ਅਫਰੀਕੀ ਮੁਲਕ ਨਾਇਜੇਰੀਆ 'ਚ ਅੱ.ਤ.ਵਾ.ਦੀਆਂ ਦਾ ਆ.ਤੰ.ਕੀ ਕਹਿਰ ! 26 ਲੋਕਾਂ ਦੀ ਹੋਈ ਮੌ.ਤ
Africa
ਅਫਰੀਕੀ ਮੁਲਕ ਨਾਇਜੇਰੀਆ 'ਚ ਅੱਤਵਾਦੀਆਂ ਦਾ ਆਤੰਕੀ ਕਹਿਰ ! ਜਿਥੇ ਇੱਕ ਵੱਡੇ ਅੱਤਵਾਦੀ ਹਮਲੇ ਕਾਰਨ 26 ਲੋਕਾਂ ਦੀ ਮੌਤ ਹੋ ਗਈ ਹੈ, ਜਦਕਿ 3 ਲੋਕਾਂ ਦੇ ਜਖ਼ਮੀ ਹੋਣ ਦੀ ਜਾਣਕਾਰੀ ਦਿਤੀ ਹੈ। ਜਾਣਕਾਰੀ ਮੁਤਾਬਿਕ ਇਹ ਹਮਲਾ ਸੋਮਵਾਰ ਨੂੰ ਨਾਇਜੇਰੀਆ ਦੇ ਉੱਤਰ -ਪੂਰਬੀ ਸੂਬੇ ਬੁਰਨੋ ਚ ਹੋਇਆ,ਜਿੱਥੇ 2 ਬੰਬ ਬਲਾਸਟ ਹੋਏ ਹਨ, ਜਿਸ ਕਾਰਨ 26ਲੋਕਾਂ ਦੀ ਮੌਤ ਹੋ ਗਈ ਤੇ ਕਈ ਲੋਕਾਂ ਦੀ ਹਾਲਾਤ ਨਾਜੁਕ ਦੱਸੀ ਜਾ ਰਹੀ ਹੈ। ਜਖ਼ਮੀਆਂ ਨੂੰ ਨੇੜੇ ਦੇ ਹਸਪਤਾਲ ਚ ਭਰਤੀ ਕਰਵਾਇਆ ਜਾ ਗਿਆ ਹੈ, ਜਿਥੇ ਓਹਨਾ ਦਾ ਇਲਾਜ਼ ਜਾਰੀ ਹੈ।
ਮੁਢੱਲੀ ਜਾਂਚ ਤੋਂ ਪਤਾ ਲੱਗਿਆ ਕਿ ਇਸ ਅੱਤਵਾਦੀ ਹਮਲੇ ਦੇ ਵਿਚ 2 ਵਾਹਨਾਂ ਵਿਚਕਾਰ ਬਲਾਸਟ ਕਰਵਾਇਆ ਗਿਆ ਸੀ, ਜਿੰਨਾ ਦੇ ਆਪਸ ਚ ਟਕਰਾਉਣ ਨਾਲ ਇਹ ਵੱਡਾ ਹਾਦਸਾ ਵਾਪਰ ਗਿਆ। ਹਮਲੇ ਦੇ ਵਿਚ 26 ਲੋਕਾਂ ਦੀ ਮੌਤ ਹੋ ਗਈ। ਜ਼ਿਕਰਯੋਗ ਹੈ ਕਿ ਬੋਰਨੋ ਸੂਬਾ ਲੰਬੇ ਸਮੇਂ ਤੋਂ ਅੱਤਵਾਦ ਨਾਲ ਪ੍ਰਭਾਵਿਤ ਹੈ ਤੇ ਬੋਕੋ-ਹਰਾਮ ਵਰਗੇ ਸੰਗਠਨ ਪਿਛਲੇ ਕਈ ਸਾਲਾਂ ਤੋਂ ਅੱਤਵਾਦ ਨਾਲ ਪ੍ਰਭਾਵਿਤ ਨੇ।
Https livepunjabitv com control add posts php