ਪੰਜਾਬ ਵਿੱਚ ਸ਼ੁੱਕਰਵਾਰ ਨੂੰ ਰਹੇਗੀ ਛੁੱਟੀ, ਸਕੂਲ-ਕਾਲਜ ਅਤੇ ਸਰਕਾਰੀ ਦਫ਼ਤਰ ਰਹਿਣਗੇ ਬੰਦ PM ਮੋਦੀ ਦੀ ਅਪੀਲ- ਲੋੜ ਨਾ ਹੋਵੇ ਤਾਂ ਸੋਨਾ ਨਾ ਖਰੀਦੋ, 7.8% ਜੀਡੀਪੀ ਵਿਕਾਸ 'ਤੇ ਦੇਸ਼ ਨੂੰ ਦਿੱਤੀ ਵਧਾਈ ਪਠਾਨਕੋਟ ਦੇ 24 ਸਾਲਾ ਨੌਜਵਾਨ ਦਾ ਕੈਨੇਡਾ ’ਚ ਗੋਲੀ ਮਾਰ ਕੇ ਕਤਲ ਲਿਓਨਲ ਮੇਸੀ ਨੇ ਅੰਤਰਰਾਸ਼ਟਰੀ ਫੁੱਟਬਾਲ ਤੋਂ ਸੰਨਿਆਸ ਲੈ ਲਿਆ Lionel Messi Retires ਮੁੱਖਵਾਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ 01-09-2026 ਲੋਕਾਂ ਦਾ ਪੈਸਾ ਲੋਕਾਂ ਨੂੰ ਮੋੜ ਰਹੀ ਹੈ ਆਪ ਸਰਕਾਰ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਗਾਇਕ ਅੰਕਿਤ ਬਾਲੀਆਨ ਕਤਲ ਕਾਂਡ ਦੇ ਦੋ ਮੁਲਜ਼ਮਾਂ ਨੂੰ ਪੁਲਿਸ ਨੇ ਮੁਕਾਬਲੇ ਵਿੱਚ ਮਾਰ ਦਿੱਤਾ ਜਾਲੰਧਰ ਪੁਲਿਸ ਦੀ ਹੁੱਕਾ ਬਾਰ ਵਿੱਚ ਛਾਪੇਮਾਰੀ, ਗਹਿਣੇ ਅਤੇ 10 ਲੱਖ ਕੈਸ਼ ਸਮੇਤ ਇੱਕ ਮੁਲਜ਼ਮ ਗ੍ਰਿਫ਼ਤਾਰ ਜਾਲੰਧਰ Meriton Hotel ਫਿਰ ਵਿਵਾਦਾਂ ਵਿੱਚ, ਪਾਰਟੀ ਦੌਰਾਨ ਬਾਊਂਸਰਾਂ ਉੱਤੇ ਮਾਰਪੀਟ ਦੇ ਦੋਸ਼ ਜਾਲੰਧਰ ਪੁਲਿਸ ਕਮਿਸ਼ਨਰ ਐਕਸ਼ਨ ਵਿੱਚ, SHO ਜੈਇੰਦਰ ਨੂੰ ਕੀਤਾ ਲਾਈਨ ਹਾਜ਼ਿਰ

‘ਹੋਰਮੁਜ਼ ਜਲਡਮਰੂ ਖੋਲ੍ਹੋ, ਨਹੀਂ ਤਾਂ ਨਰਕ ਵਰਗੇ ਹਾਲਾਤ ਹੋਣਗੇ…’

Donald-Tramp


‘ਹੋਰਮੁਜ਼ ਜਲਡਮਰੂ ਖੋਲ੍ਹੋ, ਨਹੀਂ ਤਾਂ ਨਰਕ ਵਰਗੇ ਹਾਲਾਤ ਹੋਣਗੇ…’


, ਟਰੰਪ ਦੀਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਈਰਾਨ ਲਈ ਅਪਮਾਨਜਨਕ ਸ਼ਬਦ ਵਰਤਦੇ ਹੋਏ ਹੋਰਮੁਜ਼ ਜਲਡਮਰੂ ਨਾ ਖੋਲ੍ਹਣ ‘ਤੇ ਵੱਡੇ ਹਮਲੇ ਦੀ ਧਮਕੀ ਦਿੱਤੀ। ਉਨ੍ਹਾਂ ਕਿਹਾ ਕਿ ਜੇ ਈਰਾਨ ਨੇ ਹੋਰਮੁਜ਼ ਜਲਡਮਰੂ ਨਹੀਂ ਖੋਲ੍ਹਿਆ ਤਾਂ ਉਹ ਉਸ ਨੂੰ ਨਰਕ ਬਣਾ ਦੇਣਗੇ। ਉਨ੍ਹਾਂ ਈਰਾਨ ਵਿੱਚ ਪਾਵਰ ਪਲਾਂਟਾਂ ਅਤੇ ਪੁਲਾਂ ‘ਤੇ ਹਮਲਾ ਕਰਨ ਦੀ ਵੀ ਗੱਲ ਕਹੀ।

ਟਰੰਪ ਨੇ ਐਤਵਾਰ ਨੂੰ ਸੋਸ਼ਲ ਮੀਡੀਆ ‘ਤੇ ਲਿਖਿਆ, “ਈਰਾਨ ਵਿਚ ਮੰਗਲਵਾਰ ਨੂੰ ਪਾਵਰ ਪਲਾਂਟ ਡੇ ਅਤੇ ਬ੍ਰਿਜ ਡੇ ਇੱਕੱਠੇ ਹੋਵੇਗਾ ਯਾਨੀ ਹਮਲਾ ਹੋਵੇਗਾ। ਈਰਾਨ ਹੋਰਮੁਜ ਖੋਲ੍ਹ ਦੇਵੇ, ਨਹੀਂ ਤਾਂ ਨਰਕ ਵਰਗੇ ਹਲਾਤਾਂ ਵਿਚ ਪਹੁੰਚ ਜਾਏਗਾ”

ਕੁਝ ਘੰਟਿਆਂ ਬਾਅਦ ਉਨ੍ਹਾਂ ਨੇ ਈਰਾਨ ‘ਤੇ ਹਮਲੇ ਦੀ ਸਮਾਂ ਸੀਮਾ ਵਧਾਉਣ ਦਾ ਸੰਕੇਤ ਦਿੱਤਾ। ਉਨ੍ਹਾਂ ਸੋਸ਼ਲ ਮੀਡੀਆ ‘ਤੇ ਲਿਖਿਆ, “ਮੰਗਲਵਾਰ ਰਾਤ 8 ਵਜੇ (ਪੂਰਬੀ ਸਮਾਂ) ਹੈ।” ਟਰੰਪ ਦੀ ਪੋਸਟ ਨੂੰ ਈਰਾਨ ‘ਤੇ ਅਮਰੀਕੀ ਹਮਲੇ ਦੀ ਸਮਾਂ ਸੀਮਾ ਵਜੋਂ ਦੇਖਿਆ ਜਾ ਰਿਹਾ ਹੈ।

ਵੀਰਵਾਰ ਨੂੰ ਅਮਰੀਕਾ ਨੇ ਈਰਾਨ ਦੀ ਰਾਜਧਾਨੀ ਤਹਿਰਾਨ ਨੂੰ ਕਰਜ ਸ਼ਹਿਰ ਨਾਲ ਜੋੜਨ ਵਾਲੇ B1 ਹਾਈਵੇਅ ਪੁਲ ‘ਤੇ ਹਮਲਾ ਕੀਤਾ। ਇਹ ਪੁਲ ਇਸ ਸਾਲ ਖੋਲ੍ਹਿਆ ਗਿਆ ਸੀ ਅਤੇ ਇਸ ਨੂੰ ਮੱਧ ਪੂਰਬ ਦਾ ਸਭ ਤੋਂ ਉੱਚਾ ਪੁਲ ਮੰਨਿਆ ਜਾਂਦਾ ਹੈ। ਇਸ ਲਗਭਗ 1,050 ਮੀਟਰ ਲੰਬੇ ਅਤੇ 136 ਮੀਟਰ ਉੱਚੇ ਪੁਲ ਨੂੰ ਬਣਾਉਣ ‘ਤੇ ਲਗਭਗ 400 ਮਿਲੀਅਨ ਡਾਲਰ (ਲਗਭਗ 3,800 ਕਰੋੜ ਰੁਪਏ) ਖਰਚ ਕੀਤੇ ਗਏ ਸਨ।


ਈਰਾਨ ਨੇ ਟਰੰਪ ਦੇ 48 ਘੰਟਿਆਂ ਦੇ ਅੰਦਰ ਹੋਰਮੁਜ਼ ਜਲਡਮਰੂ ਨੂੰ ਖੋਲ੍ਹਣ ਦੇ ਅਲਟੀਮੇਟਮ ਨੂੰ ਰੱਦ ਕਰ ਦਿੱਤਾ ਹੈ। ਈਰਾਨੀ ਫੌਜ ਨੇ ਕਿਹਾ ਹੈ ਕਿ ਅਮਰੀਕਾ ਬੇਵੱਸੀ ਅਤੇ ਘਬਰਾਹਟ ਕਾਰਨ ਧਮਕੀਆਂ ਦੇ ਰਿਹਾ ਹੈ। ਟਰੰਪ ਨੇ ਈਰਾਨ ਨੂੰ ਹੋਰਮੁਜ਼ ਜਲਡਮਰੂ ਨੂੰ ਖੋਲ੍ਹਣ ਜਾਂ ਸਮਝੌਤਾ ਕਰਨ ਲਈ ਅਲਟੀਮੇਟਮ ਦਿੱਤਾ ਸੀ। ਉਸ ਨੇ ਕਿਹਾ ਕਿ ਸਮਾਂ ਖਤਮ ਹੋ ਰਿਹਾ ਹੈ ਅਤੇ ਅਜਿਹਾ ਕਰਨ ਵਿੱਚ ਅਸਫਲ ਰਹਿਣ ਨਾਲ ਈਰਾਨ ਦੇ ਊਰਜਾ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਜਾਵੇਗਾ ਅਤੇ ਉਨ੍ਹਾਂ ਨੂੰ ਤਬਾਹ ਕਰ ਦਿੱਤਾ ਜਾਵੇਗਾ।



Donald Tramp


Popular Posts
Just Now