ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਵੱਲੋਂ ਇੰਡੀਅਨ ਡਾਕਟਰਜ਼ ਫ਼ਾਰ ਪੀਸ ਐਂਡ ਡਿਵੈਲਪਮੈਂਟ ਦੇ ਸਹਿਯੋਗ ਨਾਲ ਆਲਮੀ ਅਮਨ ਕਾਨਫ਼ਰੰਸ
August 9, 2026 / literature
Lptv Newsbureau /
Ludhiana
ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਅਤੇ ਇੰਡੀਅਨ ਡਾਕਟਰਜ਼ ਫ਼ਾਰ ਪੀਸ ਐਂਡ ਡਿਵੈਲਪਮੈਂਟ
ਵੱਲੋਂ ਕਰਵਾਈ ਗਈ ਵਿਸ਼ਵ ਅਮਨ ਸ਼ਾਂਤੀ ਕਾਨਫ਼ਰੰਸ ਦੇੇ ਮੁੱਖ ਮਹਿਮਾਨ ਡਾ. ਅਰਵਿੰਦ,
ਸਾਬਾਕ ਵਾਈਸ ਚਾਂਸਲਰ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਨੇ ਪ੍ਰਬੰਧਕਾਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਵਿਗਿਆਨੀ ਸਿਰਫ਼ ਗਿਆਨ ਦਿੰਦੇ ਹਨ। ਪਰ ਇਸ ਦੀ ਦੁਰਵਰਤੋਂ ਹਕੂਮਤਾਂ ਕਰਦੀਆਂ ਆਈਆਂ ਹਨ। ਨਿਊਕਲੀਅਰ ਬੰਬ ਦਾ ਨੁਕਸਾਨ ਸਦੀਆਂ ਤੀਕ ਰਹਿੰਦਾ ਹੈ। ਇਸ ਲਈ ਇਸ ਦੇ ਨੁਕਸਾਨ ਬਾਰੇ ਜਾਗਰੂਕ ਕਰਨ ਲਈ ਸਾਹਿਤਕਾਰਾਂ ਤੇ ਸੰਸਥਾਵਾਂ ਨੂੰ ਸਾਹਿਤ ਲਿਖਣਾ, ਨਾਟਕ ਦਿਖਾਉਣੇ, ਸੈਮੀਨਾਰ ਅਤੇ ਕਾਨਫ਼ਰੰਸਾਂ ਆਦਿ ਲਗਾਤਾਰ ਕਰਵਾਉਦੇ ਰਹਿਣਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਕਈ ਵਾਰੀ ਮਨੁੱਖ ਅੰਦਰੋਂ ਹਿੰਸਕ ਹੁੰਦਾ ਹੈ। ਕਾਨਫ਼ਰੰਸ ਦੇ ਮੁੱਖ ਬੁਲਾਰੇ ਸਤਨਾਮ ਚਾਨਾ ਨੇ ਕਿਹਾ ਕਿ ਕੁਝ ਦੇਸ਼ ਆਪਣੇ ਹਥਿਆਰ ਵੇਚਣ ਲਈ ਅਤੇ ਮੁਨਾਫ਼ਾ ਕਮਾਉਣ ਲਈ ਜਾਣ ਬੁਝ ਕੇ ਜੰਗਾਂ ਸ਼ੁਰੂ ਕਰਵਾਉਦੇ ਹਨ। ਉਨ੍ਹਾਂ ਨੇ ਜ਼ਿਕਰ ਕਰਦਿਆਂ ਕਿਹਾ ਕਿ ਦੋ ਵਿਸ਼ਵ ਯੁੱਧਾਂ ਤੋਂ ਬਾਅਦ ਅਮਰੀਕਾ ਨੇ ਜਪਾਨ, ਕੋਰੀਆ ਅਤੇ ਵੀਅਤਨਾਮ ’ਤੇ ਹਮਲੇ ਕੀਤੇ। ਇਸ ਤੋਂ ਬਾਅਦ ਹੁਣ ਤੱਕ ਵੱਖ ਵੱਖ ਦੇਸ਼ਾਂ ਵਿਚ ਪੈਂਹਠ ਤੋਂ ਵੱਧ ਜੰਗਾਂ ਹੋ ਚੁੱਕੀਆਂ ਹਨ ਜਿਸ ਦਾ ਸੰਸਾਰ ’ਤੇ ਬਹੁਤ ਭਿਆਨਕ ਅਸਰ ਹੋਇਆ ਹੈ। ਪੂੰਜੀ ਦੀ ਇਹ ਵੀ ਜ਼ਰੂਰਤ ਹੈ ਕਿ ਉਹ ਖ਼ੁਦ ਮਰਨ ਲਈ ਜੰਗ ਨਹੀਂ ਲਾਵੇਗੀ। ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਪ੍ਰਧਾਨ ਡਾ. ਸਰਬਜੀਤ ਸਿੰਘ ਨੇ ਸਭ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਅਜੋਕੇ ਹਾਲਾਤਾਂ ਨੂੰ ਧਿਆਨ ਵਿਚ ਰੱਖਦੇ ਹੋਏ ਆਲਮੀ ਅਮਨ ਕਾਨਫ਼ਰੰਸ ਹਰ ਸਾਲ ਹੀ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਜਿਹੜਾ ਵੀ ਸਰਕਾਰ ਦੀਆਂ ਗਲਤ ਨੀਤੀਆਂ ਦਾ ਵਿਰੋਧ ਕਰਦਾ ਹੈ ਉਸ ਨੂੰ ਦੇਸ਼ ਵਿਰੋਧੀ ਅਤੇ ਅੱਤਵਾਦੀ ਗਰਦਾਨਿਆ ਜਾ ਰਿਹਾ ਹੈ।
ਇੰਡੀਅਨ ਡਾਕਟਰਜ਼ ਫ਼ਾਰ ਪੀਸ ਐਂਡ ਡਿਵੈਲਪਮੈਂਟ ਦੇ ਪ੍ਰਧਾਨ ਡਾ. ਅਰੁਣ ਮਿੱਤਰਾ ਨੇ
ਕਾਨਫ਼ਰੰਸ ਦੀ ਸ਼ੁਰੂਆਤ ਵਿਚ ਕਿਹਾ ਹੈ ਕਿ ਦੁਨੀਆਂ ਗੰਭੀਰ ਸਥਿਤੀ ਵਿਚੋਂ ਗੁਜ਼ਰ ਰਹੀ ਹੈ।
ਗਾਜਾ ਵਿਚ ਫ਼ਲਸਤੀਨੀਆਂ ਦੀ ਨਸਲਕੁਸ਼ੀ ਕੀਤੀ ਜਾ ਰਹੀ ਹੈ। ਯੂ.ਐੱਨ.ਓ. ਏਨੀ ਕਮਜ਼ੋਰ ਹੋ
ਚੁੱਕੀ ਹੈ ਕਿ ਉਸ ਦੀ ਕੋਈ ਵੀ ਗੱਲ ਨਹੀਂ ਮੰਨ ਰਿਹਾ। ਉਨ੍ਹਾਂ ਕਿਹਾ ਜੇਕਰ ਤੀਸਰਾ
ਵਿਸ਼ਵ ਯੁਧ ਸ਼ੁਰੂ ਹੋ ਗਿਆ ਤਾਂ ਅਰਬਾਂ ਲੋਕ ਮੌਤ ਦੇ ਮੂੰਹ ਵਿਚ ਚਲੇ ਜਾਣਗੇ। ਕਾਨਫ਼ਰੰਸ
ਵਿਚ ਨਾਮਧਾਰੀ ਦਰਬਾਰ ਵੱਲੋਂ ਸੂਬਾ ਸ. ਹਰਭਜਨ ਸਿੰਘ, ਸ. ਅਮਰਜੀਤ ਸਿੰਘ ਟਿੱਕਾ, ਬਾਵਾ
ਗੁਰਵਿੰਦਰ ਸਿੰਘ ਸਰਨਾ, ਡਾ. ਬਲਬੀਰ ਸ਼ਾਹ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ।
ਕਾਨਫ਼ਰੰਸ ਦੀ ਪ੍ਰਧਾਨਗੀ ਭਾਸ਼ਨ ਦਿੰਦਿਆਂ ਡਾ. ਸੁਖਦੇਵ ਸਿੰਘ ਸਿਰਸਾ ਨੇ ਕਿਹਾ ਕਿ ਅਜੇ
ਤੱਕ ਵੀ ਮਨੁੱਖ ਦੀ ਹਿੰਸਕ ਪ੍ਰਵਿਰਤੀ ਖਤਮ ਨਹੀਂ ਹੋਈ। ਦੋ ਵਿਸ਼ਵ ਯੁੱਧਾਂ ਤੋਂ ਬਾਅਦ
ਹੁਣ ਤੀਸਰੇ ਵਿਸ਼ਵ ਯੁੱਧ ਦੇ ਬੱਦਲ ਛਾਏ ਹੋਏ ਹਨ। ਇਸ ਲਈ ਲੇਖਕਾਂ ਅਤੇ ਕਲਾਕਾਰਾਂ ਨੂੰ
ਜੰਗਾਂ ਵਿਰੁੱਧ ਲੋਕ ਚੇਤਨਾ ਜਗਾਉਣ ਲਈ ਉਪਰਾਲੇ ਕਰਨੇ ਚਾਹੀਦੇ ਹਨ।
ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਜਨਰਲ ਸਕੱਤਰ ਡਾ. ਗੁਲਜ਼ਾਰ ਸਿੰਘ ਪੰਧੇਰ ਨੇ
ਕਾਨਫ਼ੰਰਸ ਦਾ ਬਾਖ਼ੂਬੀ ਮੰਚ ਸੰਚਾਲਨ ਕੀਤਾ। ਇਸ ਮੌਕੇ ਚੱਲ ਰਹੇ ਯੁੱਧ ਦੇ ਖੇਤਰਾਂ ਵਿਚ
ਜੰਗ, ਪਰਮਾਣੂ ਹਥਿਆਰਾਂ ਦੇ ਸੰਪੂਰਨ ਖ਼ਾਤਮੇ, ਭਾਰਤ ਅਤੇ ਪਾਕਿਸਤਾਨ ਵਿਚਾਲੇ ਸੁਖਾਵੇਂ
ਸੰਬੰਧ ਅਤੇ ਡਾ. ਹੁਸਾਮ ਅੱਬੂ ਸਾਫ਼ੀਆ ਦੀ ਰਿਹਾਈ ਬਾਰੇ ਕ੍ਰਮਵਾਰ ਪ੍ਰਭਜੋਤ ਸਿੰਘ
ਸੋਹੀ, ਡਾ. ਹਰੀ ਸਿੰਘ ਜਾਚਕ, ਸ੍ਰੀ ਤ੍ਰੈਲੋਚਨ ਲੋਚੀ ਅਤੇ ਪ੍ਰੋ. ਸਿਮਰਜੀਤ ਕੌਰ ਗਿੱਲ
ਨੇ ਮਤੇ ਪੇਸ਼ ਕੀਤੇ। ਹਾਜ਼ਰੀਨ ਵੱਲੋਂ ਸਰਬਸੰਮਤੀ ਨਾਲ ਮਤੇ ਪ੍ਰਵਾਨ ਕੀਤੇ ਗਏ। ਕਾਨਫ਼ੰਰਸ
ਮੌਕੇ ਪ੍ਰਮਾਣੂ ਯੁੱਧ ਤੋਂ ਹੋਣ ਵਾਲੇ ਨੁਕਸਾਨਾਂ ਬਾਰੇ ਡਾਕੂਮੈਂਟਰੀ ਫ਼ਿਲਮ ਵੀ ਦਿਖਾਈ
ਗਈ। ਕਾਨਫ਼ਰੰਸ ਦੇ ਸੁਆਲ ਜਵਾਬ ਸੈਸ਼ਨ ਵਿਚ ਬਿ੍ਰਜ ਭੂਸ਼ਨ ਗੋਇਲ, ਜਸਵੀਰ ਝੱਜ, ਭਗਤ ਸਿੰਘ
ਸਰੋਆ ਦੇ ਸਵਾਲਾਂ ਦੇ ਤਸੱਲੀਬਖਸ਼ ਜਵਾਬ ਦਿੱਤੇ ਗਏ। ਕਾਨਫ਼ਰੰਸ ਮੌਕੇ ਮਨਿੰਦਰ ਸਿੰਘ
ਭਾਟੀਆ, ਅਰਸੀ ਝੱਜ ਬੁਆਣੀ, ਗੁਰਲਾਲ ਸਿੰਘ ਨਾਮਧਾਰੀ ਨੇ ਵੀ ਆਪਣੇ ਵਿਚਾਰ ਸਾਂਝੇ
ਕੀਤੇ। ਕਾਨਫ਼ਰੰਸ ਮੌਕੇ ਨਾਗਾਸਾਕੀ ਦੇ ਸ਼ਹੀਦਾਂ ਨੂੰ ਦੋ ਮਿੰਟ ਦਾ ਮੌਨ ਧਾਰ ਕੇ ਯਾਦ ਕੀਤਾ ਗਿਆ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰੋ. ਰਵਿੰਦਰ ਸਿੰਘ ਭੱਠਲ, ਸੁਰਿੰਦਰ ਕੈਲੇ, ਡਾ.
ਗੁਰਇਕਬਾਲ ਸਿੰਘ, ਕੇ. ਸਾਧੂ ਸਿੰਘ, ਦੀਪ ਜਗਦੀਪ ਸਿੰਘ, ਡਾ. ਜੋਗਿੰਦਰ ਸਿੰਘ ਨਿਰਾਲਾ,
ਡਾ. ਇੰਦਰਬੀਰ ਸਿੰਘ ਗਿੱਲ, ਡਾ. ਰੁਪਿੰਦਰ ਕੌਰ, ਭਗਵਾਨ ਢਿੱਲੋਂ, ਮਲਕੀਅਤ ਸਿੰਘ ਔਲਖ,
ਡਾ. ਬਲਵਿੰਦਰ ਸਿੰਘ ਔਲਖ ਗਲੈਕਸੀ, ਤਰਲੋਚਨ ਝਾਂਡੇ, ਇੰਦਰਜੀਤਪਾਲ ਕੌਰ, ਸੁਰਿੰਦਰ
ਦੀਪ, ਰਾਜਦੀਪ ਤੂਰ, ਜ਼ੋਰਾਵਰ ਸਿੰਘ ਪੰਛੀ, ਡਾ. ਰੂਬਲਦੀਪ ਕੌਰ, ਡਾ. ਆਰ.ਕੇ. ਬਜਾਜ,
ਡਾ. ਅਭਿਸ਼ੇਕ ਬਜਾਜ, ਇੰਦਰਜੀਤ ਲੋਟੇ, ਅਮਨ ਮਾਂਗਟ, ਸੰਧੇੇ ਸੁਖਵੀਰ, ਮੀਤ ਅਨਮੋਲ,
ਮੇਜਰ ਸਿੰਘ, ਚਮਕੌਰ ਸਿੰਘ ਬਰਮੀ, ਰਮੇਸ਼ ਰਤਨ, ਨਰੇਸ਼ ਗੌੜ ਸਮੇਤ ਕਾਫ਼ੀ ਗਿਣਤੀ ਵਿਚ
ਸਰੋਤੇ ਹਾਜ਼ਰ ਸਨ।
punjabisahityaakademi worldpeaceconference ludhiana peaceanddevelopment nucleardisarmament