New Year 'ਤੇ ਮਹਿੰਗਾਈ ਦਾ ਵੱਡਾ ਧਮਾਕਾ; LPG ਸਿਲੰਡਰ ਦੀਆਂ ਕੀਮਤਾਂ 'ਚ ਹੋਇਆ ਭਾਰੀ ਵਾਧਾ, ਜਾਣੋ ਨਵੇਂ ਰੇਟ
New Delhi
New Year 'ਤੇ ਮਹਿੰਗਾਈ ਦਾ ਵੱਡਾ ਧਮਾਕਾ; LPG ਸਿਲੰਡਰ ਦੀਆਂ ਕੀਮਤਾਂ 'ਚ ਹੋਇਆ ਭਾਰੀ ਵਾਧਾ, ਜਾਣੋ ਨਵੇਂ ਰੇਟ
ਨਵੀਂ ਦਿੱਲੀ, 1 ਜਨਵਰੀ 2026: ਨਵੇਂ ਸਾਲ (New Year 2026) ਦੀ ਸ਼ੁਰੂਆਤ ਆਮ ਆਦਮੀ ਅਤੇ ਵਪਾਰੀਆਂ ਲਈ ਮਹਿੰਗਾਈ ਦੇ ਝਟਕੇ ਨਾਲ ਹੋਈ ਹੈ। ਸਰਕਾਰੀ ਤੇਲ ਕੰਪਨੀਆਂ ਨੇ ਅੱਜ, 1 ਜਨਵਰੀ ਨੂੰ ਐਲਪੀਜੀ ਗੈਸ ਸਿਲੰਡਰਾਂ (LPG Gas Cylinders) ਦੀਆਂ ਕੀਮਤਾਂ ਵਿੱਚ ਸੋਧ ਕੀਤੀ ਹੈ। ਵਪਾਰਕ ਗੈਸ ਸਿਲੰਡਰਾਂ ਦੇ ਰੇਟਾਂ ਵਿੱਚ ਭਾਰੀ ਵਾਧਾ ਕੀਤਾ ਗਿਆ ਹੈ, ਜਿਸ ਨਾਲ ਹੋਟਲਾਂ ਅਤੇ ਰੈਸਟੋਰੈਂਟਾਂ ਵਿੱਚ ਖਾਣਾ ਮਹਿੰਗਾ ਹੋ ਸਕਦਾ ਹੈ।
ਵਪਾਰੀਆਂ ਦੀ ਜੇਬ 'ਤੇ ਪਿਆ ਡਾਕਾਇੰਡੀਅਨ ਆਇਲ (Indian Oil) ਵੱਲੋਂ ਜਾਰੀ ਤਾਜ਼ਾ ਰੇਟਾਂ ਮੁਤਾਬਕ, 19 ਕਿਲੋਗ੍ਰਾਮ ਵਾਲੇ ਕਮਰਸ਼ੀਅਲ ਗੈਸ ਸਿਲੰਡਰ ਦੀ ਕੀਮਤ ਵਿੱਚ ਅੱਜ ਤੋਂ ਵੱਡਾ ਵਾਧਾ ਲਾਗੂ ਹੋ ਗਿਆ ਹੈ:
ਦਿੱਲੀ: ਰਾਜਧਾਨੀ ਵਿੱਚ ਹੁਣ ਕਮਰਸ਼ੀਅਲ ਸਿਲੰਡਰ 1580.50 ਰੁਪਏ ਦੀ ਬਜਾਏ 1691.50 ਰੁਪਏ ਵਿੱਚ ਮਿਲੇਗਾ।
ਕੋਲਕਾਤਾ: ਇੱਥੇ ਕੀਮਤ ਵਧ ਕੇ 1795 ਰੁਪਏ ਹੋ ਗਈ ਹੈ, ਜੋ ਪਹਿਲਾਂ 1684 ਰੁਪਏ ਸੀ।
ਮੁੰਬਈ: ਮਾਇਆਨਗਰੀ ਵਿੱਚ ਨਵਾਂ ਰੇਟ 1642.50 ਰੁਪਏ ਹੋ ਗਿਆ ਹੈ।
ਚੇਨਈ: ਇੱਥੇ ਵਪਾਰਕ ਸਿਲੰਡਰ ਦੀ ਕੀਮਤ 1849.50 ਰੁਪਏ ਤੱਕ ਪਹੁੰਚ ਗਈ ਹੈ।
ਘਰੇਲੂ ਰਸੋਈ ਗੈਸ ਬਾਰੇ ਕੀ ਹੈ ਖ਼ਬਰ?ਆਮ ਜਨਤਾ ਲਈ ਥੋੜ੍ਹੀ ਰਾਹਤ ਵਾਲੀ ਗੱਲ ਇਹ ਹੈ ਕਿ ਘਰੇਲੂ ਰਸੋਈ ਗੈਸ (14.2 ਕਿਲੋਗ੍ਰਾਮ) ਦੀਆਂ ਕੀਮਤਾਂ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਇਹ ਪੁਰਾਣੇ ਰੇਟਾਂ 'ਤੇ ਹੀ ਮਿਲੇਗਾ:
ਦਿੱਲੀ: 853 ਰੁਪਏ
ਮੁੰਬਈ: 852.50 ਰੁਪਏ
ਲਖਨਊ: 890.50 ਰੁਪਏ
ਪਟਨਾ: 951 ਰੁਪਏ
ਜ਼ਿਕਰਯੋਗ ਹੈ ਕਿ ਹਰ ਮਹੀਨੇ ਦੀ ਪਹਿਲੀ ਤਰੀਕ ਨੂੰ ਤੇਲ ਕੰਪਨੀਆਂ ਗੈਸ ਦੀਆਂ ਕੀਮਤਾਂ ਤੈਅ ਕਰਦੀਆਂ ਹਨ। ਇਸ ਵਾਰ ਨਵੇਂ ਸਾਲ ਦੇ ਪਹਿਲੇ ਦਿਨ ਹੀ ਕਮਰਸ਼ੀਅਲ ਸਿਲੰਡਰ ਮਹਿੰਗਾ ਕਰਕੇ ਕਾਰੋਬਾਰੀਆਂ ਨੂੰ ਝਟਕਾ ਦਿੱਤਾ ਗਿਆ ਹੈ।
Big Explosion Of Inflation On New Year Huge Increase In LPG Cylinder Prices Know The New Rates