ਪੰਜਾਬ ਵਿੱਚ ਸ਼ੁੱਕਰਵਾਰ ਨੂੰ ਰਹੇਗੀ ਛੁੱਟੀ, ਸਕੂਲ-ਕਾਲਜ ਅਤੇ ਸਰਕਾਰੀ ਦਫ਼ਤਰ ਰਹਿਣਗੇ ਬੰਦ PM ਮੋਦੀ ਦੀ ਅਪੀਲ- ਲੋੜ ਨਾ ਹੋਵੇ ਤਾਂ ਸੋਨਾ ਨਾ ਖਰੀਦੋ, 7.8% ਜੀਡੀਪੀ ਵਿਕਾਸ 'ਤੇ ਦੇਸ਼ ਨੂੰ ਦਿੱਤੀ ਵਧਾਈ ਪਠਾਨਕੋਟ ਦੇ 24 ਸਾਲਾ ਨੌਜਵਾਨ ਦਾ ਕੈਨੇਡਾ ’ਚ ਗੋਲੀ ਮਾਰ ਕੇ ਕਤਲ ਲਿਓਨਲ ਮੇਸੀ ਨੇ ਅੰਤਰਰਾਸ਼ਟਰੀ ਫੁੱਟਬਾਲ ਤੋਂ ਸੰਨਿਆਸ ਲੈ ਲਿਆ Lionel Messi Retires ਮੁੱਖਵਾਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ 01-09-2026 ਲੋਕਾਂ ਦਾ ਪੈਸਾ ਲੋਕਾਂ ਨੂੰ ਮੋੜ ਰਹੀ ਹੈ ਆਪ ਸਰਕਾਰ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਗਾਇਕ ਅੰਕਿਤ ਬਾਲੀਆਨ ਕਤਲ ਕਾਂਡ ਦੇ ਦੋ ਮੁਲਜ਼ਮਾਂ ਨੂੰ ਪੁਲਿਸ ਨੇ ਮੁਕਾਬਲੇ ਵਿੱਚ ਮਾਰ ਦਿੱਤਾ ਜਾਲੰਧਰ ਪੁਲਿਸ ਦੀ ਹੁੱਕਾ ਬਾਰ ਵਿੱਚ ਛਾਪੇਮਾਰੀ, ਗਹਿਣੇ ਅਤੇ 10 ਲੱਖ ਕੈਸ਼ ਸਮੇਤ ਇੱਕ ਮੁਲਜ਼ਮ ਗ੍ਰਿਫ਼ਤਾਰ ਜਾਲੰਧਰ Meriton Hotel ਫਿਰ ਵਿਵਾਦਾਂ ਵਿੱਚ, ਪਾਰਟੀ ਦੌਰਾਨ ਬਾਊਂਸਰਾਂ ਉੱਤੇ ਮਾਰਪੀਟ ਦੇ ਦੋਸ਼ ਜਾਲੰਧਰ ਪੁਲਿਸ ਕਮਿਸ਼ਨਰ ਐਕਸ਼ਨ ਵਿੱਚ, SHO ਜੈਇੰਦਰ ਨੂੰ ਕੀਤਾ ਲਾਈਨ ਹਾਜ਼ਿਰ

ਅਮਰੀਕਾ ਨੂੰ ਝਟਕਾ, ਇਟਲੀ ਨੇ ਏਅਰਬੇਸ ਦੇਣ ਤੋਂ ਕੀਤਾ ਇਨਕਾਰ

Itly-Airbase


ਅਮਰੀਕਾ ਨੂੰ ਝਟਕਾ, ਇਟਲੀ ਨੇ ਏਅਰਬੇਸ ਦੇਣ ਤੋਂ ਕੀਤਾ ਇਨਕਾਰ

 

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਈਰਾਨ ਖਿਲਾਫ ਜੰਗ ਛੇੜਨਾ ਉਨ੍ਹਾਂ ਦੇ ਯੂਰਪੀ ਸਹਿਯੋਗੀਆਂ ਨੂੰ ਰਾਸ ਨਹੀਂ ਆ ਰਿਹਾ। ਹਾਲ ਵਿਚ ਵਿਚ ਸਪੇਨ ਨੇ ਕਿਹਾ ਸੀ ਕਿ ਈਰਾਨ ‘ਤੇ ਹਮਲਾ ਕਰਨ ਲਈ ਜਾ ਰਹੇ ਕਿਸੇ ਵੀ ਅਮਰੀਕੀ ਜਗੀ ਜਹਾਜ ਨੂੰ ਸਪੇਨ ਉਪਰੋਂ ਲੰਘਣ ਦੀ ਇਜਾਜਤ ਨਹੀਂ ਹੈ, ਹੁਣ ਅਮਰੀਕਾ ਦੇ ਕਰੀਬੀ ਨਾਟੋ ਸਹਿਯੋਗੀ ਇਟਲੀ ਨੇ ਟਰੰਪ ਪ੍ਰਸ਼ਾਸਨ ਨੂੰ ਵੱਡਾ ਝਟਕਾ ਦਿੱਤਾ ਹੈ। ਇਟਲੀ ਨੇ ਅਮਰੀਕੀ ਫੌਜੀ ਜਹਾਜਾਂ ਨੂੰ ਸਿਸਿਲੀ ਸਥਿਤ ਸਿਗਨੇਲਾ ਏਅਰਬੇਸ ‘ਤੇ ਉਤਰਨ ਦੀ ਇਜਾਜਤ ਦੇਣ ਤੋਂ ਇਨਕਾਰ ਕਰ ਦਿੱਤਾ ਹੈ।

ਸਿਗੋਨੇਲਾ ਏਅਰ ਬੇਸ ‘ਤੇ ਰੁਕਣ ਤੋਂ ਬਾਅਦ ਅਮਰੀਕੀ ਫੌਜੀ ਜਹਾਜ਼ਾਂ ਨੂੰ ਜੰਗ ਪ੍ਰਭਾਵਿਤ ਮੱਧ ਪੂਰਬ ਵੱਲ ਜਾਣ ਦਾ ਪ੍ਰੋਗਰਾਮ ਸੀ। ਇਸ ਮਾਮਲੇ ਤੋਂ ਜਾਣੂ ਇੱਕ ਸਰੋਤ ਨੇ ਮੰਗਲਵਾਰ ਨੂੰ ਖੁਲਾਸਾ ਕੀਤਾ ਕਿ ਜਿਓਰਜੀਓ ਮੇਲੋਨੀ ਦੀ ਇਟਲੀ ਸਰਕਾਰ ਨੇ ਅਮਰੀਕੀ ਜਹਾਜ਼ਾਂ ਨੂੰ ਆਪਣੇ ਬੇਸ ‘ਤੇ ਉਤਰਨ ਦੀ ਇਜਾਜ਼ਤ ਨਹੀਂ ਦਿੱਤੀ।


ਇੱਕ ਇਟਲੀ ਅਖਬਾਰ ਮੁਤਾਬਕ ਕੁਝ ਅਮਰੀਕੀ ਬਾਂਬਰਸ ਪੂਰਬੀ ਸਿਸਲੀ ਦੇ ਬੇਸ ‘ਤੇ ਉਤਰਨ ਵਾਲੇ ਸਨ, ਜਿਸ ਤੋਂ ਬਾਅਦ ਉਨ੍ਹਾਂ ਨੇ ਮੱਧ ਪੂਰਬ ਵੱਲ ਜਾਣਾ ਸੀ। ਹਾਲਾਂਕਿ, ਇਹ ਨਹੀਂ ਦੱਸਿਆ ਗਿਆ ਸੀ ਕਿ ਅਮਰੀਕੀ ਬੰਬਾਰ ਕਦੋਂ ਉਤਰਨ ਵਾਲੇ ਸਨ। ਸਰੋਤ ਨੇ ਇਹ ਵੀ ਸਪੱਸ਼ਟ ਨਹੀਂ ਕੀਤਾ ਕਿ ਅਮਰੀਕੀ ਸਮੂਹ ਵਿੱਚ ਕਿੰਨੇ ਜਹਾਜ਼ ਸ਼ਾਮਲ ਸਨ ਅਤੇ ਇਟਲੀ ਨੇ ਉਨ੍ਹਾਂ ਨੂੰ ਉਤਰਨ ਦੀ ਇਜਾਜ਼ਤ ਦੇਣ ਤੋਂ ਕਦੋਂ ਇਨਕਾਰ ਕਰ ਦਿੱਤਾ।

ਇਟਲੀ ਅਖਬਾਰ ਨੇ ਇਹ ਵੀ ਕਿਹਾ ਕਿ ਇਜਾਜ਼ਤ ਇਸ ਲਈ ਨਹੀਂ ਦਿੱਤੀ ਗਈ ਕਿਉਂਕਿ ਅਮਰੀਕਾ ਨੇ ਰਸਮੀ ਬੇਨਤੀ ਨਹੀਂ ਦਿੱਤੀ ਸੀ। ਇਟਲੀ ਨੇ ਕਿਹਾ ਕਿ ਅਮਰੀਕਾ ਨੇ ਆਪਣੀ ਫੌਜੀ ਲੀਡਰਸ਼ਿਪ ਨਾਲ ਸਲਾਹ ਨਹੀਂ ਕੀਤੀ, ਜਿਵੇਂ ਕਿ ਦੇਸ਼ ਵਿੱਚ ਅਮਰੀਕੀ ਫੌਜੀ ਠਿਕਾਣਿਆਂ ਦੀ ਵਰਤੋਂ ਸੰਬੰਧੀ ਸੰਧੀਆਂ ਦੇ ਤਹਿਤ ਲੋੜੀਂਦਾ ਹੈ।


Itly Airbase


Popular Posts
Just Now