ਕੈਨੇਡੀਅਨ ਪੁਲਿਸ 'ਚ ਪੰਜਾਬੀ ਨੌਜਵਾਨ ਨੂੰ ਮਿਲਿਆ ਅਫ਼ਸਰ ਰੈਂਕ, ਪੰਜਾਬ ਦੇ ਇਸ ਜ਼ਿਲ੍ਹੇ ਦਾ ਹੈ ਇਹ ਨੌਜਵਾਨ
LPTV / Chandigarh
ਵਿਦੇਸ਼ ਡੈਸਕ: ਜ਼ਿਲ੍ਹਾ ਮਾਨਸਾ ਦੇ ਸ਼ਹਿਰ ਬੁਢਲਾਡਾ ਦੇ ਨੌਜਵਾਨ ਹਰਗੁਣ ਸਿੰਘ ਨਾਗਪਾਲ ਨੇ ਕੈਨੇਡੀਅਨ ਪੁਲਿਸ ਵਿਚ ਅਫ਼ਸਰ ਰੈਂਕ ਪ੍ਰਾਪਤ ਕਰ ਕੇ ਅਪਣੇ ਮਾਤਾ-ਪਿਤਾ, ਸ਼ਹਿਰ ਅਤੇ ਇਲਾਕੇ ਦਾ ਨਾਂਅ ਰੌਸ਼ਨ ਕੀਤਾ ਹੈ। ਜਾਣਕਾਰੀ ਦਿੰਦਿਆਂ ਉਨ੍ਹਾਂ ਦੇ ਨਜ਼ਦੀਕੀ ਰਿਸ਼ਤੇਦਾਰ ਤਨਜੋਤ ਸਿੰਘ ਸਾਹਨੀ ਯੂਥ ਅਕਾਲੀ ਆਗੂ ਨੇ ਦਸਿਆ ਕਿ ਬੁਢਲਾਡਾ ਨਿਵਾਸੀ ਆਗਿਆਪਾਲ ਸਿੰਘ ਨਾਗਪਾਲ ਦਾ ਬੇਟਾ ਹਰਗੁਣ ਸਿੰਘ ਸਤੰਬਰ 2017 ਵਿਚ ਸਟਡੀ ਵੀਜ਼ਾ ’ਤੇ ਕੈਨੇਡਾ ਦੇ ਟੋਰਾਂਟੋ ਵਿਖੇ ਗਿਆ। ਜਿਸ ਨੇ ਸਾਲ 2020 ਵਿਚ ਅਪਣੀ ਪੜ੍ਹਾਈ ਪੂਰੀ ਕਰਨ ਉਪਰੰਤ ਉਥੇ ਕੰਮ ਕਰਦਿਆਂ ਜਨਵਰੀ 2023 ਵਿਚ ਕੈਨੇਡਾ ਦੀ ਪੀ.ਆਰ ਪ੍ਰਾਪਤ ਕੀਤੀ। ਇਸੇ ਦੌਰਾਨ ਕੈਨੇਡੀਅਨ ਪੁਲਿਸ ਵਿਚ ਨਿਕਲੀਆਂ ਅਸਾਮੀਆਂ ਲਈ ਉਸ ਨੇ ਅਪਲਾਈ ਕੀਤਾ ਅਤੇ ਲੋੜੀਂਦੀ ਸਰੀਰਕ ਯੋਗਤਾ ਪੂਰੀ ਕਰਨ ਤੋਂ ਬਾਅਦ ਦੋ ਲਿਖਤੀ ਮੁਕਾਬਲਾ ਪ੍ਰੀਖਿਆਵਾਂ ਪਾਸ ਕਰ ਕੇ ਮਨਿਸਟਰੀ ਆਫ਼ ਪੋਲੀਸਿੰਗ ਐਂਡ ਪਬਲਿਕ ਸੇਫ਼ਟੀ ਵਿਭਾਗ ਕੈਨੇਡਾ ਦੀ ਸਸਕੈਚਵਨ ਪੁਲਿਸ ਵਿਚ ‘ਕਰੈਕਸ਼ਨਲ ਆਫ਼ੀਸਰ’ ਦਾ ਰੁਤਬਾ ਹਾਸਲ ਕੀਤਾ।
Punjabi youth got officer rank in Canadian police This youth belongs to this district of Punjab