ਪੰਜਾਬ ਵਿੱਚ ਸ਼ੁੱਕਰਵਾਰ ਨੂੰ ਰਹੇਗੀ ਛੁੱਟੀ, ਸਕੂਲ-ਕਾਲਜ ਅਤੇ ਸਰਕਾਰੀ ਦਫ਼ਤਰ ਰਹਿਣਗੇ ਬੰਦ PM ਮੋਦੀ ਦੀ ਅਪੀਲ- ਲੋੜ ਨਾ ਹੋਵੇ ਤਾਂ ਸੋਨਾ ਨਾ ਖਰੀਦੋ, 7.8% ਜੀਡੀਪੀ ਵਿਕਾਸ 'ਤੇ ਦੇਸ਼ ਨੂੰ ਦਿੱਤੀ ਵਧਾਈ ਪਠਾਨਕੋਟ ਦੇ 24 ਸਾਲਾ ਨੌਜਵਾਨ ਦਾ ਕੈਨੇਡਾ ’ਚ ਗੋਲੀ ਮਾਰ ਕੇ ਕਤਲ ਲਿਓਨਲ ਮੇਸੀ ਨੇ ਅੰਤਰਰਾਸ਼ਟਰੀ ਫੁੱਟਬਾਲ ਤੋਂ ਸੰਨਿਆਸ ਲੈ ਲਿਆ Lionel Messi Retires ਮੁੱਖਵਾਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ 01-09-2026 ਲੋਕਾਂ ਦਾ ਪੈਸਾ ਲੋਕਾਂ ਨੂੰ ਮੋੜ ਰਹੀ ਹੈ ਆਪ ਸਰਕਾਰ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਗਾਇਕ ਅੰਕਿਤ ਬਾਲੀਆਨ ਕਤਲ ਕਾਂਡ ਦੇ ਦੋ ਮੁਲਜ਼ਮਾਂ ਨੂੰ ਪੁਲਿਸ ਨੇ ਮੁਕਾਬਲੇ ਵਿੱਚ ਮਾਰ ਦਿੱਤਾ ਜਾਲੰਧਰ ਪੁਲਿਸ ਦੀ ਹੁੱਕਾ ਬਾਰ ਵਿੱਚ ਛਾਪੇਮਾਰੀ, ਗਹਿਣੇ ਅਤੇ 10 ਲੱਖ ਕੈਸ਼ ਸਮੇਤ ਇੱਕ ਮੁਲਜ਼ਮ ਗ੍ਰਿਫ਼ਤਾਰ ਜਾਲੰਧਰ Meriton Hotel ਫਿਰ ਵਿਵਾਦਾਂ ਵਿੱਚ, ਪਾਰਟੀ ਦੌਰਾਨ ਬਾਊਂਸਰਾਂ ਉੱਤੇ ਮਾਰਪੀਟ ਦੇ ਦੋਸ਼ ਜਾਲੰਧਰ ਪੁਲਿਸ ਕਮਿਸ਼ਨਰ ਐਕਸ਼ਨ ਵਿੱਚ, SHO ਜੈਇੰਦਰ ਨੂੰ ਕੀਤਾ ਲਾਈਨ ਹਾਜ਼ਿਰ

ਦੇਸ਼ 'ਚ ਮੀਂਹ ਤੇ ਹੜ੍ਹਾਂ ਦੀ ਮਾਰ- ਕੋਈ ਜਾਨ ਖਤਰੇ 'ਚ ਪਾ ਕੇ ਅਤੇ ਕੋਈ ਆਨਲਾਈਨ ਹੀ ਕਰਾ ਰਿਹਾ ਵਿਆਹ

Rain-and-floods-in-the-country-S


LPTV / Chandigarh

ਸਟੇਟ ਡੈਸਕ: ਪੂਰੇ ਦੇਸ਼ 'ਚ ਇਸ ਸਮੇਂ ਭਾਰੀ ਮੀਂਹ ਤੇ ਹੜ੍ਹਾਂ ਕਾਰਨ ਹਾਲਾਤ ਖਰਾਬ ਹੁੰਦੇ ਜਾ ਰਹੇ। ਰੋਜ਼ਾਨਾ ਹੜ੍ਹਾਂ ਕਾਰਨ ਨੁਕਸਾਨ ਦੀਆਂ ਖ਼ਬਰਾਂ ਆਮ ਸੁਣਨ ਤੇ ਦੇਖਣ ਨੂੰ ਮਿਲ ਰਹੀਆਂ ਹਨ। ਕਈ ਲੋਕ ਇਨ੍ਹਾਂ ਹੜ੍ਹਾਂ ਦੀ ਮਾਰ ਝਲ ਰਹੇ ਹਨ। ਕਈ ਲੋਕਾਂ ਦੀਆਂ ਜਾਨਾਂ ਗਈਆਂ, ਓਥੇ ਹੀ ਲੱਖਾਂ ਕਰੋੜਾਂ ਦਾ ਨੁਕਸਾਨ ਵੀ ਹੋਇਆ ਏ। ਇਨ੍ਹਾਂ ਖ਼ਬਰਂ 'ਚ ਕੁਝ ਅਨੌਖੀਆਂ ਖ਼ਬਰਾਂ ਸਾਹਮਣੇ ਆਈਆਂ। ਜਿਸ ਨੂੰ ਲੋਕਾਂ ਵੱਲੋਂ ਕਾਫੀ ਸ਼ੇਅਰ ਕੀਤਾ ਜਾ ਰਿਹਾ ਹੈ। ਇਨਸਾਨ ਦੀ ਜ਼ਿੰਦਗੀ ਦੇ ਅਹਿਮ ਫੈਸਲਿਆਂ 'ਚ ਇਕ ਫੈਸਲਾ ਹੁੰਦਾ ਹੈ ਵਿਆਹ, ਜੋ ਵਿਅਕਤੀ ਸੋਚ ਸਮਝ ਕੇ ਲੈਂਦਾ ਹੈ। ਭਾਰੀ ਬਰਸਾਤ ਅਤੇ ਸੜਕ ਦੀ ਖ਼ਤਰਨਾਕ ਹਾਲਤ ਕਾਰਨ ਵਿਆਹ ਦੀਆਂ ਰਵਾਇਤੀ ਤਿਆਰੀਆਂ ਠੱਪ ਹੋ ਗਈਆਂ। ਜ਼ਮੀਨ ਖਿਸਕਣ ਅਤੇ ਬੰਦ ਸੜਕਾਂ ਨੇ ਮਹਿਮਾਨਾਂ ਦੀ ਸੁਰੱਖਿਆ ਬਾਰੇ ਚਿੰਤਾਵਾਂ ਪੈਦਾ ਕੀਤੀਆਂ, ਇਸ ਲਈ ਪਰਿਵਾਰਾਂ ਨੂੰ ਵਿਕਲਪਾਂ ਦੀ ਭਾਲ ਕਰਨੀ ਪਈ। ਮੁਸ਼ਕਲਾਂ ਦੇ ਬਾਵਜੂਦ ਕਈਆਂ ਨੇ ਆਪਣੇ ਵਿਆਹ ਨੂੰ ਲਗਭਗ ਤਕਨਾਲੋਜੀ ਦੀ ਵਰਤੋਂ ਕਰਨ ਦਾ ਫੈਸਲਾ ਕੀਤਾ ਅਤੇ ਕਈਆਂ ਨੇ ਆਪਣੇ ਵਿਆਹ ਦੇ ਵਾਅਦੇ ਨੂੰ ਪੂਰਾ ਕਰਨ ਲਈ ਵਰ੍ਹਦੇ ਮੀਂਹਾਂ ਤੇ ਹੜ੍ਹਾਂ ਦੇ ਦਰਮਿਆਨ ਘਰੋਂ ਬਾਰਾਤਾਂ ਤੋਰੀਆਂ। ਇਸ ਸਬੰਧੀ ਸੋਸ਼ਲ ਮੀਡੀਆ 'ਤੇ ਕਈ ਤਰ੍ਹਾਂ ਦੀਆਂ ਵੀਡੀਓ ਸਾਹਮਣੇ ਆਈਆਂ, ਜਿਥੇ ਲੋਕ ਆਨਲਾਈਨ ਵਿਆਹ ਕਰਵਾ ਰਹੇ ਤੇ ਮੀਂਹ 'ਚ ਬਾਰਾਤ ਲੈ ਕੇ ਘਰੋਂ ਨਿਕਲੇ ਹੋਏ ਨੇ।
ਇਸੇ ਤਰ੍ਹਾਂ ਹਿਮਾਚਲ ਪ੍ਰਦੇਸ਼ ਵਿੱਚ ਮੀਂਹ ਅਤੇ ਅਸਧਾਰਨ ਮੌਸਮ ਨੇ ਇੱਕ ਜੋੜੇ ਨੂੰ ਆਪਣੇ ਵਿਆਹ ਦਾ ਆਯੋਜਨ ਆਨਲਾਈਨ ਕਰਨ ਲਈ ਮਜਬੂਰ ਕੀਤਾ। ਹਿਮਾਚਲ ਪ੍ਰਦੇਸ਼ ਦੇ ਕੋਟਗੜ੍ਹ ਵਿੱਚ ਇਹ ਪਹਿਲੀ ਘਟਨਾ ਹੈ। ਆਸ਼ੀਸ਼ ਸਿੰਘਾ ਅਤੇ ਸ਼ਿਵਾਨੀ ਠਾਕੁਰ ਨੇ ਔਖੇ ਹਾਲਾਤਾਂ ਦੇ ਬਾਵਜੂਦ ਆਪਣਾ ਵਿਆਹ ਔਨਲਾਈਨ ਕਰਵਾਇਆ ਅਤੇ ਇਸ ਰੁਝਾਨ ਨੂੰ ਬਦਲ ਦਿੱਤਾ ਕਿ ਕਿਵੇਂ ਆਉਣ ਵਾਲੇ ਜੋੜੇ ਅਤੇ ਭਾਈਚਾਰਾ ਅਚਾਨਕ ਰੁਕਾਵਟਾਂ ਨਾਲ ਨਜਿੱਠਦਾ ਹੈ।
ਇਨ੍ਹਾਂ ਤੋਂ ਇਲਾਵਾ ਕੁਝ ਸੋਸ਼ਲ ਮੀਡੀਆ ਨੇ ਵਾਇਰਲ ਵੀਡੀਓ ਵੀ ਅਸੀ ਤੁਹਾਨੂੰ ਦਿਖਾ ਦਿੰਦੇ ਹਾਂ, ਜਿਸ ਚ ਲਾੜਾ ਜਾਨ ਖਤਰੇ 'ਚ ਪਾ ਕੇ ਪਰਿਵਾਰ ਨਾਲ ਬਾਰਾਤ ਲੈ ਕੇ ਜਾ ਰਿਹਾ ਹੈ। ਇਸ ਨੂੰ ਲੋਕਾਂ ਨੇ ਹਾਸੇ ਮਾਜਲ ਲਈ ਖੂਬ ਵਾਇਰਲ ਕੀਤਾ ਪਰ ਕਿਸੇ ਨੂੰ ਇਹ ਅੰਦਾਜਾ ਨਹੀਂ ਕਿ ਇਸ ਤਰ੍ਹਾਂ ਕਰਨ ਨਾਲ ਕਈ ਅਣਹੋਣੀ ਘਟਨਾ ਵੀ ਵਾਪਰ ਸਕਦੀ ਹੈ। ਕਿਸ ਘਾਟਾ ਇਨ੍ਹਾਂ ਪਰਿਵਾਰਾਂ ਨੂੰ ਹੀ ਪਵੇਗਾ।

Rain and floods in the country Some are risking their lives and some are getting married online


Popular Posts
Just Now