ਪੰਜਾਬ ਵਿੱਚ ਸ਼ੁੱਕਰਵਾਰ ਨੂੰ ਰਹੇਗੀ ਛੁੱਟੀ, ਸਕੂਲ-ਕਾਲਜ ਅਤੇ ਸਰਕਾਰੀ ਦਫ਼ਤਰ ਰਹਿਣਗੇ ਬੰਦ PM ਮੋਦੀ ਦੀ ਅਪੀਲ- ਲੋੜ ਨਾ ਹੋਵੇ ਤਾਂ ਸੋਨਾ ਨਾ ਖਰੀਦੋ, 7.8% ਜੀਡੀਪੀ ਵਿਕਾਸ 'ਤੇ ਦੇਸ਼ ਨੂੰ ਦਿੱਤੀ ਵਧਾਈ ਪਠਾਨਕੋਟ ਦੇ 24 ਸਾਲਾ ਨੌਜਵਾਨ ਦਾ ਕੈਨੇਡਾ ’ਚ ਗੋਲੀ ਮਾਰ ਕੇ ਕਤਲ ਲਿਓਨਲ ਮੇਸੀ ਨੇ ਅੰਤਰਰਾਸ਼ਟਰੀ ਫੁੱਟਬਾਲ ਤੋਂ ਸੰਨਿਆਸ ਲੈ ਲਿਆ Lionel Messi Retires ਮੁੱਖਵਾਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ 01-09-2026 ਲੋਕਾਂ ਦਾ ਪੈਸਾ ਲੋਕਾਂ ਨੂੰ ਮੋੜ ਰਹੀ ਹੈ ਆਪ ਸਰਕਾਰ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਗਾਇਕ ਅੰਕਿਤ ਬਾਲੀਆਨ ਕਤਲ ਕਾਂਡ ਦੇ ਦੋ ਮੁਲਜ਼ਮਾਂ ਨੂੰ ਪੁਲਿਸ ਨੇ ਮੁਕਾਬਲੇ ਵਿੱਚ ਮਾਰ ਦਿੱਤਾ ਜਾਲੰਧਰ ਪੁਲਿਸ ਦੀ ਹੁੱਕਾ ਬਾਰ ਵਿੱਚ ਛਾਪੇਮਾਰੀ, ਗਹਿਣੇ ਅਤੇ 10 ਲੱਖ ਕੈਸ਼ ਸਮੇਤ ਇੱਕ ਮੁਲਜ਼ਮ ਗ੍ਰਿਫ਼ਤਾਰ ਜਾਲੰਧਰ Meriton Hotel ਫਿਰ ਵਿਵਾਦਾਂ ਵਿੱਚ, ਪਾਰਟੀ ਦੌਰਾਨ ਬਾਊਂਸਰਾਂ ਉੱਤੇ ਮਾਰਪੀਟ ਦੇ ਦੋਸ਼ ਜਾਲੰਧਰ ਪੁਲਿਸ ਕਮਿਸ਼ਨਰ ਐਕਸ਼ਨ ਵਿੱਚ, SHO ਜੈਇੰਦਰ ਨੂੰ ਕੀਤਾ ਲਾਈਨ ਹਾਜ਼ਿਰ

ਵਿਦੇਸ਼ ਜਾਣ ਵਾਲਿਆਂ ਲਈ ਵੱਡੀ ਖ਼ਬਰ, ਹੁਣ ਪਾਸਪੋਰਟ ਨਾਲ ਇਹ ਸਰਟੀਫਿਕੇਟ ਜੋੜਨਾ ਲਾਜ਼ਮੀ....

Great-news-for-those-going-abroa


LPTV / Chandigarh

ਪੜ੍ਹਾਈ, ਨੌਕਰੀ ਜਾਂ ਵਿਦੇਸ਼ ਜਾ ਰਹੇ ਭਾਰਤੀਆਂ ਨੂੰ ਹੁਣ ਆਪਣਾ ਪਾਸਪੋਰਟ CoWIN ਵੈਕਸੀਨੇਸ਼ਨ ਸਰਟੀਫਿਕੇਟ ਨਾਲ ਲਿੰਕ ਕਰਵਾਉਣਾ ਹੋਵੇਗਾ। ਕੇਂਦਰ ਸਰਕਾਰ ਨੇ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਇਹ ਹੁਕਮ ਟੀਕਾਕਰਨ ਸਬੰਧੀ ਕੁਝ ਹੋਰ ਬਦਲਾਵਾਂ ਦੇ ਨਾਲ ਜਾਰੀ ਕੀਤੇ ਹਨ।

ਨਵੇਂ ਨਿਯਮਾਂ ਮੁਤਾਬਕ, ਪ੍ਰਮਾਣ ਪੱਤਰ ਵਿੱਚ ਟੀਕੇ ਦੀ ਕਿਸਮ ਜਿਵੇਂ ਕਿ 'ਕੋਵੀਸ਼ੀਲਡ' ਦਰਸਾਉਣਾ ਹੀ ਕਾਫੀ ਹੈ ਅਤੇ ਇਸ ਤੋਂ ਇਲਾਵਾ ਹੋਰ ਵੇਰਵਿਆਂ ਦੀ ਲੋੜ ਨਹੀਂ ਹੈ। ਸਰਕਾਰ ਨੇ ਇਸ ਪਿੱਛੇ ਤਰਕ ਦਿੱਤਾ ਹੈ ਕਿ ਆਕਸਫੋਰਡ ਯੂਨੀਵਰਸਿਟੀ ਅਤੇ ਐਸਟ੍ਰਾਜ਼ੈਨੇਕਾ ਵੱਲੋਂ ਵਿਕਸਤ ਕੀਤੀ ਵੈਕਸੀਨ ਹੀ ਵਿਦੇਸ਼ ਵਿੱਚ ਮੰਨੀ ਜਾਂਦੀ ਹੈ। ਭਾਰਤ ਵਿੱਚ ਸੀਰਮ ਇੰਸਟੀਚਿਊਟ ਵੱਲੋਂ ਤਿਆਰ ਕੀਤੀ ਗਈ ਕੋਵੀਸ਼ੀਲਡ ਭਾਰਤ ਸਰਕਾਰ ਅਤੇ ਵਿਸ਼ਵ ਸਿਹਤ ਸੰਗਠਨ ਵੱਲੋਂ ਪ੍ਰਮਾਣਿਤ ਹੈ।

ਗੌਰਤਲਬ ਹੈ ਕਿ ਸਰਕਾਰ ਵੱਲੋਂ ਜਾਰੀ ਹੁਕਮਾਂ ਮੁਤਾਬਕ ਪਹਿਲੀ ਖੁਰਾਕ ਲੱਗਣ ਦੇ 12-16 ਹਫ਼ਤਿਆਂ ਭਾਵ 84 ਦਿਨ ਬਾਅਦ ਦੂਜੀ ਖੁਰਾਕ ਲੈ ਸਕਦੇ ਹਨ, ਪਰ ਵਿਦੇਸ਼ ਜਾਣ ਵਾਲੇ ਵਿਅਕਤੀ 28 ਦਿਨਾਂ ਬਾਅਦ ਆਪਣੀ ਦੂਜੀ ਖ਼ੁਰਾਕ ਲੈ ਸਕਦੇ ਹਨ। ਇਸੇ ਲਈ ਉਨ੍ਹਾਂ ਦਾ ਪਾਸਪੋਰਟ ਉਨ੍ਹਾਂ ਵੈਕਸੀਨ ਸਰਟੀਫ਼ਿਕੇਟ ਨਾਲ ਜੋੜਿਆ ਜਾਵੇਗਾ। ਯਾਨੀ ਕਿ ਵੈਕਸੀਨੇਸ਼ਨ ਸਰਟੀਫ਼ਿਕੇਟ ਉੱਪਰ ਲਾਭਪਾਤਰੀ ਦਾ ਪਾਸਪੋਰਟ ਨੰਬਰ ਵੀ ਛਾਪਿਆ ਜਾਵੇਗਾ।

ਕੇਂਦਰੀ ਸਿਹਤ ਮੰਤਰਾਲੇ ਨੇ ਸੂਬਿਆਂ ਨੂੰ ਹਦਾਇਤ ਕੀਤੀ ਹੈ ਕਿ ਜੇਕਰ ਕਿਸੇ ਵਿਅਕਤੀ ਨੇ ਕੋਵਿਡ ਰੋਕੂ ਟੀਦੇ ਦੀ ਪਹਿਲੀ ਖੁਰਾਕ ਵੇਲੇ ਆਪਣਾ ਪਾਸਪੋਰਟ ਨੰਬਰ ਦਰਜ ਨਹੀਂ ਸੀ ਕਰਵਾਇਆ ਤਾਂ ਦੂਜੀ ਖੁਰਾਕ ਲੈਣ ਵੇਲੇ ਅਜਿਹਾ ਕਰਨਾ ਜ਼ਰੂਰੀ ਨਹੀਂ ਹੈ। ਹਾਲਾਂਕਿ, ਲੋੜ ਪੈਣ 'ਤੇ ਨਵੇਂ ਟੀਕਾਕਰਨ ਸਰਟੀਫ਼ਿਕੇਟ ਜ਼ਰੂਰ ਜਾਰੀ ਕੀਤੇ ਜਾ ਸਕਦੇ ਹਨ। ਕੇਂਦਰ ਮੁਤਾਬਕ ਇਹ ਸੁਵਿਧਾ 31 ਅਗਸਤ 2021 ਤੱਕ ਕੌਮਾਂਤਰੀ ਸਫਰ ਕਰਨ ਵਾਲਿਆਂ ਲਈ ਉਪਲਬਧ ਹੈ। 

Great news for those going abroad now it is mandatory to add this certificate to the passport


Popular Posts
Just Now