ਅਮਰੀਕਾ ਵਿੱਚ ਪੰਜਾਬੀ ਟਰੱਕ ਡਰਾਈਵਰ ਦੀ ਹੋਈ ਮੌਤ
ਅਮਰੀਕਾ
ਅਮਰੀਕਾ,19 ਮਈ : ਵਿਦੇਸ਼ ਜਾਣ ਦਾ ਸੁਪਨਾ ਹਰ ਕਿਸੇ ਦਾ ਹੁੰਦਾ ਹੈ। ਚੰਗਾ ਕਾਰੋਬਾਰ ਕਰਨ ਲਈ ਹਰ ਵਿਅਕਤੀ ਦੇਸ਼ ਵਿਦੇਸ਼ ਜਾਂਦਾ ਹੈ। ਆਪਣੇ ਘਰ ਨੂੰ ਚੱਲਦੇ ਰੱਖਣ ਲਈ ਹਰ ਮਨੁੱਖ ਦਾ ਪਹਿਲਾ ਕਦਮ ਹੈ। ਮਾਤਾ - ਪਿਤਾ ਆਪਣੇ ਬੱਚਿਆਂ ਨੂੰ ਵੱਡਾ ਕਰਦੇ ਹਨ । ਉਨ੍ਹਾਂ ਦੇ ਸੁਪਨਿਆਂ ਨੂੰ ਪੂਰਾ ਕਰਨ ਲਈ ਮਾਤਾ-ਪਿਤਾ ਹਰ ਕੋਸ਼ਿਸ਼ ਕਰਦੇ ਹਨ । ਪਰ ਵਿਦੇਸ਼ ਵਿੱਚ ਜਾ ਕਿ ਕਦੋ ਕੀ ਵਾਪਰ ਜਾਵੇ ਇਸ ਦਾ ਅੰਦਾਜ਼ਾ ਕਿਸੇ ਨਹੀਂ ਹੁੰਦਾ। ਅਜਿਹੀਆਂ ਖ਼ਬਰਾਂ ਆਏ ਦਿਨ ਸਾਹਮਣੇ ਆਉਂਦੀਆਂ ਹੀ ਰਹਿੰਦੀਆਂ ਹਨ । ਅਜਿਹੀ ਹੀ ਇੱਕ ਖ਼ਬਰ ਅਮਰੀਕਾ ਤੋਂ ਸਾਹਮਣੇ ਆਈ ਹੈ । ਪਿੰਡ ਸਹਿਜੋ ਮਾਜਰਾ ਦੇ ਨੌਜਵਾਨ ਭੁਪਿੰਦਰ ਸਿੰਘ ਦੀ ਅਮਰੀਕਾ ਵਿਖੇ ਸੜਕ ਹਾਦਸੇ ਦੌਰਾਨ ਮੌਤ ਹੋ ਗਈ। ਹਜ਼ਾਰਾ ਸਿੰਘ ਦਾ ਇਕਲੌਤਾ ਪੁੱਤਰ ਭੁਪਿੰਦਰ ਸਿੰਘ ਅਮਰੀਕਾ ਦੇ ਕੈਲੀਫੋਰਨੀਆ ਸ਼ਹਿਰ ਗਿਆ ਸੀ। ਜਿੱਥੇ ਉਹ ਟਰਾਲਾ ਚਲਾਉਂਦਾ ਸੀ।
ਬੀਤੇ ਦਿਨੀਂ ਭੁਪਿੰਦਰ ਟਰਾਲਾ ਲੈ ਕੇ ਅਮਰੀਕਾ ਦੇ 81-ਗ੍ਰੀਨੀ ਕਾਊਂਟੀ ਰੋਡ ’ਤੇ ਜਾ ਰਿਹਾ ਸੀ ਕਿ ਰਸਤੇ ’ਚ ਇਕ ਜੀਪ ਕਾਰ ਨਾਲ ਉਸਦੀ ਟੱਕਰ ਹੋ ਗਈ। ਟੱਕਰ ਦੌਰਾਨ ਬੇਕਾਬੂ ਹੋ ਕੇ ਟਰਾਲਾ ਦਰੱਖਤ ਨਾਲ ਜਾ ਟਕਰਾਇਆ। ਹਾਦਸੇ ਤੋਂ ਬਾਅਦ ਟਰਾਲੇ ਨੂੰ ਅੱਗ ਲੱਗ ਗਈ। ਮੌਕੇ ’ਤੇ ਪੁੱਜੀ ਰੈਸਕਿਊ ਟੀਮ ਨੇ ਉਸ ਨੂੰ ਟਰਾਲੇ ’ਚੋਂ ਬਾਹਰ ਕੱਢਿਆ ਪਰ ਉਦੋਂ ਤੱਕ ਉਸਦੀ ਮੌਤ ਹੋ ਚੁੱਕੀ ਸੀ। ਮ੍ਰਿਤਕ ਅਜੇ ਕੁਆਰਾ ਸੀ। ਪੁੱਤਰ ਦੀ ਮੌਤ ਦੀ ਖ਼ਬਰ ਸੁਣਦੇ ਹੀ ਪਰਿਵਾਰ ਵਿੱਚ ਸੋਗ ਦੀ ਲਹਿਰ ਪਸਰ ਗਈ ।
Https livepunjabitv com control add posts php