ਲੰਡਨ ਦੇ ਵਿਗਿਆਨੀਆਂ ਨੇ ਪਹਿਲੀ ਵਾਰ ਲੈਬ 'ਚ ਤਿਆਰ ਕੀਤੇ ਮਨੁੱਖੀ ਦੰਦ
Admin / International
ਲਾਈਵ ਪੰਜਾਬੀ ਟੀਵੀ ਬਿਊਰੋ : ਲੰਡਨ ਦੇ ਵਿਗਿਆਨੀਆਂ ਨੇ ਪਹਿਲੀ ਵਾਰ ਲੈਬ ਵਿਚ ਮਨੁੱਖੀ ਦੰਦ ਵਿਕਸਿਤ ਕਰਨ ਵਿਚ ਸਫਲਤਾ ਪ੍ਰਾਪਤ ਕੀਤੀ ਹੈ।ਲੈਬ ਵਿੱਚ ਉੱਗਾਇਆ ਗਿਆ ਇਹ ਦੰਦ ਮਨੁੱਖ ਦੇ ਖੁਦ ਦੇ ਸੈੱਲਾਂ ਤੋਂ ਤਿਆਰ ਹੁੰਦਾ ਹੈ। ਇਸਨੂੰ ਆਸਾਨੀ ਨਾਲ ਜਬਾੜੇ ਵਿਚ ਲਗਾਇਆ ਕੀਤਾ ਜਾ ਸਕਦਾ ਹੈ ਅਤੇ ਇੱਕ ਅਸਲੀ ਦੰਦ ਵਾਂਗ ਇਸਨੂੰ ਠੀਕ ਕੀਤਾ ਜਾ ਸਕਦਾ ਹੈ। ਕਿੰਗਜ਼ ਕਾਲਜ ਲੰਡਨ ਦੇ ਵਿਗਿਆਨੀਆਂ ਨੇ ਇਹ ਉਪਲਬਧੀ ਹਾਸਲ ਕੀਤੀ ਹੈ।
ਇਹ ਪ੍ਰਕਿਰਿਆ ਅਪਣਾਈ ਜਾਵੇਗੀ
ਵਿਗਿਆਨੀ ਇਸ 'ਤੇ ਵੀ ਕੰਮ ਕਰ ਰਹੇ ਹਨ ਕਿ ਜੇਕਰ ਕੋਈ ਦੰਦ ਪੂਰਾ ਨਿਕਲ ਜਾਵੇ ਤਾਂ ਉਸੇ ਜਗ੍ਹਾ ਫਿਰ ਤੋਂ ਨਵਾਂ ਦੰਦ ਆ ਜਾਵੇ। ਇਸ ਪ੍ਰਕਿਰਿਆ ਵਿਚ ਇਨਸਾਨ ਦੇ ਜਬਾੜੇ ਵਿਚ ਦੰਦ ਦੇ ਛੋਟੇ ਛੋਟੇ ਸ਼ੁਰੂਆਤੀ ਸੈੱਲ ਪਾਏ ਜਾਣਗੇ। ਫਿਰ ਇਹ ਸੈੱਲ ਹੌਲੀ-ਹੌਲੀ ਉੱਥੇ ਹੀ ਅਸਲੀ ਦੰਦਾਂ ਵਿੱਚ ਬਦਲ ਜਾਣਗੇ। ਇਸ ਤਰ੍ਹਾਂ ਦੰਦ ਆਪਣੇ ਆਪ ਆਪਣੀ ਜਗ੍ਹਾ 'ਤੇ ਵਾਪਸ ਆ ਜਾਵੇਗਾ। ਇਹ ਉਸੇ ਤਰ੍ਹਾਂ ਵਧੇਗਾ ਜਿਵੇਂ ਬਚਪਨ ਵਿੱਚ ਦੁੱਧ ਦੇ ਦੰਦ ਡਿੱਗਣ ਤੋਂ ਬਾਅਦ ਨਵੇਂ ਦੰਦ ਆਉਂਦੇ ਹਨ।
ਇਨ੍ਹਾਂ ਦੋ ਤਰੀਕਿਆਂ 'ਤੇ ਹੋ ਰਿਹਾ ਹੈ ਕੰਮ
1 ਲੈਬ ਵਿਚ ਦੰਦ ਨੂੰ ਪੂਰਾ ਉਗਾ ਕੇ ਜਬਾੜੇ ਵਿਚ ਲਗਾਉਣਾ।
2 ਦੰਦ ਦੇ ਸ਼ੁਰੂਆਤੀ ਸੈੱਲਾਂ ਨੂੰ ਜਬਾੜੇ ਵਿਚ ਲਗਾ ਕੇ ਦੰਦ ਆਪਣੇ ਆਪ ਆ ਸਕਦਾ ਹੈ।
ਹਾਥੀ ਦੇ ਸਾਰੀ ਉਮਰ ਨਵੇਂ ਦੰਦ ਉਗਦੇ ਹਨ
ਕੁਝ ਜਾਨਵਰ, ਜਿਵੇਂ ਕਿ ਸ਼ਾਰਕ ਮੱਛੀ ਅਤੇ ਹਾਥੀ ਜ਼ਿੰਦਗੀ ਭਰ ਨਵੇਂ ਦੰਦ ਉਗਾ ਸਕਦੇ ਹਨ ਪਰ ਮਨੁੱਖਾਂ ਕੋਲ ਅਜਿਹਾ ਕੋਈ ਬਦਲ ਨਹੀਂ ਹੈ। ਹਾਲਾਂਕੇ ਅੱਜ-ਕੱਲ੍ਹ ਲੋਕ ਦੰਦ ਟੁੱਟਣ 'ਤੇ ਫਿਲਿੰਗ ਅਤੇ ਇੰਪਲਾਂਟ ਕਰਵਾਉਂਦੇ ਹਨ, ਪਰ ਇਹ ਸਭ ਸਥਾਈ ਹਨ।
ਕੋਟ
ਫਿਲਿੰਗ ਅਤੇ ਇੰਪਲਾਂਟ ਅਸਥਾਈ ਹੱਲ ਹਨ। ਇਹ ਸਮੇਂ ਦੇ ਨਾਲ ਦੰਦਾਂ ਨੂੰ ਨੁਕਸਾਨ ਪਹੁੰਚਾਉਂਦੇ ਹਨ। ਪਰ ਲੈਬ ਵਿਚ ਉਗਾਏ ਗਏ ਦੰਦ ਅਸਲੀ ਦੰਦਾਂ ਵਰਗੇ ਹੋਣਗੇ। ਇਹ ਵੀ ਮਜ਼ਬੂਤ ਹੋਣਗੇ।
— ਝਾਂਗ ਸ਼ੁਚੇਨ, ਖੋਜਕਰਤਾ
London Scientists Create Human Teeth In Lab For The First Time