MSP ਕਮੇਟੀ ’ਚੋਂ ਪੰਜਾਬ ਨੂੰ ਬਾਹਰ ਰੱਖਣ 'ਤੇ ਭੜਕੇ ਰਾਘਵ ਚੱਢਾ, ਕਿਹਾ- ‘ਸਰਕਾਰ ਨੇ ਲੋਕਾਂ ਦਾ ਕੀਤਾ ਅਪਮਾਨ’
LPTV / Chandigarh
ਲਾਈਵ ਪੰਜਾਬੀ ਟੀਵੀ ਬਿਊਰੋ, ਚੰਡੀਗੜ੍ਹ : ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਫੇਸਬੁੱਕ ’ਤੇ ਪੋਸਟ ਸਾਂਝੀ ਕਰਦੇ ਹੋਏ ਕੇਂਦਰ ਸਰਕਾਰ ਵਲੋਂ ਬਣਾਈ ਐੱਮ.ਐੱਸ.ਪੀ. ਕਮੇਟੀ 'ਚ ਪੰਜਾਬ ਨੂੰ ਬਾਹਰ ਰੱਖਣ ਦੀ ਸਖ਼ਤ ਸ਼ਬਦਾਂ ’ਚ ਨਿੰਦਾ ਕੀਤੀ ਹੈ। ਇਸ ਸਬੰਧੀ ਰਾਘਵ ਚੱਢਾ ਨੇ ਕਿਹਾ ਕਿ ਐੱਮਐੱਸਪੀ ਕਮੇਟੀ 'ਚੋਂ ਪੰਜਾਬ ਨੂੰ ਜਾਣ ਬੁੱਝ ਕੇ ਬਾਹਰ ਰੱਖ ਕੇ ਕੇਂਦਰ ਸਰਕਾਰ ਨੇ ਸਾਡੇ ਲੋਕਾਂ ਦਾ ਅਪਮਾਨ ਕੀਤਾ ਹੈ।
ਐੱਮਐੱਸਪੀ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਲਈ ਕੇਂਦਰ ਸਰਕਾਰ ਦੀ ਕਮੇਟੀ ਖੇਤੀਬਾੜੀ 'ਤੇ ਬੀਜੇਪੀ ਦੀ ਬੇਤੁਕੀ ਅਤੇ ਛੋਟੀ ਨਜ਼ਰ ਵਾਲੀ ਧੱਕੇਸ਼ਾਹੀ ਦੀ ਤਾਜ਼ਾ ਉਦਾਹਰਣ ਹੈ, ਕਿਉਂਕਿ ਵਿਨਾਸ਼ਕਾਰੀ ਪ੍ਰਬੰਧ ਕੋਈ ਸਬਕ ਨਹੀਂ ਸਿੱਖਦਾ।

Raghav Chadha furious at the exclusion of Punjab from the MSP committee said The government has insulted the people