ਗਰੀਬਾਂ ਨਾਲ ਇਸ ਡੀਐੱਸਪੀ ਨੇ ਮਨਾਈ ਦੀਵਾਲੀ, ਹਰ ਪਾਸੇ ਹੋ ਰਹੀ ਤਾਰੀਫ਼
LPTV / Chandigarh
ਲਾਈਵ ਪੰਜਾਬੀ ਟੀਵੀ : ਦੀਵਾਲੀ ਦਾ ਤਿਉਹਾਰ ਤਾਂ ਹਰ ਕੋਈ ਮਨਾਉਂਦਾ ਹੈ। ਆਪਣੇ ਘਰਾਂ ਵਿਚ ਦੀਵੇ ਲਗਾ ਕੇ ਤਾਂ ਉਸ ਨੂੰ ਹਰ ਕੋਈ ਰੁਸ਼ਨਾਉਂਦਾ ਹੈ ਪਰ ਅਸਲ ਇਨਸਾਨ ਉਹ ਹੈ ਜੋ ਇਸ ਦਿਨ ਕਿਸੇ ਦੂਜੇ ਦੀ ਜ਼ਿੰਦਗੀ ਵਿਚ ਵੀ ਰੋਸ਼ਨੀ ਭਰਦਾ ਹੈ। ਅਜਿਹਾ ਹੀ ਕੁਝ ਜਲਾਲਾਬਾਦ ਦੇ ਡੀਐੱਸਪੀ ਅਤੁਲ ਸੋਨੀ ਨੇ ਕੀਤਾ ਹੈ । ਅਤੁਲ ਸੋਨੀ ਆਪਣੀ ਫਿਟਨੈੱਸ ਦੇ ਚੱਲਦੇ ਵੈਸੇ ਤਾਂ ਕਾਫੀ ਚਰਚਾ ਵਿਚ ਰਹਿੰਦੇ ਹਨ ਪਰ ਲੋਕ ਭਲਾਈ ਦੇ ਕੰਮਾਂ ਵਿਚ ਵੀ ਵਧ ਚੜ੍ਹ ਕੇ ਹਿੱਸਾ ਲੈਂਦੇ ਹਨ। ਇਸ ਵਾਲ ਦੀਵਾਲੀ 'ਤੇ ਅਤੁਲ ਸੋਨੀ ਨੇ ਗਰੀਬ-ਝੁੱਗੀਆਂ ਵਾਲੇ ਪਰਿਵਾਰਾਂ ਨੂੰ ਰਾਸ਼ਨ ਵੰਡ ਕੇ ਦੀਵਾਲੀ ਮਨਾਈ ਤੇ ਨਾਲ ਹੀ ਉਨ੍ਹਾਂ ਨੂੰ ਤੋਹਫੇ ਵੀ ਦਿੱਤੇ। ਇਸ ਕੰਮ ਵਿਚ ਉਨ੍ਹਾਂ ਦੇ ਨਾਲ ਧਰਮ ਪਤਨੀ ਨੇ ਵੀ ਸਾਥ ਦਿੱਤਾ।
ਜਿਥੇ ਲੋਕ ਪੁਲਸ ਵਾਲਿਆਂ ਨੂੰ ਦੇਖ ਕੇ ਥਰ ਥਰ ਕੰਬਦੇ ਹਵ, ਉਥੇ ਜੇਕਰ ਪੁਲਸ ਵਾਲੇ ਡੀਐੱਸਪੀ ਅਤੁਲ ਸੋਨੀ ਵਰਗੇ ਹੋਣ ਤਾਂ ਸ਼ਾਇਦ ਲੋਕ ਡਰਨ ਦੀ ਥਾਂ ਇਨ੍ਹਾਂ ਨੂੰ ਆਪ ਆਣ ਕੇ ਆਪਣੀਆਂ ਪਰੇਸ਼ਾਨੀਆਂ ਦੱਸਣ । ਡੀਐੱਸਪੀ ਅਤੁਲ ਸੋਨੀ ਦਾ ਇਹ ਉਪਰਾਲਾ ਬੇਹੱਦ ਖਾਸ ਸੀ।
This DSP celebrated Diwali with the poor Appreciation is happening everywhere