ਪੰਜਾਬ ਵਿੱਚ ਸ਼ੁੱਕਰਵਾਰ ਨੂੰ ਰਹੇਗੀ ਛੁੱਟੀ, ਸਕੂਲ-ਕਾਲਜ ਅਤੇ ਸਰਕਾਰੀ ਦਫ਼ਤਰ ਰਹਿਣਗੇ ਬੰਦ PM ਮੋਦੀ ਦੀ ਅਪੀਲ- ਲੋੜ ਨਾ ਹੋਵੇ ਤਾਂ ਸੋਨਾ ਨਾ ਖਰੀਦੋ, 7.8% ਜੀਡੀਪੀ ਵਿਕਾਸ 'ਤੇ ਦੇਸ਼ ਨੂੰ ਦਿੱਤੀ ਵਧਾਈ ਪਠਾਨਕੋਟ ਦੇ 24 ਸਾਲਾ ਨੌਜਵਾਨ ਦਾ ਕੈਨੇਡਾ ’ਚ ਗੋਲੀ ਮਾਰ ਕੇ ਕਤਲ ਲਿਓਨਲ ਮੇਸੀ ਨੇ ਅੰਤਰਰਾਸ਼ਟਰੀ ਫੁੱਟਬਾਲ ਤੋਂ ਸੰਨਿਆਸ ਲੈ ਲਿਆ Lionel Messi Retires ਮੁੱਖਵਾਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ 01-09-2026 ਲੋਕਾਂ ਦਾ ਪੈਸਾ ਲੋਕਾਂ ਨੂੰ ਮੋੜ ਰਹੀ ਹੈ ਆਪ ਸਰਕਾਰ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਗਾਇਕ ਅੰਕਿਤ ਬਾਲੀਆਨ ਕਤਲ ਕਾਂਡ ਦੇ ਦੋ ਮੁਲਜ਼ਮਾਂ ਨੂੰ ਪੁਲਿਸ ਨੇ ਮੁਕਾਬਲੇ ਵਿੱਚ ਮਾਰ ਦਿੱਤਾ ਜਾਲੰਧਰ ਪੁਲਿਸ ਦੀ ਹੁੱਕਾ ਬਾਰ ਵਿੱਚ ਛਾਪੇਮਾਰੀ, ਗਹਿਣੇ ਅਤੇ 10 ਲੱਖ ਕੈਸ਼ ਸਮੇਤ ਇੱਕ ਮੁਲਜ਼ਮ ਗ੍ਰਿਫ਼ਤਾਰ ਜਾਲੰਧਰ Meriton Hotel ਫਿਰ ਵਿਵਾਦਾਂ ਵਿੱਚ, ਪਾਰਟੀ ਦੌਰਾਨ ਬਾਊਂਸਰਾਂ ਉੱਤੇ ਮਾਰਪੀਟ ਦੇ ਦੋਸ਼ ਜਾਲੰਧਰ ਪੁਲਿਸ ਕਮਿਸ਼ਨਰ ਐਕਸ਼ਨ ਵਿੱਚ, SHO ਜੈਇੰਦਰ ਨੂੰ ਕੀਤਾ ਲਾਈਨ ਹਾਜ਼ਿਰ

ਅੱਤਵਾਦੀਆਂ ਦੇ ਨਾਪਾਕ ਮਨਸੂਬਿਆਂ ਨੂੰ ਫ਼ੌਜ ਨੇ ਕੀਤਾ ਨਾਕਾਮ, ਹਥਿਆਰਾਂ ਦਾ ਵੱਡਾ ਜ਼ਖ਼ੀਰਾ ਬਰਾਮਦ

Army-Foils-Terrorists-Nefarious-


Jammu Kashmir

ਅੱਤਵਾਦੀਆਂ ਦੇ ਨਾਪਾਕ ਮਨਸੂਬਿਆਂ ਨੂੰ ਫ਼ੌਜ ਨੇ ਕੀਤਾ ਨਾਕਾਮ, ਹ*ਥਿਆਰਾਂ ਦਾ ਵੱਡਾ ਜ਼ਖ਼ੀਰਾ ਬਰਾਮਦ

Live Punjabi TV Bureau

ਸ੍ਰੀਨਗਰ/ਹੰਦਵਾੜਾ, 22 ਨਵੰਬਰ 2025: ਜੰਮੂ–ਕਸ਼ਮੀਰ ਦੇ ਉੱਤਰੀ ਇਲਾਕੇ ਵਿੱਚ ਸੁਰੱਖਿਆ ਬਲਾਂ ਨੂੰ ਵੱਡੀ ਸਫ਼ਲਤਾ ਮਿਲੀ ਹੈ। ਪੁਲਿਸ ਅਤੇ ਸੈਨਾ ਦੀ ਜੋਇੰਟ ਟੀਮ ਨੇ ਹੰਦਵਾੜਾ ਦੇ ਨੌਗਾਮ ਸੈਕਟਰ ਵਿੱਚ ਲਾਈਨ ਆਫ ਕੰਟਰੋਲ ਨੇੜੇ ਇੱਕ ਅੱਤਵਾਦੀ ਠਿਕਾਣਾ ਫ਼ੜਿਆ, ਜਿੱਥੋਂ ਹਥਿਆਰਾਂ ਦਾ ਵੱਡਾ ਜ਼ਖੀਰਾ ਬਰਾਮਦ ਕੀਤਾ ਗਿਆ। ਇਸ ਕਾਰਵਾਈ ਨਾਲ ਘਾਟੀ ਵਿੱਚ ਸ਼ਾਂਤੀ ਭੰਗ ਕਰਨ ਦੀ ਇੱਕ ਵੱਡੀ ਕੋਸ਼ਿਸ਼ ਨਾਕਾਮ ਹੋ ਗਈ।

ਨੀਰੀਅਨ ਜੰਗਲ ਵਿੱਚ ਮਿਲਿਆ ਛੁਪਿਆ ਟਿਕਾਣਾ

ਖੁਫੀਆ ਸੂਚਨਾ ਤੋਂ ਬਾਅਦ ਹੰਦਵਾੜਾ ਪੁਲਿਸ ਅਤੇ ਨੌਗਾਮ ਬ੍ਰਿਗੇਡ ਨੇ ਨੀਰੀਅਨ ਦੇ ਘਣੇ ਜੰਗਲਾਂ ਵਿੱਚ ਤਲਾਸ਼ੀ ਮੁਹਿੰਮ ਚਲਾਈ। ਕਈ ਘੰਟਿਆਂ ਦੀ ਚੌਕਸੀ ਤੋਂ ਬਾਅਦ ਜੰਗਲ ਵਿਚਕਾਰ ਬਣਾਇਆ ਗਿਆ ਇਹ ਠਿਕਾਣਾ ਮਿਲਿਆ। ਸੁਰੱਖਿਆ ਬਲਾਂ ਨੇ ਹਥਿਆਰਾਂ ਦੀ ਬਰਾਮਦਗੀ ਤੋਂ ਬਾਅਦ ਇਸਨੂੰ ਨਸ਼ਟ ਕਰ ਦਿੱਤਾ।

ਉੱਚ–ਦਰਜੇ ਦੇ ਹਥਿਆਰ, ਗ੍ਰਨੇਡ ਅਤੇ ਨਕਸ਼ੇ ਵੀ ਬਰਾਮਦ

ਠਿਕਾਣੇ ਤੋਂ ਮਿਲੇ ਸਮਾਨ ਨੇ ਏਜੰਸੀਆਂ ਨੂੰ ਚੌਕਾਇਆ ਹੈ। ਬਰਾਮਦਗੀ ਵਿੱਚ ਸ਼ਾਮਲ ਹਨ—

  • 2 ਐਮ-ਸੀਰੀਜ਼ ਅਸਾਲਟ ਰਾਈਫ਼ਲਾਂ (ਮੈਗਜ਼ੀਨਾਂ ਸਮੇਤ)

  • 2 ਪਿਸਤੌਲ (3 ਮੈਗਜ਼ੀਨਾਂ ਨਾਲ)

  • 2 ਹੈਂਡ ਗ੍ਰਨੇਡ

  • ਕਾਰਤੂਸ

  • ਨਕਦ ਰਕਮ

  • ਇਲਾਕੇ ਦੇ ਨਕਸ਼ੇ ਅਤੇ ਦਸਤਾਵੇਜ਼

ਪੁਲਿਸ ਨੇ ਕਲਾਮਾਬਾਦ ਥਾਣੇ ਵਿੱਚ FIR ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਅਫ਼ਗਾਨਿਸਤਾਨ ਤੋਂ ਆ ਰਹੇ ਹਥਿਆਰਾਂ ਦੀ ਲੜੀ ‘ਤੇ ਸ਼ੱਕ

ਸੁਰੱਖਿਆ ਏਜੰਸੀਆਂ ਦੇ ਮੁਤਾਬਕ, ਅਫ਼ਗਾਨਿਸਤਾਨ ਤੋਂ ਅਮਰੀਕੀ ਫੌਜ ਦੇ ਹਟਣ ਤੋਂ ਬਾਅਦ ਉਥੇ ਰਹਿ ਗਏ ਆਧੁਨਿਕ ਹਥਿਆਰਾਂ ਦੇ ਕਸ਼ਮੀਰ ਤੱਕ ਪਹੁੰਚਣ ਦਾ ਖਦਸ਼ਾ ਪਹਿਲਾਂ ਤੋਂ ਸੀ। ਹੁਣ ਅੱਤਵਾਦੀਆਂ ਕੋਲੋਂ ਮਲੇ ਇਹ ਉੱਚ–ਤਕਨਾਲੋਜੀ ਹਥਿਆਰ ਪਾਕਿਸਤਾਨ ਦੀ ਸ਼ਹਿ ਨਾਲ ਚੱਲਣ ਵਾਲੇ ਸਿੰਡੀਕੇਟ ਦੀ ਸ਼ਮੂਲੀਅਤ ਵੱਲ ਇਸ਼ਾਰਾ ਕਰਦੇ ਹਨ।

Army Foils Terrorists Nefarious Plans Recovers Large Cache Of Weapons


Popular Posts
Just Now