ਪੰਜਾਬ ਵਿੱਚ ਸ਼ੁੱਕਰਵਾਰ ਨੂੰ ਰਹੇਗੀ ਛੁੱਟੀ, ਸਕੂਲ-ਕਾਲਜ ਅਤੇ ਸਰਕਾਰੀ ਦਫ਼ਤਰ ਰਹਿਣਗੇ ਬੰਦ PM ਮੋਦੀ ਦੀ ਅਪੀਲ- ਲੋੜ ਨਾ ਹੋਵੇ ਤਾਂ ਸੋਨਾ ਨਾ ਖਰੀਦੋ, 7.8% ਜੀਡੀਪੀ ਵਿਕਾਸ 'ਤੇ ਦੇਸ਼ ਨੂੰ ਦਿੱਤੀ ਵਧਾਈ ਪਠਾਨਕੋਟ ਦੇ 24 ਸਾਲਾ ਨੌਜਵਾਨ ਦਾ ਕੈਨੇਡਾ ’ਚ ਗੋਲੀ ਮਾਰ ਕੇ ਕਤਲ ਲਿਓਨਲ ਮੇਸੀ ਨੇ ਅੰਤਰਰਾਸ਼ਟਰੀ ਫੁੱਟਬਾਲ ਤੋਂ ਸੰਨਿਆਸ ਲੈ ਲਿਆ Lionel Messi Retires ਮੁੱਖਵਾਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ 01-09-2026 ਲੋਕਾਂ ਦਾ ਪੈਸਾ ਲੋਕਾਂ ਨੂੰ ਮੋੜ ਰਹੀ ਹੈ ਆਪ ਸਰਕਾਰ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਗਾਇਕ ਅੰਕਿਤ ਬਾਲੀਆਨ ਕਤਲ ਕਾਂਡ ਦੇ ਦੋ ਮੁਲਜ਼ਮਾਂ ਨੂੰ ਪੁਲਿਸ ਨੇ ਮੁਕਾਬਲੇ ਵਿੱਚ ਮਾਰ ਦਿੱਤਾ ਜਾਲੰਧਰ ਪੁਲਿਸ ਦੀ ਹੁੱਕਾ ਬਾਰ ਵਿੱਚ ਛਾਪੇਮਾਰੀ, ਗਹਿਣੇ ਅਤੇ 10 ਲੱਖ ਕੈਸ਼ ਸਮੇਤ ਇੱਕ ਮੁਲਜ਼ਮ ਗ੍ਰਿਫ਼ਤਾਰ ਜਾਲੰਧਰ Meriton Hotel ਫਿਰ ਵਿਵਾਦਾਂ ਵਿੱਚ, ਪਾਰਟੀ ਦੌਰਾਨ ਬਾਊਂਸਰਾਂ ਉੱਤੇ ਮਾਰਪੀਟ ਦੇ ਦੋਸ਼ ਜਾਲੰਧਰ ਪੁਲਿਸ ਕਮਿਸ਼ਨਰ ਐਕਸ਼ਨ ਵਿੱਚ, SHO ਜੈਇੰਦਰ ਨੂੰ ਕੀਤਾ ਲਾਈਨ ਹਾਜ਼ਿਰ

ਪੰਜਾਬ ‘ਚ ਗਰਮੀ ਨੇ ਕਢਾਏ ਵੱਟ, ਮੌਸਮ ਵਿਭਾਗ ਵੱਲੋਂ ਹੀਟ ਵੇਵ ਦਾ ਯੈਲੋ ਅਲਰਟ ਜਾਰੀ

Heatwave-in-punjab


ਪੰਜਾਬ ‘ਚ ਗਰਮੀ ਨੇ ਕਢਾਏ ਵੱਟ, ਮੌਸਮ ਵਿਭਾਗ ਵੱਲੋਂ ਹੀਟ ਵੇਵ ਦਾ ਯੈਲੋ ਅਲਰਟ ਜਾਰੀ



ਪੰਜਾਬ ਵਿਚ ਗਰਮੀ ਦਾ ਕਹਿਰ ਜਾਰੀ ਹੈ। ਦਿਨ ਦਾ ਤਾਪਮਾਨ ਪਹਿਲੀ ਵਾਰ 42.9 ਡਿਗਰੀ ਤੱਕ ਪਹੁੰਚ ਗਿਆ ਹੈ। ਹਾਲਾਂਕਿ ਅੱਜ ਮੌਸਮ ਖੁਸ਼ਕ ਰਹੇਗਾ ਕਿਸੇ ਤਰ੍ਹਾਂ ਦਾ ਕੋਈ ਅਲਰਟ ਨਹੀਂ ਹੈ। ਫਿਰ 24 ਤੇ 25 ਅਪ੍ਰੈਲ ਨੂੰ ਹੀਟਵੇਵ ਦਾ ਯੈਲੋ ਅਲਰਟ ਮੌਸਮ ਵਿਭਾਗ ਵੱਲੋਂ ਜਾਰੀ ਕੀਤਾ ਗਿਆ ਹੈ। 26 ਤੋਂ 28 ਅਪ੍ਰੈਲ ਤੱਕ ਬਿਜਲੀ ਚਮਕਣ ਤੇ ਹਨ੍ਹੇਰੀ ਚੱਲਣ ਦਾ ਅਲਰਟ ਹੈ।

ਮੌਸਮ ਵਿਭਾਗ ਮੁਤਾਬਕ ਅੱਜ ਪਹਾੜਾਂ ‘ਤੇ ਵੈਸਟਰਨ ਡਿਸਟਰਬੈਂਸ ਐਕਟਿਵ ਹੋਵੇਗਾ। ਹਾਲਾਂਕਿ ਇਹ ਇੰਨਾ ਮਜ਼ਬੂਤ ਨਹੀਂ ਹੈ। ਦਿਨ ਵਿਚ ਗਰਮ ਹਵਾਵਾਂ ਚੱਲਣਗੀਆਂ ਪਰ 25 ਅਪ੍ਰੈਲ ਤੋਂ ਮੌਸਮ ਬਦਲੇਗਾ। ਇਸ ਦੌਰਾਨ ਹਨ੍ਹੇਰੀ ਤੇ ਕੁਝ ਥਾਵਾਂ ‘ਤੇ ਮੀਂਹ ਪੈਣ ਦੀ ਸੰਭਾਵਨਾ ਹੈ ਅਜਿਹੇ ਵਿਚ ਗਰਮੀ ਤੋਂ ਥੋੜ੍ਹੀ ਰਾਹਤ ਜ਼ਰੂਰ ਮਿਲੇਗੀ।

19 ਥਾਵਾਂ ‘ਤੇ ਤਾਪਮਾਨ 35 ਡਿਗਰੀ ਤੋਂ ਵਧ ਰਿਹਾ ਜਦੋਂ ਕਿ 5 ਥਾਵਾਂ ‘ਤੇ ਤਾਪਮਾਨ 40 ਡਿਗਰੀ ਤੋਂ ਉਪਰ ਚਲਾ ਗਿਆ ਹੈ। ਚੰਡੀਗੜ੍ਹ ਵਿਚ 39.3, ਅੰਮ੍ਰਿਤਸਰ ਵਿਚ 39.0, ਲੁਧਿਆਣਾ ਵਿਚ 40.0, ਪਟਿਆਲਾ ਵਿਚ 40.4, ਪਠਾਨਕੋਟ ਵਿਚ 38.2, ਬਠਿੰਡਾ ਵਿਚ 41.0, ਫਰੀਦਕੋਟ ਵਿਚ 35.0 ਤੇ ਗੁਰਦਾਸਪੁਰ ਵਿਚ 39.0 ਡਿਗਰੀ ਦਰਜ ਕੀਤਾ ਗਿਆ।

ਮੌਸਮ ਵਿਭਾਗ ਦੇ ਡਾਇਰੈਕਟਰ ਸੁਰੇਂਦਰ ਪਾਲ ਮੁਤਾਬਕ 26 ਤੋਂ 28 ਅਪ੍ਰੈਲ ਤੱਕ ਸੂਬੇ ਵਿਚ ਕੁਝ ਥਾਵਾਂ ‘ਤੇ ਹਲਕਾ ਮੀਂਹ ਪੈਣ ਦੀ ਸੰਭਾਵਨਾ ਹੈ। ਅਗਲੇ 4 ਦਿਨਾਂ ਵਿਚ ਜ਼ਿਆਦਾਤਰ ਤਾਪਮਾਨ ਵਿਚ ਹੌਲੀ-ਹੌਲੀ 3 ਤੋਂ 4 ਡਿਗਰੀ ਦਾ ਵਾਧਾ ਹੋਵੇਗਾ। 24-25 ਅਪ੍ਰੈਲ ਨੂੰ ਕੁਝ ਥਾਵਾਂ ‘ਤੇ ਲੂ ਦੀ ਸਥਿਤੀ ਰਹਿਣ ਦੀ ਸੰਭਾਵਨਾ ਹੈ ਤੇ 26 ਤੋਂ 28 ਅਪ੍ਰੈਲ ਤੱਕ ਕੁਝ ਥਾਵਾਂ ‘ਤੇ ਬਿਜਲੀ ਚਮਕਣ ਤੇ 30 ਤੋਂ 40 ਕਿਲੋਮੀਟਰ ਦੀ ਰਫਤਾਰ ਨਾਲ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਹੈ।

Heatwave in punjab


Popular Posts
Just Now