ਪੰਜਾਬ ਵਿੱਚ ਸ਼ੁੱਕਰਵਾਰ ਨੂੰ ਰਹੇਗੀ ਛੁੱਟੀ, ਸਕੂਲ-ਕਾਲਜ ਅਤੇ ਸਰਕਾਰੀ ਦਫ਼ਤਰ ਰਹਿਣਗੇ ਬੰਦ PM ਮੋਦੀ ਦੀ ਅਪੀਲ- ਲੋੜ ਨਾ ਹੋਵੇ ਤਾਂ ਸੋਨਾ ਨਾ ਖਰੀਦੋ, 7.8% ਜੀਡੀਪੀ ਵਿਕਾਸ 'ਤੇ ਦੇਸ਼ ਨੂੰ ਦਿੱਤੀ ਵਧਾਈ ਪਠਾਨਕੋਟ ਦੇ 24 ਸਾਲਾ ਨੌਜਵਾਨ ਦਾ ਕੈਨੇਡਾ ’ਚ ਗੋਲੀ ਮਾਰ ਕੇ ਕਤਲ ਲਿਓਨਲ ਮੇਸੀ ਨੇ ਅੰਤਰਰਾਸ਼ਟਰੀ ਫੁੱਟਬਾਲ ਤੋਂ ਸੰਨਿਆਸ ਲੈ ਲਿਆ Lionel Messi Retires ਮੁੱਖਵਾਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ 01-09-2026 ਲੋਕਾਂ ਦਾ ਪੈਸਾ ਲੋਕਾਂ ਨੂੰ ਮੋੜ ਰਹੀ ਹੈ ਆਪ ਸਰਕਾਰ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਗਾਇਕ ਅੰਕਿਤ ਬਾਲੀਆਨ ਕਤਲ ਕਾਂਡ ਦੇ ਦੋ ਮੁਲਜ਼ਮਾਂ ਨੂੰ ਪੁਲਿਸ ਨੇ ਮੁਕਾਬਲੇ ਵਿੱਚ ਮਾਰ ਦਿੱਤਾ ਜਾਲੰਧਰ ਪੁਲਿਸ ਦੀ ਹੁੱਕਾ ਬਾਰ ਵਿੱਚ ਛਾਪੇਮਾਰੀ, ਗਹਿਣੇ ਅਤੇ 10 ਲੱਖ ਕੈਸ਼ ਸਮੇਤ ਇੱਕ ਮੁਲਜ਼ਮ ਗ੍ਰਿਫ਼ਤਾਰ ਜਾਲੰਧਰ Meriton Hotel ਫਿਰ ਵਿਵਾਦਾਂ ਵਿੱਚ, ਪਾਰਟੀ ਦੌਰਾਨ ਬਾਊਂਸਰਾਂ ਉੱਤੇ ਮਾਰਪੀਟ ਦੇ ਦੋਸ਼ ਜਾਲੰਧਰ ਪੁਲਿਸ ਕਮਿਸ਼ਨਰ ਐਕਸ਼ਨ ਵਿੱਚ, SHO ਜੈਇੰਦਰ ਨੂੰ ਕੀਤਾ ਲਾਈਨ ਹਾਜ਼ਿਰ

ਜਲੰਧਰ ਦੀ ਇਸ਼ਲੀਨ ਕੌਰ ਡੋਗਰਾ ਬਣੀ ਸੀਬੀਐਸਈ 10ਵੀਂ ਦੀ ਨੈਸ਼ਨਲ ਟਾਪਰ, ਹਾਸਿਲ ਕੀਤੇ 100% ਅੰਕ

10th-Results


ਜਲੰਧਰ ਦੀ ਇਸ਼ਲੀਨ ਕੌਰ ਡੋਗਰਾ ਬਣੀ ਸੀਬੀਐਸਈ 10ਵੀਂ ਦੀ ਨੈਸ਼ਨਲ ਟਾਪਰ, ਹਾਸਿਲ ਕੀਤੇ 100% ਅੰਕ



ਕੇਂਦਰੀ ਸੈਕੰਡਰੀ ਸਿੱਖਿਆ ਬੋਰਡ ਵੱਲੋਂ ਬੁੱਧਵਾਰ ਨੂੰ ਐਲਾਨੇ ਗਏ ਦਸਵੀਂ ਜਮਾਤ ਦੇ ਨਤੀਜਿਆਂ ਵਿਚ ਜਲੰਧਰ ਦੇ ਵਿਦਿਆਰਥੀਆਂ ਨੇ ਦੇਸ਼ ਭਰ ਵਿਚ ਜ਼ਿਲ੍ਹੇ ਦਾ ਨਾਂਅ ਸੁਨਹਿਰੀ ਅੱਖਰਾਂ ਵਿਚ ਲਿਖ ਦਿੱਤਾ ਹੈ। ਜਲੰਧਰ ਦੇ ਮੇਅਰ ਵਰਲਡ ਸਕੂਲ ਦੀ ਵਿਦਿਆਰਥਣ ਇਸ਼ਲੀਨ ਕੌਰ ਡੋਗਰਾ ਨੇ ਮਿਸਾਲੀ ਕਾਮਯਾਬੀ ਹਾਸਿਲ ਕਰਦਿਆਂ ਰਾਸ਼ਟਰੀ ਪੱਧਰ 'ਤੇ ਟਾਪ ਕੀਤਾ ਹੈ। ਇਸ਼ਲੀਨ ਨੇ 500 ਵਿਚੋਂ ਪੂਰੇ 500 ਅੰਕ ਹਾਸਿਲ ਕਰਕੇ 100 ਫ਼ੀਸਦੀ ਨਤੀਜਾ ਦਿੱਤਾ ਹੈ।

ਜਲੰਧਰ ਦੇ ਮੇਅਰ ਵਰਲਡ ਸਕੂਲ ਦੀ ਵਿਦਿਆਰਥਣ ਇਸ਼ਲੀਨ ਕੌਰ ਡੋਗਰਾ ਨੇ ਮਿਸਾਲੀ ਕਾਮਯਾਬੀ ਹਾਸਿਲ ਕਰਦਿਆਂ ਰਾਸ਼ਟਰੀ ਪੱਧਰ ‘ਤੇ ਟਾਪ ਕੀਤਾ ਹੈ। ਇਸ਼ਲੀਨ ਨੇ 500 ਵਿਚੋਂ ਪੂਰੇ 500 ਅੰਕ ਹਾਸਿਲ ਕਰਕੇ 100 ਫੀਸਦੀ ਨਤੀਜਾ ਦਿੱਤਾ ਹੈ। ਉਸ ਨੇ ਗਣਿਤ, ਵਿਗਿਆਨ, ਅੰਗਰੇਜ਼ੀ, ਡਾਟਾ ਸਾਇੰਸ ਅਤੇ ਪੰਜਾਬੀ ਵਰਗੇ ਸਾਰੇ ਵਿਸ਼ਿਆਂ ਵਿਚੋਂ ਪੂਰੇ ਅੰਕ ਪ੍ਰਾਪਤ ਕੀਤੇ ਹਨ। ਕਾਰੋਬਾਰੀ ਮਨਦੀਪ ਸਿੰਘ ਡੋਗਰਾ ਅਤੇ ਗੁਨਵੀਨ ਕੌਰ ਦੀ ਸਪੁੱਤਰੀ ਇਸ਼ਲੀਨ ਮੈਡੀਕਲ ਖੇਤਰ ਵਿਚ ਆਪਣਾ ਕਰੀਅਰ ਬਣਾਉਣ ਦਾ ਸੁਪਨਾ ਦੇਖ ਰਹੀ ਹੈ।

ਜ਼ਿਲ੍ਹੇ ਵਿਚ ਦੂਜੇ ਸਥਾਨ ‘ਤੇ ਰਹੇ ਹੇਮਾਂਗ ਅਰੋੜਾ ਅਤੇ ਅਯਾਨਾ ਅਰੋੜਾ

ਸੁਆਮੀ ਸੰਤ ਦਾਸ ਪਬਲਿਕ ਸਕੂਲ ਦੇ ਹੇਮਾਂਗ ਅਰੋੜਾ ਅਤੇ ਕੈਂਬਰਿਜ ਇਨੋਵੇਟਿਵ ਸਕੂਲ ਦੀ ਅਯਾਨਾ ਅਰੋੜਾ ਨੇ ਸਾਂਝੇ ਤੌਰ ‘ਤੇ ਜ਼ਿਲ੍ਹੇ ਵਿਚ ਦੂਜਾ ਸਥਾਨ ਹਾਸਿਲ ਕੀਤਾ ਹੈ। ਦੋਵਾਂ ਨੇ 500 ਵਿਚੋਂ 499 ਅੰਕ (99.8%) ਪ੍ਰਾਪਤ ਕੀਤੇ ਹਨ। ਡੈਂਟਿਸਟ ਡਾ. ਮੁਕੇਸ਼ ਅਰੋੜਾ ਅਤੇ ਡਾ. ਸੁਲੱਖਣਾ ਅਰੋੜਾ ਦੇ ਪੁੱਤਰ ਹੇਮਾਂਗ ਨੇ ਗਣਿਤ, ਏ. ਆਈ. , ਹਿੰਦੀ ਅਤੇ ਵਿਗਿਆਨ ਵਿੱਚ 100 ਅੰਕ ਲਏ ਹਨ ਅਤੇ ਉਹ ਏ. ਆਈ. ਇੰਜੀਨੀਅਰ ਬਣ ਕੇ ਸਿਵਲ ਸੇਵਾਵਾਂ ਰਾਹੀਂ ਦੇਸ਼ ਦੀ ਸੇਵਾ ਕਰਨਾ ਚਾਹੁੰਦਾ ਹੈ। ਉੱਥੇ ਹੀ, ਮਨੋਵਿਗਿਆਨੀ ਡਾ. ਅਸ਼ਮੀਤ ਸਿੰਘ ਅਤੇ ਪੈਥੋਲੋਜਿਸਟ ਡਾ. ਗਰੀਮਾ ਦੀ ਬੇਟੀ ਅਯਾਨਾ ਨੇ ਗਣਿਤ, ਅੰਗਰੇਜ਼ੀ, ਡਾਟਾ ਸਾਇੰਸ ਅਤੇ ਸਮਾਜਿਕ ਵਿਗਿਆਨ ਵਿੱਚ ਪੂਰੇ ਅੰਕ ਲਏ ਹਨ ਅਤੇ ਉਹ ਡਾਕਟਰ ਬਣ ਕੇ ਆਪਣੇ ਮਾਪਿਆਂ ਦੇ ਨਕਸ਼ੇ-ਕਦਮਾਂ ‘ਤੇ ਚੱਲਣਾ ਚਾਹੁੰਦੀ ਹੈ।

ਗੌਰੀ ਦੱਤਾ ਅਤੇ ਧਰਿਤੀ ਗੁਪਤਾ ਨੇ ਹਾਸਿਲ ਕੀਤਾ ਤੀਜਾ ਸਥਾਨ

ਇਨੋਸੈਂਟ ਹਾਰਟਸ ਸਕੂਲ (ਗ੍ਰੀਨ ਮਾਡਲ ਟਾਊਨ) ਦੀ ਗੌਰੀ ਦੱਤਾ ਅਤੇ ਸੰਸਕ੍ਰਿਤੀ ਕੇ. ਐਮ. ਵੀ. ਸਕੂਲ ਦੀ ਧਰਿਤੀ ਗੁਪਤਾ ਨੇ 498 ਅੰਕਾਂ ਨਾਲ ਜ਼ਿਲ੍ਹੇ ਵਿੱਚ ਤੀਜਾ ਸਥਾਨ ਸਾਂਝਾ ਕੀਤਾ ਹੈ। ਗੌਰੀ ਦੇ ਮਾਤਾ-ਪਿਤਾ ਵੀ ਮੈਡੀਕਲ ਖੇਤਰ ਦੇ ਮਾਹਿਰ ਹਨ ਅਤੇ ਉਹ ਵੀ ਡਾਕਟਰ ਬਣਨ ਦੀ ਇੱਛੁਕ ਹੈ। ਧਰਿਤੀ ਗੁਪਤਾ ਨੇ ਅੰਗਰੇਜ਼ੀ ਅਤੇ ਪੰਜਾਬੀ ਵਿਚ ਪੂਰੇ ਅੰਕ ਹਾਸਿਲ ਕੀਤੇ ਹਨ ਅਤੇ ਉਹ ਹੁਣ ਜੀ. ਈ. ਈ. ਦੀ ਤਿਆਰੀ ਕਰਕੇ ਇੰਜੀਨੀਅਰਿੰਗ ਵਿਚ ਨਾਮ ਕਮਾਉਣਾ ਚਾਹੁੰਦੀ ਹੈ।


10th Results


Popular Posts
Just Now