ਆਸਾਰਾਮ ਨੂੰ ਫਿਰ ਮਿਲੀ 10 ਦਿਨਾਂ ਲਈ ਇਲਾਜ ਦੀ ਇਜਾਜ਼ਤ, ਰਾਜਸਥਾਨ ਹਾਈ ਕੋਰਟ ਆਖੀ ਇਹ ਗੱਲ
Admin / National
ਨੈਸ਼ਨਲ ਡੈਸਕ : ਰਾਜਸਥਾਨ ਹਾਈ ਕੋਰਟ ਨੇ ਜਿਨਸੀ ਸ਼ੋਸ਼ਣ ਮਾਮਲੇ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਆਸਾਰਾਮ ਨੂੰ ਜੋਧਪੁਰ ਦੇ ਇੱਕ ਨਿੱਜੀ ਕੇਂਦਰ ਵਿੱਚ ਇਲਾਜ ਕਰਵਾਉਣ ਲਈ ਸਮਾਂ ਵਧਾ ਦਿੱਤਾ ਹੈ ਤੇ ਜ਼ਰੂਰੀ ਨਿਰਦੇਸ਼ਾਂ ਦੇ ਨਾਲ ਅਰਜ਼ੀ ਦਾ ਨਿਪਟਾਰਾ ਕਰ ਦਿੱਤਾ ਹੈ ਡਿਵੀਜ਼ਨ ਬੈਂਚ 'ਚ ਆਸਾਰਾਮ ਦੀ ਅਰਜ਼ੀ 'ਤੇ ਸੁਣਵਾਈ ਹੋਈ।
ਉਸ ਨੇ ਅਦਾਲਤ ਨੂੰ ਦੱਸਿਆ ਕਿ 21 ਮਾਰਚ ਨੂੰ ਅਦਾਲਤ ਦੀ ਇਜਾਜ਼ਤ ਤੋਂ ਬਾਅਦ ਆਸਾਰਾਮ ਨੂੰ 25 ਮਾਰਚ ਨੂੰ ਕੇਂਦਰੀ ਜੇਲ੍ਹ ਤੋਂ ਜੋਧਪੁਰ ਅਰੋਗਿਆਧਾਮ ਆਯੁਰਵੈਦ ਕੇਂਦਰ ਭੇਜਿਆ ਗਿਆ, ਉੱਥੇ ਇਲਾਜ ਸ਼ੁਰੂ ਕੀਤਾ ਗਿਆ ਜੋ ਕਿ ਲਾਭਦਾਇਕ ਰਿਹਾ ਅਤੇ ਉਸ ਨੂੰ 2 ਅਪ੍ਰੈਲ ਨੂੰ ਵਾਪਸ ਸੈਂਟਰਲ ਭੇਜ ਦਿੱਤਾ ਗਿਆ। ਉਸ ਨੇ ਅਦਾਲਤ ਨੂੰ ਦੱਸਿਆ ਕਿ ਉਸ ਦਾ ਇਲਾਜ ਮਾਧਵ ਬਾਗ ਹਸਪਤਾਲ ਦੇ ਡਾਕਟਰਾਂ ਦੀ ਦੇਖ-ਰੇਖ 'ਚ ਹੋਇਆ ਪਰ ਆਸਾਰਾਮ ਦੇ ਕਮਰੇ ਦੇ ਬਾਹਰ ਚਾਰ-ਪੰਜ ਪੁਲਿਸ ਮੁਲਾਜ਼ਮ ਮੌਜੂਦ ਸਨ, ਜੋ ਇਲਾਜ ਦੌਰਾਨ ਵੀ ਕਮਰੇ 'ਚ ਮੌਜੂਦ ਰਹੇ। ਅਜਿਹੇ 'ਚ ਆਸਾਰਾਮ ਦੀ ਨਿੱਜਤਾ ਅਤੇ ਇਲਾਜ 'ਤੇ ਬੁਰਾ ਅਸਰ ਪੈ ਰਿਹਾ ਹੈ।
Asaram Again Got Permission For Treatment For 10 Days Rajasthan High Court Said This