ਮਹਿੰਗਾਈ ਦਾ ਇੱਕ ਹੋਰ ਝਟਕਾ, ਅਮੂਲ ਦੁੱਧ ਦੀਆਂ ਕੀਮਤਾਂ 'ਚ ਵੀ ਹੋਇਆ ਵਾਧਾ!..
INDIA
ਅਮੂਲ ਦੁੱਧ ਦੀਆਂ ਕੀਮਤਾਂ 'ਚ ਵੀ ਹੋਇਆ ਵਾਧਾ!..
ਦਿੱਲੀ: ਮਦਰ ਡੇਅਰੀ ਤੋਂ ਬਾਅਦ ਹੁਣ ਅਮੂਲ ਦੁੱਧ ਨੇ ਵੀ ਆਪਣੀਆਂ ਕੀਮਤਾਂ ਵਧਾ ਦਿੱਤੀਆਂ ਹਨ। ਜਾਣਕਾਰੀ ਅਨੁਸਾਰ ਅਮੂਲ ਦੁੱਧ 2 ਰੁਪਏ ਪ੍ਰਤੀ ਲੀਟਰ ਮਹਿੰਗਾ ਕਰ ਦਿੱਤਾ ਗਿਆ ਹੈ, ਜਿਸ ਕਾਰਨ ਲੋਕਾਂ ਦੀ ਜੇਬ 'ਤੇ ਸਿੱਧਾ ਅਸਰ ਪੈਣ ਵਾਲਾ ਹੈ। ਹਾਲ ਹੀ 'ਚ ਮਦਰ ਡੇਅਰੀ ਅਤੇ ਵੇਰਕਾ ਨੇ ਦੁੱਧ ਦੀਆਂ ਕੀਮਤਾਂ 'ਚ ਵਾਧਾ ਕੀਤਾ ਸੀ, ਜਿਸ ਤੋਂ ਬਾਅਦ ਬੀਤੇ ਦਿਨ ਅਮੂਲ ਨੇ ਵੀ ਦੁੱਧ ਦੀਆਂ ਕੀਮਤਾਂ 'ਚ ਵਾਧਾ ਕਰ ਦਿੱਤਾ ਹੈ, ਹਾਲਾਂਕਿ ਇਹ ਕੀਮਤਾਂ ਕੱਲ੍ਹ ਤੋਂ ਲਾਗੂ ਹੋਣਗੀਆਂ। ਪਰ ਕੀਮਤਾਂ 'ਚ ਵਾਧੇ ਤੋਂ ਜਨਤਾ ਕਾਫ਼ੀ ਪ੍ਰੇਸ਼ਾਨ ਹੈ।
ਇਸ ਤਰ੍ਹਾਂ, ਹੁਣ ਲੋਕਾਂ ਨੂੰ ਮਦਰ ਡੇਅਰੀ ਤੋਂ ਬਾਅਦ ਅਮੂਲ ਦਾ ਦੁੱਧ ਵੱਧ ਕੀਮਤ 'ਤੇ ਮਿਲੇਗਾ, ਜੋ ਕਿ ਲੋਕਾਂ ਦੀ ਜੇਬ 'ਤੇ ਵਾਧੂ ਬੋਝ ਹੋਵੇਗਾ। ਦੱਸ ਦਈਏ ਕਿ ਇੱਕ ਪਾਸੇ ਲੋਕ ਪਹਿਲਾਂ ਹੀ ਮਹਿੰਗਾਈ ਨਾਲ ਟੁੱਟੇ ਹੋਏ ਹਨ ਅਤੇ ਘਰਾਂ ਦਾ ਰਸੋਈ ਬਜਟ ਪੂਰੀ ਤਰ੍ਹਾਂ ਬਰਬਾਦ ਹੋ ਗਿਆ ਹੈ, ਦੂਜੇ ਪਾਸੇ ਦੁੱਧ ਦੀ ਕੀਮਤ 'ਚ ਲਗਾਤਾਰ ਵਾਧੇ ਨੇ ਵੀ ਲੋਕਾਂ ਦੀਆਂ ਮੁਸ਼ਕਿਲ ਨੂੰ ਹੋਰ ਵਧਾ ਦਿੱਤਾ ਹੈ।
Https livepunjabitv com control add posts php