ਪੰਜਾਬ ਵਿੱਚ ਸ਼ੁੱਕਰਵਾਰ ਨੂੰ ਰਹੇਗੀ ਛੁੱਟੀ, ਸਕੂਲ-ਕਾਲਜ ਅਤੇ ਸਰਕਾਰੀ ਦਫ਼ਤਰ ਰਹਿਣਗੇ ਬੰਦ PM ਮੋਦੀ ਦੀ ਅਪੀਲ- ਲੋੜ ਨਾ ਹੋਵੇ ਤਾਂ ਸੋਨਾ ਨਾ ਖਰੀਦੋ, 7.8% ਜੀਡੀਪੀ ਵਿਕਾਸ 'ਤੇ ਦੇਸ਼ ਨੂੰ ਦਿੱਤੀ ਵਧਾਈ ਪਠਾਨਕੋਟ ਦੇ 24 ਸਾਲਾ ਨੌਜਵਾਨ ਦਾ ਕੈਨੇਡਾ ’ਚ ਗੋਲੀ ਮਾਰ ਕੇ ਕਤਲ ਲਿਓਨਲ ਮੇਸੀ ਨੇ ਅੰਤਰਰਾਸ਼ਟਰੀ ਫੁੱਟਬਾਲ ਤੋਂ ਸੰਨਿਆਸ ਲੈ ਲਿਆ Lionel Messi Retires ਮੁੱਖਵਾਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ 01-09-2026 ਲੋਕਾਂ ਦਾ ਪੈਸਾ ਲੋਕਾਂ ਨੂੰ ਮੋੜ ਰਹੀ ਹੈ ਆਪ ਸਰਕਾਰ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਗਾਇਕ ਅੰਕਿਤ ਬਾਲੀਆਨ ਕਤਲ ਕਾਂਡ ਦੇ ਦੋ ਮੁਲਜ਼ਮਾਂ ਨੂੰ ਪੁਲਿਸ ਨੇ ਮੁਕਾਬਲੇ ਵਿੱਚ ਮਾਰ ਦਿੱਤਾ ਜਾਲੰਧਰ ਪੁਲਿਸ ਦੀ ਹੁੱਕਾ ਬਾਰ ਵਿੱਚ ਛਾਪੇਮਾਰੀ, ਗਹਿਣੇ ਅਤੇ 10 ਲੱਖ ਕੈਸ਼ ਸਮੇਤ ਇੱਕ ਮੁਲਜ਼ਮ ਗ੍ਰਿਫ਼ਤਾਰ ਜਾਲੰਧਰ Meriton Hotel ਫਿਰ ਵਿਵਾਦਾਂ ਵਿੱਚ, ਪਾਰਟੀ ਦੌਰਾਨ ਬਾਊਂਸਰਾਂ ਉੱਤੇ ਮਾਰਪੀਟ ਦੇ ਦੋਸ਼ ਜਾਲੰਧਰ ਪੁਲਿਸ ਕਮਿਸ਼ਨਰ ਐਕਸ਼ਨ ਵਿੱਚ, SHO ਜੈਇੰਦਰ ਨੂੰ ਕੀਤਾ ਲਾਈਨ ਹਾਜ਼ਿਰ

ਕਿਸ਼ਤੀ ਹਾਦਸੇ ਨੇ ਮਚਾਇਆ ਕਹਿਰ! 11 ਦੀ ਮੌਤ, 4 ਗਾਇਬ, CM ਮਾਨ ਪਹੁੰਚੇ ਜਗਰਾਓਂ

Vrindavan-boat-accident


ਕਿਸ਼ਤੀ ਹਾਦਸੇ ਨੇ ਮਚਾਇਆ ਕਹਿਰ! 11 ਦੀ ਮੌਤ, 4 ਗਾਇਬ, CM ਮਾਨ ਪਹੁੰਚੇ ਜਗਰਾਓਂ



ਵ੍ਰਿੰਦਾਵਨ ਕਿਸ਼ਤੀ ਹਾਦਸੇ ਵਿੱਚ ਮਰਨ ਵਾਲਿਆਂ ਦੀ ਗਿਣਤੀ 11 ਹੋ ਗਈ ਹੈ। ਅਬੋਹਰ ਦੇ ਰਹਿਣ ਵਾਲੇ ਮਾਨਿਕ ਟੰਡਨ ਦੀ ਲਾਸ਼ ਵੀ ਸ਼ਨੀਵਾਰ ਨੂੰ ਮਿਲੀ। ਮਾਨਿਕ ਦੀ ਮੰਗਣੀ ਹੋਈ ਸੀ ਅਤੇ ਉਸ ਦਾ ਵਿਆਹ 12 ਸਤੰਬਰ ਨੂੰ ਹੋਣਾ ਸੀ। ਉਹ ਮਧੁਰ ਬਹਿਲ ਦੀ ਮਾਸੀ ਦਾ ਪੁੱਤ ਸੀ।

ਦੂਜੇ ਪਾਸੇ ਹਾਦਸੇ ਵਿਚ ਮਾਰੇ ਗਏ ਪੰਜਾਬ ਦੇ 9 ਲੋਕਾਂ ਦੀਆਂ ਮ੍ਰਿਤਕ ਦੇਹਾਂ ਘਰ ਪਹੁੰਚ ਗਈਆਂ। ਮੁੱਖ ਮੰਤਰੀ ਭਗਵੰਤ ਮਾਨ ਵੀ ਜਗਰਾਓਂ ਵਿਖੇ ਦੁੱਖ ਪ੍ਰਗਟ ਕਰਨ ਲਈ ਪਹੁੰਚੇ। ਉਨ੍ਹਾਂ ਨੇ ਮ੍ਰਿਤਕ ਚਰਨਜੀਤ ਅਤੇ ਪਿੰਕੀ ਬਹਿਲ ਨੂੰ ਸ਼ਰਧਾਂਜਲੀ ਭੇਟ ਕੀਤੀ ਇਸ ਦੌਰਾਨ ਉੱਤਰ ਪ੍ਰਦੇਸ਼ ਵਿੱਚ, ਪੁਲਿਸ ਨੇ ਕਿਸ਼ਤੀ ਚਾਲਕ ਪੱਪੂ ਅਤੇ ਪੋਂਟੂਨ ਪੁਲ ਦੇ ਠੇਕੇਦਾਰ ਨਾਰਾਇਣ ਸ਼ਰਮਾ ਵਿਰੁੱਧ ਮਾਮਲਾ ਦਰਜ ਕੀਤਾ ਹੈ। ਕਿਸ਼ਤੀ ਚਾਲਕ ‘ਤੇ ਦੋਸ਼ ਹੈ ਕਿ ਜਦੋਂ ਯਾਤਰੀਆਂ ਨੇ ਉਸਨੂੰ ਵਾਪਸ ਮੁੜਨ ਲਈ ਕਿਹਾ ਤਾਂ ਰਸਤੇ ਵਿੱਚ ਖ਼ਤਰੇ ਨੂੰ ਨਜ਼ਰਅੰਦਾਜ਼ ਕੀਤਾ। ਕਿਸ਼ਤੀ ਵਿੱਚ ਲਾਈਫ ਜੈਕਟਾਂ ਦੀ ਘਾਟ ਸੀ। ਕਿਸ਼ਤੀ ਵਿਚ ਸਮਰੱਥਾ ਤੋਂ ਵੱਧ ਭੀੜ ਹੋਣ ਕਰਕੇ ਇਸ ਦਾ ਸੰਤੁਲਨ ਵਿਗੜ ਗਿਆ, ਜਿਸ ਕਾਰਨ ਇਹ ਪਲਟ ਗਈ। ਇਸ ਦੌਰਾਨ ਠੇਕੇਦਾਰ ਨਾਰਾਇਣ ਸ਼ਰਮਾ ਬਿਨਾਂ ਕਿਸੇ ਪੂਰਵ ਸੂਚਨਾ ਦੇ ਪੋਂਟੂਨ ਪੁਲ ਨੂੰ ਢਾਹ ਰਿਹਾ ਸੀ ਅਤੇ ਦੁਬਾਰਾ ਜੋੜ ਰਿਹਾ ਸੀ।

ਦੇਵਰਾਹਾ ਬਾਬਾ ਘਾਟ ਦੇ ਨੇੜੇ ਇੱਕ ਮ੍ਰਿਤਕ ਦੇਹ ਬਰਾਮਦ ਕੀਤੀ ਗਈ ਹੈ। ਬਾਕੀ ਲਾਪਤਾ ਲੋਕ ਕਿਉਂ ਨਹੀਂ ਮਿਲੇ? ਬਚਾਅ ਕਾਰਜ ਵਿੱਚ ਸ਼ਾਮਲ ਇੱਕ ਅਧਿਕਾਰੀ ਨੇ ਦੱਸਿਆ ਕਿ ਯਮੁਨਾ ਨਦੀ ਦਾ ਵਹਾਅ ਤੇਜ਼ ਹੈ, ਇਸ ਲਈ ਲੋਕ ਕਾਫ਼ੀ ਦੂਰੀ ਤੱਕ ਰੁੜ ਸਕਦੇ ਹਨ। ਇਸ ਤੋਂ ਇਲਾਵਾ, ਮ੍ਰਿਤਕ ਨਦੀ ਦੇ ਅੰਦਰ ਗਾਦ ਅਤੇ ਰੇਤ ਵਿੱਚ ਦੱਬੀਆਂ ਹੋ ਸਕਦੀਆਂ ਹਨ। ਉਹ 24 ਘੰਟਿਆਂ ਬਾਅਦ ਫੁੱਲ ਕੇ ਉਪਰ ਆ ਸਕਦੀਆਂ ਹਨ।

ਹਾਦਸੇ ਵਾਲੀ ਥਾਂ ‘ਤੇ ਪਾਣੀ 25 ਫੁੱਟ ਡੂੰਘਾ ਪਾਣੀ ਹੈ। ਸ਼ੁਰੂਆਤੀ ਜਾਂਚ ਤੋਂ ਪਤਾ ਲੱਗਾ ਹੈ ਕਿ ਕਿਸ਼ਤੀ ਦੀ ਸਮਰੱਥਾ 40 ਸ਼ਰਧਾਲੂਆਂ ਕੀਤੀ ਸੀ। ਕਿਸੇ ਵੀ ਸ਼ਰਧਾਲੂ ਨੂੰ ਨਾਵਿਕ ਨੇ ਲਾਈਫ ਜੈਕੇਟ ਨਹੀਂ ਦਿੱਤੀ ਸੀ। ਪਾਂਟੂਨ ਪੁਲ ਦੀ ਰਿਪੇਅਰਿੰਗ ਕਰ ਰਹੇ ਲੋਕਾਂ ਅਤੇ ਹੋਰ ਨਾਵਿਕਾਂ ਨੇ ਕੁਝ ਲੋਕਾਂ ਨੂੰ ਬਚਾਇਆ। ਬਾਅਦ ਵਿਚ ਪ੍ਰਸ਼ਾਸਨ ਦੀਆਂ ਟੀਮਾਂ ਮੌਕੇ ‘ਤੇ ਪਹੁੰਚੀਆਂ ਤੇ ਰੈਸਕਿਊ ਸ਼ੁਰੂ ਕੀਤਾ।

Vrindavan boat accident


Popular Posts
Just Now