ਥਾਰ ‘ਚ ਆਈ ਔਰਤ ਨੇ ਖੇਡਿਆ ਦਾਅ, ਪੁਲਿਸ ਨੂੰ ਛੱਡਿਆ ਹੈਰਾਨ
ਥਾਰ ‘ਚ ਆਈ ਔਰਤ ਨੇ ਖੇਡਿਆ ਦਾਅ, ਪੁਲਿਸ ਨੂੰ ਛੱਡਿਆ ਹੈਰਾਨ
ਅੰਮ੍ਰਿਤਸਰ ਤੋਂ ਇਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ ਜਿਥੇ ਪੁਲਿਸ ਨੇ ਇਕ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਸੀ ਪਰ ਉਸ ਨੂੰ ਇਕ ਔਰਤ ਪੁਲਿਸ ਹਿਰਾਸਤ ਵਿਚੋਂ ਹੀ ਭਜਾ ਕੇ ਲੈ ਜਾਂਦੀ ਹੈ ਜਿਸ ਦਾ ਇਕ ਵੀਡੀਓ ਵੀ ਸਾਹਮਣੇ ਆਇਆ ਹੈ।
ਦੱਸਿਆ ਜਾ ਰਿਹਾ ਹੈ ਕਿ ਅੰਮ੍ਰਿਤਸਰ ਦੇ ਗੇਟ ਹਕੀਮਾਂ ਦੀ ਪੁਲਿਸ ਵੱਲੋਂ 420 ਮਾਮਲੇ ਵਿਚ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਕੁਝ ਸਮਾਂ ਪਹਿਲਾਂ ਨੌਜਵਾਨ ਨੂੰ ਪੁਲਿਸ ਨੇ ਹਿਰਾਸਤ ਵਿਚ ਲਿਆ ਸੀ ਤੇ ਉਸ ਨੂੰ ਥਾਣੇ ਲਿਜਾ ਰਹੀ ਸੀ ਪਰ ਇਕ ਔਰਤ ਥਾਰ ਵਿਚ ਆਈ ਤੇ ਇਸ ਨੌਜਵਾਨ ਨੂੰ ਆਪਣੇ ਨਾਲ ਭਜਾ ਕੇ ਲੈ ਗਈ। ਲਾਰੈਂਸ ਰੋਡ ਚੌਕ ‘ਤੇ ਨੌਜਵਾਨ ਨੂੰ ਫੜਿਆ ਗਿਆ ਸੀ ਤੇ ਫੜੇ ਜਾਣ ਦੇ ਇਕ ਘੰਟੇ ਮਗਰੋਂ ਹੀ ਉਹ ਭੱਜ ਨਿਕਲਿਆ।
ਪੁਲਿਸ ਵੱਲੋਂ ਭੀੜ ਤੇ ਟ੍ਰੈਫਿਕ ਜਾਮ ਕਰਕੇ ਗੱਡੀ ਰੋਕਣੀ ਪਈ ਇਸੇ ਦਰਮਿਆਨ ਨੌਜਵਾਨ ਨੇ ਮੌਕਾ ਦੇਖਦੇ ਹੋਏ ਗੱਡੀ ਦਾ ਦਰਵਾਜ਼ਾ ਖੋਲ੍ਹਿਆ ਅਤੇ ਇਕ ਔਰਤ ਨਾਲ ਉਹ ਫਰਾਰ ਹੋ ਗਿਆ।
woman in thar