਟ ਉਹ ਰਕਮ ਹੁੰਦੀ ਹੈ, ਜਿਸ ਤੋਂ ਹੇਠਾਂ ਕਿਸੇ ਵਿਅਕਤੀ ਨੂੰ ਟੈਕਸ ਨਹੀਂ ਦੇਣਾ ਪੈਂਦਾ। ਇਸ ਸਮੇਂ, ਇਹ 16,129 ਡਾਲਰ ਹੈ, ਪਰ ਐਨਡੀਪੀ ਇਸ ਨੂੰ ਵਧਾ ਕੇ 19,500 ਡਾਲਰ ਕਰਨ ਦੀ ਯੋਜਨਾ ਐਲਾਨੀ ਹੈ।

ਐਨਡੀਪੀ ਆਗੂ ਜਗਮੀਤ ਸਿੰਘ ਨੇ ਕਿਹਾ ਹੈ ਕਿ ਇਸ ਤਬਦੀਲੀ ਨਾਲ ਔਸਤ ਕੈਨੇਡੀਅਨ ਨਾਗਰਿਕ ਨੂੰ ਵਧੀਕ ਰਾਹਤ ਮਿਲੇਗੀ, ਖਾਸ ਕਰਕੇ ਉਹ ਲੋਕ ਜੋ 177,882 ਡਾਲਰ ਤੱਕ ਦੀ ਆਮਦਨ ਕਰਦੇ ਹਨ। ਇਨ੍ਹਾਂ ਵਿਅਕਤੀਆਂ ਨੂੰ ਬੀ.ਪੀ.ਏ. ਵਿਚ ਹੋਣ ਵਾਲੀ ਵਾਧੇ ਕਰਕੇ ਸਾਲਾਨਾ 505 ਡਾਲਰ ਦੀ ਬਚਤ ਹੋਵੇਗੀ।

Federal Elections In Canada Federal Elections In Canada On 28th Political Parties Engaged In Wooing Voters


Popular Posts
Just Now